ਵਾਸ਼ਿੰਗਟਨ— ਅਮਰੀਕੀ ਡਰੋਨਾਂ ਨੇ ਅਫਗਾਨਿਸਤਾਨ 'ਚ ਅਲਕਾਇਦਾ ਦੇ ਦੋ ਸੀਨੀਅਰ ਨੇਤਾਵਾਂ 'ਤੇ ਸਟੀਕ ਹਮਲੇ ਕੀਤੇ ਹਨ, ਜਿਨ੍ਹਾਂ 'ਚੋਂ ਇਕ ਨੇਤਾ ਅਮਰੀਕੀ ਸੁਰੱਖਿਆ ਫੋਰਸ ਵਿਰੁੱਧ ਘਾਤਕ ਹਮਲਿਆਂ ਦਾ ਸਾਜਿਸ਼ਕਰਤਾ ਹੈ। ਇਹ ਜਾਣਕਾਰੀ ਪੈਂਟਾਗਨ ਨੇ ਦਿੱਤੀ ਹੈ।
ਪੈਂਟਾਗਨ ਦੇ ਪ੍ਰੈੱਸ ਸਕੱਤਰ ਪੀਟਰ ਕੁੱਕ ਨੇ ਬੁੱਧਵਾਰ ਨੂੰ ਦੱਸਿਆ ਕਿ ਅਮਰੀਕੀ ਸੁਰੱਖਿਆ ਫੋਰਸ ਨੇ ਕੁਨਾਰ ਸੂਬੇ 'ਚ ਐਤਵਾਰ 23 ਅਕਤੂਬਰ ਨੂੰ ਅਲਕਾਇਦਾ ਦੇ ਸਭ ਤੋਂ ਸੀਨੀਅਰ ਨੇਤਾਵਾਂ ਫਾਰੂਕ ਅਲ-ਕਤਾਨੀ ਅਤੇ ਬਿਲਾਲ ਅਲ-ਉਤਾਬੀ 'ਤੇ ਨਿਸ਼ਾਨਾ ਸਾਧ ਕੇ ਹਮਲੇ ਕੀਤੇ।
ਕੁੱਕ ਨੇ ਦੱਸਿਆ ਕਿ ਲੰਬੇ ਸਮੇਂ ਤੋਂ ਨਜ਼ਰ ਰੱਖਣ ਤੋਂ ਬਾਅਦ ਅਮਰੀਕਾ ਨੇ ਅਲ-ਕਤਾਨੀ ਅਤੇ ਅਲ-ਉਤਾਬੀ 'ਤੇ ਨਿਸ਼ਾਨਾ ਸਾਧ ਕੇ ਹਮਲੇ ਕੀਤੇ।
ਅਮਰੀਕੀ ਫੌਜ ਦਾ ਮੰਨਣਾ ਹੈ ਕਿ ਇਹ ਦੋਵੇਂ ਨੇਤਾ ਮਾਰੇ ਗਏ ਹਨ ਪਰ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ ਕਿ ਹਮਲਾ ਸਫਲ ਰਿਹਾ। ਉਨ੍ਹਾਂ ਦੀ ਮੌਤ ਅਫਗਾਨਿਸਤਾਨ 'ਚ ਇਸ ਅੱਤਵਾਦੀ ਗਰੁੱਪ ਦੀ ਮੌਜੂਦਗੀ ਲਈ ਇਕ ਬਹੁਤ ਵੱਡਾ ਝਟਕਾ ਹੋਵੇਗਾ।
ਇਹ ਅੱਤਵਾਦੀ ਗਰੁੱਪ ਅਮਰੀਕਾ, ਸਾਡੇ ਸਹਿਯੋਗੀਆਂ ਅਤੇ ਸਹਿਯੋਗੀਆਂ ਵਿਰੁੱਧ ਹਮਲੇ ਕਰਨ 'ਚ ਮਦਦ ਦੇਣ ਲਈ ਵਚਨਬੱਧ ਹਨ। ਅਲ-ਕਤਾਨੀ, ਅਲਕਾਇਦਾ ਦੇ ਉੱਤਰੀ-ਪੂਰਬੀ ਅਫਗਾਨਿਸਤਾਨ ਦੇ ਅਮੀਰ ਦੇ ਰੂਪ 'ਚ ਕੰਮ ਕਰ ਰਿਹਾ ਸੀ ਅਤੇ ਇਸ ਅੱਤਵਾਦੀ ਸੰਗਠਨ ਦੀ ਲੀਡਰਸ਼ਿਪ ਨੇ ਉਸ ਨੂੰ ਅਫਗਾਨਿਸਤਾਨ 'ਚ ਅਲਕਾਇਦਾ ਦੇ ਸੁਰੱਖਿਅਤ ਟਿਕਾਣੇ ਫਿਰ ਬਣਾਉਣ ਦਾ ਕੰਮ ਸੌਂਪਿਆ ਸੀ।
ਇਹ ਹੈ ਡੋਨਾਲਡ ਟਰੰਪ ਦੀ ਖੂਬਸੂਰਤ ਬੇਟੀ ਇਵਾਨਕਾ, ਤਸਵੀਰਾਂ ਦੇਖ ਕੇ ਰਹਿ ਜਾਓਗੇ ਦੰਗ
NEXT STORY