ਇੰਟਰਨੈਸ਼ਨਲ ਡੈਸਕ : ਜਿੱਥੇ ਪੂਰੀ ਦੁਨੀਆ ਯੂਕ੍ਰੇਨ 'ਤੇ ਰੂਸ ਦੇ ਹਮਲੇ ਦੀ ਨਿੰਦਾ ਕਰ ਰਹੀ ਹੈ, ਉਥੇ ਹੀ ਇਸ ਜੰਗ 'ਚ ਯੂਕ੍ਰੇਨ ਦੇ ਲੋਕ ਵੀ ਸੜਕਾਂ 'ਤੇ ਉਤਰ ਆਏ ਹਨ। ਯੂਕ੍ਰੇਨ ਦੇ ਰਾਸ਼ਟਰਪਤੀ ਦੇ ਨਾਲ-ਨਾਲ ਆਮ ਨਾਗਰਿਕ ਵੀ ਰੂਸ ਨੂੰ ਹਰਾਉਣ ਲਈ ਇਕਜੁੱਟ ਹੋ ਗਏ ਹਨ।
ਇਹ ਵੀ ਪੜ੍ਹੋ: ਬਾਈਡੇਨ ਨੇ ਤੇਲ ਦੀਆਂ ਕੀਮਤਾਂ ਨੂੰ ਸਥਿਰ ਰੱਖਣ ਲਈ 3 ਕਰੋੜ ਬੈਰਲ ਤੇਲ ਦੇਣ ਦਾ ਕੀਤਾ ਐਲਾਨ
ਉੱਥੇ ਦੇ ਲੋਕ ਕਿਸ ਤਰ੍ਹਾਂ ਇਸ ਜੰਗ ਦਾ ਸਾਹਮਣਾ ਕਰ ਰਹੇ ਹਨ, ਇਸ ਦੀ ਵੀਡੀਓ ਸਾਹਮਣੇ ਆਈ ਹੈ। ਦਰਅਸਲ, ਇਕ ਵੀਡੀਓ ਵਿਚ ਯੂਕ੍ਰੇਨ ਦੇ ਨਾਗਰਿਕਾਂ ਨੂੰ ਰੂਸੀ ਟੈਂਕਾਂ ਦੇ ਉੱਪਰ ਚੜ੍ਹਦੇ ਦੇਖਿਆ ਜਾ ਸਕਦਾ ਹੈ। ਵਿਸੇਗਰਾਡ (ਪੋਲੈਂਡ, ਹੰਗਰੀ, ਚੈਕੀਆ, ਸਲੋਵਾਕੀਆ ਵਿਚਕਾਰ ਇਕ ਸੱਭਿਆਚਾਰਕ ਅਤੇ ਰਾਜਨੀਤਿਕ ਗਠਜੋੜ) ਅਨੁਸਾਰ, ਵੀਡੀਓ ਉੱਤਰੀ ਯੂਕ੍ਰੇਨ ਵਿਚ ਚੇਰਨੀਹਾਈਵ ਖੇਤਰ ਵਿਚ ਬਖਮਾਚ ਸ਼ਹਿਰ ਵਿਚ ਸ਼ੂਟ ਕੀਤੀ ਗਈ ਸੀ।
ਇਹ ਵੀ ਪੜ੍ਹੋ: ਯੂਕ੍ਰੇਨ ਖ਼ਿਲਾਫ਼ ਜੰਗ ਤੋਂ ਭੜਕਿਆ ਵਿਸ਼ਵ ਤਾਈਕਵਾਂਡੋ, ਪੁਤਿਨ ਤੋਂ ਵਾਪਸ ਲਿਆ ਇਹ ਵੱਡਾ ਖ਼ਿਤਾਬ
ਵਿਸੇਗਰਾਡ ਨੇ ਟਵੀਟ ਕੀਤਾ ਕਿ ਯੂਕ੍ਰੇਨੀ ਨਾਗਰਿਕ ਚੇਰਨੀਹਾਈਵ ਖੇਤਰ ਦੇ ਬਖਮਾਚ ਸ਼ਹਿਰ ਵਿਚੋਂ ਲੰਘਣ ਦੀ ਕੋਸ਼ਿਸ਼ ਕਰ ਰਹੇ ਦੁਸ਼ਮਣ ਦੇ ਟੈਂਕਾਂ ਦੇ ਉੱਪਰ ਚੜ੍ਹ ਕੇ ਰੂਸੀ ਹਮਲੇ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਹਨ। ਯੂਕ੍ਰੇਨੀ ਲੋਕਾਂ ਦੀ ਬਹਾਦਰੀ ਬੇਮਿਸਾਲ ਹੈ। ਇਕ ਯੂਕ੍ਰੇਨੀ ਵਿਅਕਤੀ ਨੂੰ ਇਕ ਰੂਸੀ ਫੌਜੀ ਕਾਫਲੇ ਦੇ ਸਾਹਮਣੇ ਖੜ੍ਹਾ ਦੇਖਿਆ ਜਾ ਸਕਦਾ ਹੈ ਜੋ ਉਨ੍ਹਾਂ ਨੂੰ ਅੱਗੇ ਵਧਣ ਤੋਂ ਰੋਕਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਕ ਰਿਪੋਰਟ ਮੁਤਾਬਕ ਰੂਸੀ ਫੌਜ ਨੇ ਦੱਖਣੀ ਯੂਕ੍ਰੇਨ ਦੇ ਖੇਰਸਨ ਸ਼ਹਿਰ 'ਤੇ ਕਬਜ਼ਾ ਕਰ ਲਿਆ ਹੈ ਅਤੇ ਫੌਜ ਲਗਾਤਾਰ ਅੱਗੇ ਵੱਧ ਰਹੀ ਹੈ।
ਇਹ ਵੀ ਪੜ੍ਹੋ: ਸਾਬਕਾ 'ਮਿਸ ਯੂਕ੍ਰੇਨ' ਨੇ ਰੂਸੀ ਫ਼ੌਜਾਂ ਖ਼ਿਲਾਫ਼ ਚੁੱਕੀ ਬੰਦੂਕ! ਜਾਣੋ ਕੀ ਹੈ ਵਾਇਰਲ ਤਸਵੀਰ ਦੀ ਸਚਾਈ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਯੂਕ੍ਰੇਨ ’ਚ ਫਸੇ ਜਲੰਧਰ ਦੇ ਇਕ ਪਰਿਵਾਰ ਦੇ 3 ਨੌਜਵਾਨ, ਫੋਨ ਦਾ ਹਰ ਸਮੇਂ ਰਹਿੰਦੈ ਇੰਤਜ਼ਾਰ, ਵੇਖਣ ਨੂੰ ‘ਤਰਸੀਆਂ ਅੱਖਾਂ
NEXT STORY