ਕੀਵ - ਰੂਸ ਨਾਲ ਜਾਰੀ ਜੰਗ ਦਰਮਿਆਨ ਅਨਾਸਤਾਸੀਆ ਲੀਨਾ ਦੇ ਯੂਕ੍ਰੇਨੀ ਫੌਜ ਵਿਚ ਸ਼ਾਮਲ ਹੋਣ ਦੀ ਖ਼ਬਰ ਸਾਹਮਣੇ ਆਈ ਸੀ ਪਰ ਅਨਾਸਤਾਸੀਆ ਲੀਨਾ ਨੇ ਖੁਦ ਇਸ ਗੱਲ ਤੋਂ ਇਨਕਾਰ ਕਰ ਦਿੱਤਾ ਹੈ। ਉਸ ਨੇ ਇੰਸਟਾਗ੍ਰਾਮ 'ਤੇ ਇਕ ਪੋਸਟ ਸਾਂਝੀ ਕੀਤੀ, ਜਿਸ 'ਚ ਉਸ ਨੇ ਲਿਖਿਆ ਕਿ ਮੈਂ ਇਕ ਫ਼ੌਜੀ ਨਹੀਂ, ਸਿਰਫ਼ ਇਸ ਆਮ ਇਨਸਾਨ ਹਾਂ! ਮੌਜੂਦਾ ਸਥਿਤੀ ਦੇ ਕਾਰਨ ਮੈਂ ਗੱਲ ਕਰਨਾ ਚਾਹੁੰਦੀ ਹਾਂ! ਮੈਂ ਕੋਈ ਫੌਜੀ ਨਹੀਂ, ਸਿਰਫ਼ ਇਕ ਔਰਤ ਹਾਂ, ਸਿਰਫ਼ ਆਮ ਇਨਸਾਨ ਹਾਂ।
ਇਹ ਵੀ ਪੜ੍ਹੋ: ਬਾਈਡੇਨ ਨੇ ਯੂਕ੍ਰੇਨ ਦੇ ਲੋਕਾਂ ਨਾਲ ਦਿਖਾਈ ਇਕਜੁਟਤਾ, ਰੂਸੀ ਜਹਾਜ਼ਾਂ ਲਈ ਆਪਣਾ ਹਵਾਈ ਖੇਤਰ ਕੀਤਾ ਬੰਦ
ਮੇਰੇ ਦੇਸ਼ ਦੇ ਸਾਰੇ ਲੋਕਾਂ ਵਾਂਗ ਸਿਰਫ਼ ਇਕ ਇਨਸਾਨ, ਮੈਂ ਸਾਲਾਂ ਤੋਂ ਏਅਰਸੌਫਟ ਖਿਡਾਰੀ ਵੀ ਹਾਂ। ਤੁਸੀਂ ਗੂਗਲ ਕਰ ਸਕਦੇ ਹੋ ਕਿ #airsoft ਦਾ ਕੀ ਅਰਥ ਹੈ। ਮੇਰੀ ਪ੍ਰੋਫਾਈਲ ਦੀਆਂ ਸਾਰੀਆਂ ਤਸਵੀਰਾਂ ਲੋਕਾਂ ਨੂੰ ਪ੍ਰੇਰਿਤ ਕਰਨ ਲਈ ਹਨ। ਮੈਂ ਯੂਕ੍ਰੇਨ ਦੀ ਔਰਤ ਨੂੰ ਮਜ਼ਬੂਤ, ਆਤਮ-ਵਿਸ਼ਵਾਸ ਅਤੇ ਤਾਕਤਵਰ ਦਿਖਾਉਣ ਤੋਂ ਇਲਾਵਾ ਕੋਈ ਵੀ ਪ੍ਰਚਾਰ ਨਹੀਂ ਕਰਦੀ। ਮੈਂ ਆਪਣੇ ਦੇਸ਼ ਵੱਲ ਧਿਆਨ ਅਤੇ ਸਮਰਥਨ ਦੀ ਸ਼ਲਾਘਾ ਕਰਦੀ ਹਾਂ, ਯੂਕਰੇਨ ਦੇ ਸਾਰੇ ਲੋਕ ਹਰ ਰੋਜ਼ ਰੂਸੀ ਹਮਲੇ ਦੇ ਵਿਰੁੱਧ ਲੜ ਰਹੇ ਹਨ। ਅਸੀਂ ਜਿੱਤਾਂਗੇ! ਮੈਂ ਕੀਵ ਵਿਚ ਪੈਦਾ ਹੋਈ ਅਤੇ ਰਹਿੰਦੀ ਹਾਂ। ਇਹ ਮੇਰਾ ਸ਼ਹਿਰ ਹੈ।
ਇਹ ਵੀ ਪੜ੍ਹੋ: ਯੂਰਪੀ ਸੰਸਦ ’ਚ ਬੋਲੇ ਜੇਲੇਂਸਕੀ, ਸਾਡੇ ਬੱਚਿਆਂ ਨੂੰ ਵੀ ਜਿਊਣ ਦਾ ਹੱਕ, EU ਦੇ MPs ਨੇ ਖੜ੍ਹੇ ਹੋ ਕੇ ਵਜਾਈਆਂ ਤਾੜੀਆਂ
ਯੂਕ੍ਰੇਨ ਮੇਰਾ ਦੇਸ਼ ਹੈ। 24 ਫਰਵਰੀ ਨੂੰ ਰਸ਼ੀਅਨ ਫੈਡਰੇਸ਼ਨ ਨੇ ਸਾਡੀ ਜ਼ਮੀਨ 'ਤੇ ਕਦਮ ਰੱਖਿਆ ਅਤੇ ਸਿਵਲ ਲੋਕਾਂ, ਔਰਤਾਂ, ਬੱਚਿਆਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ। ਯੂਕ੍ਰੇਨੀ ਲੋਕਾਂ ਦਾ ਕੋਈ ਦੋਸ਼ ਨਹੀਂ ਹੈ। ਸਾਡੇ ਵਿਚੋਂ ਕਿਸੇ ਦਾ ਕੋਈ ਦੋਸ਼ ਨਹੀਂ ਹੈ। ਅਸੀਂ ਆਪਣੀ ਜ਼ਮੀਨ 'ਤੇ ਹਾਂ! ਮੈਂ ਦੁਨੀਆਂ ਦੇ ਸਾਰੇ ਲੋਕਾਂ ਨਾਲ ਗੱਲ ਕਰਦੀ ਹਾਂ! ਯੂਕ੍ਰੇਨ ਵਿਚ ਜੰਗ ਬੰਦ ਕਰੋ! ਲੋਕਾਂ ਨੂੰ ਨਹੀਂ ਮਾਰਨਾ ਚਾਹੀਦਾ! ਅਸੀਂ ਮਿਲ ਕੇ ਇਸ ਸਭ ਰੋਕ ਸਕਦੇ ਹਾਂ। ਸਥਿਤੀ ਬਾਰੇ ਜਾਣਕਾਰੀ ਸਾਂਝੀ ਕਰੋ। nato ਨੂੰ ਅਸਮਾਨ ਬੰਦ ਕਰਨ ਲਈ ਕਹੋ! ਰੂਸੀ ਹਮਲੇ ਨੂੰ ਰੋਕਣ ਲਈ ਯੂਕ੍ਰੇਨੀ ਲੋਕਾਂ ਦੀ ਮਦਦ ਕਰੋ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਯੂਕ੍ਰੇਨ ਦੇ ਖਾਰਕੀਵ 'ਚ ਰੂਸੀ ਹਮਲੇ 'ਚ ਭਾਰਤੀ ਵਿਦਿਆਰਥੀ ਦੀ ਮੌਤ
ਦੱਸ ਦੇਈਏ ਕਿ ਲੇਨਾ ਨੇ 2015 ਵਿਚ ਮਿਸ ਯੂਕ੍ਰੇਨ ਮੁਕਾਬਲਾ ਜਿੱਤਿਆ ਸੀ ਅਤੇ ਬੀਤੇ ਦਿਨੀਂ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਇਕ ਤਸਵੀਰ ਪੋਸਟ ਕੀਤੀ ਸੀ, ਜਿਸ ਤੋਂ ਬਾਅਦ ਿਕਹਾ ਜਾ ਰਿਹਾ ਸੀ ਕਿ ਲੇਨਾ ਰੂਸੀ ਫੌਜਾਂ ਵਿਰੁੱਧ ਦੇਸ਼ ਦੇ ਵਿਰੋਧ ਵਿਚ ਸ਼ਾਮਲ ਹੋ ਗਈ ਹੈ। ਹਾਲਾਂਕਿ ਲੇਨਾ ਨੇ ਖ਼ੁਸ ਇਸ ਤੋਂ ਇਨਕਾਰ ਕਰ ਦਿੱਤਾ।
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਹੋਏ ਕੋਰੋਨਾ ਪਾਜ਼ੇਟਿਵ
NEXT STORY