ਲੰਡਨ— ਪਿਆਰ 'ਚ ਧੋਖਾ ਮਿਲਣ ਤੋਂ ਬਾਅਦ ਤੇ ਆਪਣੇ ਇਕੱਲੇਪਨ ਦੇ ਕਾਰਨ ਔਰਤਾਂ 'ਚ ਰਿਵੇਂਜ ਅਫੇਅਰ ਮਤਲਬ ਰਿਲੇਸ਼ਨਸ਼ਿਪ 'ਚ ਧੋਖਾ ਖਾਣ ਤੋਂ ਬਾਅਦ ਗੈਰ ਸਾਥੀ ਨਾਲ ਅਫੇਅਰ ਕਰਨ ਦੀ ਗਿਣਤੀ ਵਧਦੀ ਜਾ ਰਹੀ ਹੈ। ਹਾਲ ਹੀ 'ਚ ਇਕ ਵੈੱਬਸਾਈਟ ਵਲੋਂ ਕਰਾਏ ਗਏ ਸਰਵੇ ਮੁਤਾਬਕ ਔਰਤਾਂ ਪੁਰਸ਼ਾਂ ਮੁਕਾਬਲੇ ਜ਼ਿਆਦਾ ਰਿਵੇਂਜ ਅਫੇਅਰ ਕਰਦੀਆਂ ਹਨ। ਬਦਲਾ ਲੈਣ ਦੀ ਭਾਵਨਾ ਤੇ ਇਕੱਲੇਪਨ ਤੋਂ ਉਭਰਨ ਲਈ ਲੋਕ ਅਫੇਅਰ ਕਰ ਰਹੇ ਹਨ। ਸਰਵੇ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਧੋਖਾ ਦੇਣ ਵਾਲੇ ਲੋਕਾਂ 'ਚੋਂ ਇਕ-ਤਿਹਾਈ ਲੋਕ ਆਪਣੇ ਪੁਰਾਣੇ ਪਾਰਟਨਰ ਨੂੰ ਵਾਪਸ ਹਾਸਲ ਕਰਨ ਲਈ ਅਫੇਅਰ ਕਰਦੇ ਹਨ ਤੇ ਉਨ੍ਹਾਂ 'ਚੋਂ 81 ਫੀਸਦੀ ਲੋਕ ਅਜਿਹਾ ਕਰਨ 'ਚ ਸੰਤੁਸ਼ਟੀ ਮਹਿਸੂਸ ਕਰਦੇ ਹਨ।
ਸਰਵੇ ਦੇ ਨਤੀਜਿਆਂ ਤੋਂ ਪਤਾ ਲੱਗਿਆ ਕਿ ਔਰਤਾਂ ਪੁਰਸ਼ਾਂ ਮੁਕਾਬਲੇ ਰਿਵੇਂਜ ਚੀਟਿੰਗ ਜ਼ਿਆਦਾ ਕਰਦੀਆਂ ਹਨ। ਸਰਵੇ 'ਚ 37 ਫੀਸਦੀ ਔਰਤਾਂ ਨੇ ਮੰਨਿਆ ਕਿ ਉਨ੍ਹਾਂ ਨੇ ਅਫੇਅਰ ਆਪਣੇ ਪੁਰਾਣੇ ਪਿਆਰ ਨੂੰ ਦੁਬਾਰਾ ਹਾਸਲ ਕਰਨ ਲਈ ਚਲਾਇਆ ਜਦਕਿ ਪੁਰਸ਼ਾਂ 'ਚ ਇਹ ਦਰ 34 ਫੀਸਦੀ ਹੀ ਰਹੀ।
ਪਾਰਟਨਰ ਦੀ ਸੱਚਾਈ ਸਾਹਮਣੇ ਆਉਣ ਤੋਂ ਬਾਅਦ ਵੀ ਸਿਰਫ 25 ਫੀਸਦੀ ਲੋਕ ਹੀ ਬ੍ਰੇਕਅਪ ਜਾਂ ਵੱਖ ਹੋਣ ਦਾ ਫੈਸਲਾ ਲੈ ਪਾਉਂਦੇ ਹਨ। ਬਲਕਿ ਰਿਲੇਸ਼ਨਸ਼ਿਪ ਐਕਸਪਰਟ ਦੀ ਮੰਨੀਏ ਤਾਂ ਕਈ ਕਪਲਸ ਇਸ ਲਈ ਚਾਹ ਕੇ ਵੀ ਵੱਖ ਨਹੀਂ ਹੋ ਪਾਉਂਦੇ ਕਿਉਂਕਿ ਬ੍ਰੇਕਅਪ ਜਾਂ ਵੱਖ ਹੋਣ ਲਈ ਲੀਗਲ ਪ੍ਰੋਸੈਸ ਜਾਂ ਹਰਜਾਨੇ ਤੋਂ ਬਚਣ ਲਈ ਉਹ ਅਜਿਹੇ ਕਦਮ ਨਹੀਂ ਚੁੱਕ ਪਾਉਂਦੇ। ਇਹ ਸਰਵੇ ਇਕ ਬ੍ਰਿਟਿਸ਼ ਵੈੱਬਸਾਈਟ ਨੇ ਕਰਵਾਇਆ ਸੀ, ਜਿਸ 'ਚ 1000 ਲੋਕਾਂ ਨੂੰ ਸ਼ਾਮਲ ਕੀਤਾ ਗਿਆ ਸੀ।
ਸਰਵੇ ਮੁਤਾਬਕ 10 'ਚੋਂ 4 ਲੋਕਾਂ ਨੇ ਫੜੇ ਜਾਣ ਤੋਂ ਬਾਅਦ ਵੀ ਆਪਣੇ ਲਵਰ ਨਾਲ ਮਿਲਣਾ ਜਾਰੀ ਰੱਖਿਆ ਜਦਕਿ ਉਨ੍ਹਾਂ ਨੇ ਪਾਰਟਨਰ ਦੇ ਸਾਹਮਣੇ ਅਫੇਅਰ ਖਤਮ ਕਰਨ ਦਾ ਵਾਅਦਾ ਕੀਤਾ ਸੀ। ਪਿਛਲੇ ਸਾਲ ਔਰਤਾਂ ਦੇ ਰਿਵੇਂਜ ਚੀਟਿੰਗ ਦੇ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ। ਰਿਲੇਸ਼ਨਸ਼ਿਪ ਐਕਸਪਰਟ ਦਾ ਕਹਿਣਾ ਹੈ ਕਿ ਔਰਤਾਂ ਇਕ ਖਰਾਬ ਰਿਸ਼ਤੇ 'ਚ ਫਸੀਆਂ ਹੁੰਦੀਆਂ ਹਨ ਪਰ ਜ਼ਿਆਦਾਤਰ ਕਈ ਆਰਥਿਕ ਕਾਰਨਾਂ ਕਾਰਨ ਵੱਖ ਹੋਣ ਦਾ ਫੈਸਲਾ ਨਹੀਂ ਲੈ ਪਾਉਂਦੀਆਂ। ਧੋਖਾ ਦੇਣ ਦੇ ਬਾਰੇ 'ਚ ਨਾ ਸੋਚਣ ਦੇ ਬਾਵਜੂਦ ਉਹ ਅਜਿਹਾ ਕਰਕੇ ਸੰਤੁਸ਼ਟ ਮਹਿਸੂਸ ਕਰਦੀਆਂ ਹਨ ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਪਹਿਲਾਂ ਉਨ੍ਹਾਂ ਦੇ ਪਾਰਟਨਰ ਨੇ ਉਨ੍ਹਾਂ ਨੂੰ ਧੋਖਾ ਦਿੱਤਾ ਸੀ।
'ਟਰੰਪ ਇਕ ਨਸਲਵਾਦੀ ਤੇ ਸ਼ਵੇਤ ਕਮਿਊਨਿਸਟ ਇਨਸਾਨ'
NEXT STORY