ਲੰਡਨ — ਅਭਿਨੇਤਾ ਰਾਬਰਟ ਡੀ. ਨੀਰੋ ਦਾ ਆਖਣਾ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਸਲ 'ਚ ਨਸਲਵਾਦੀ ਅਤੇ ਸ਼ਵੇਤ ਕਮਿਊਨਿਸਟ ਇਨਸਾਨ ਹਨ। ਡੀ ਨੀਰੋ ਅਤੇ ਟਰੰਪ ਵਿਚਾਲੇ ਦੀ ਕੁੜੱਤਣ ਕਿਸੇ ਤੋਂ ਲੁਕੀ ਨਹੀਂ ਹੈ। ਅਭਿਨੇਤਾ ਨੇ ਹਾਲ ਹੀ 'ਚ 'ਦਿ ਗਾਰਡੀਅਨ' ਨੂੰ ਦਿੱਤੇ ਇੰਟਰਵਿਊ 'ਚ ਆਖਿਆ ਕਿ ਮੈਂ ਹੁਣ ਬੁੱਢਾ ਹੋ ਗਿਆ ਹਾਂ ਅਤੇ ਜੋ ਕੁਝ ਵੀ ਹੋ ਰਿਹਾ ਹੈ ਉਸ ਤੋਂ ਦੁਖੀ ਹਾਂ। ਜਦੋਂ ਤੁਸੀਂ ਕਿਸੇ ਅਜਿਹੇ ਵਿਅਕਤੀ (ਟਰੰਪ) ਨੂੰ ਰਾਸ਼ਟਰਪਤੀ ਬਣਦਾ ਦੇਖਦੇ ਹੋ ਤਾਂ ਮੈਨੂੰ ਲੱਗਾ, ਠੀਕ ਹੈ ਦੇਖਦੇ ਹਾਂ ਕਿ ਇਹ ਕੀ ਕਰਨਗੇ। ਕੀ ਪਤਾ ਇਹ ਕੁਝ ਬਦਲਾਅ ਲਿਆਉਣ ਪਰ ਇਹ ਦਿਨੋਂ-ਦਿਨ ਖਰਾਬ ਹੋਈ ਜਾਂਦੇ ਹਨ।
ਡੀ ਨੀਰੋ ਨੇ ਕਿਹਾ ਕਿ ਇਸ ਤੋਂ ਪਤਾ ਲੱਗਦਾ ਹੈ ਕਿ ਉਹ ਇਕ ਅਸਲੀ ਨਸਲਵਾਦੀ ਹਨ। ਮੈਨੂੰ ਲੱਗਦਾ ਸੀ ਕਿ ਨਿਊਯਾਰਕ 'ਚ ਰਹਿਣ ਵਾਲੇ ਇਕ ਸ਼ਖਸ ਦੇ ਤੌਰ 'ਤੇ ਉਹ ਸ਼ਹਿਰ 'ਚ ਡਾਇਵਰਸਿਟੀ ਨੂੰ ਪਛਾਣਦੇ ਹੋਣਗੇ ਪਰ ਉਹ ਉਸ ਤੋਂ ਕਈ ਜ਼ਿਆਦਾ ਬੁਰੇ ਹਨ ਜਿੰਨਾ ਮੈਂ ਸੋਚਿਆ ਸੀ। ਇਹ ਸ਼ਰਮਨਾਕ ਹੈ। ਇਹ ਇਸ ਦੇਸ਼ 'ਚ ਇਕ ਖਰਾਬ ਚੀਜ਼ ਹੈ। ਇਹ ਪੁੱਛੇ ਜਾਣ 'ਤੇ ਕਿ ਕੀ ਉਹ ਟਰੰਪ ਨੂੰ ਸ਼ਵੇਤ ਕਮਿਊਨਿਸਟ ਕਹਿਣਗੇ ਉਨ੍ਹਾਂ ਕਿਹਾ ਕਿ ਉਹ ਅਮਰੀਕੀ ਰਾਸ਼ਟਰਪਤੀ ਨੂੰ ਫਾਸੀਵਾਦੀ (ਹਰ ਮਾਮਲੇ 'ਚ ਟੰਗ ਅੜਾਉਣੀ) ਮੰਨਦੇ ਹਨ ਅਤੇ ਉਨ੍ਹਾਂ ਦਾ ਸ਼ਵੇਤ ਕਮਿਊਨਿਸਟ ਹੋਣਾ ਉਸ ਤੋਂ ਬਾਅਦ ਆਉਂਦਾ ਹੈ।
ਕੋਲੇ ਨਾਲ ਸਵੱਛ ਊਰਜਾ ਪੈਦਾ ਕਰਨ 'ਚ ਮਦਦ ਕਰ ਸਕਦਾ ਹੈ ਘੁਣ
NEXT STORY