ਹਵਾਨਾ — ਕਿਊਬਾ 'ਚ ਇਨੀਂ ਦਿਨੀਂ ਕੰਡੋਮ ਦਾ ਇਸਤੇਮਾਲ ਸਿਰਫ ਸੁਰੱਖਿਅਤ ਸੈਕਸ ਲਈ ਨਹੀਂ ਬਲਕਿ ਕਈ ਕੰਮਾਂ ਲਈ ਕੀਤਾ ਜਾ ਰਿਹਾ ਹੈ। ਜਿਵੇਂ ਕਿ ਬੱਚਿਆਂ ਦੀ ਬਰਥ-ਡੇ ਪਾਰਟੀ 'ਚ ਗੁੱਬਾਰਿਆਂ ਦੀ ਤਰ੍ਹਾਂ ਇਸਤੇਮਾਲ ਕਰਨ ਜਾਂ ਔਰਤਾਂ ਇਸ ਨੂੰ ਹੇਅਰਬੈਂਡ ਦੀ ਤਰ੍ਹਾਂ ਵੀ ਇਸਤੇਮਾਲ ਕਰ ਰਹੀਆਂ ਹਨ। ਦਰਅਸਲ ਇਸ ਦਾ ਕਾਰਨ ਕਿਊਬਾ ਦੀ ਰਾਜਨੀਤਕ ਅਤੇ ਆਰਥਿਕ ਨੀਤੀਆਂ ਵੀ ਹਨ।

ਦਹਾਕਿਆਂ ਤੋਂ ਅਮਰੀਕੀ ਬੈਨ ਨਾਲ ਨਜਿੱਠਣ ਅਤੇ ਸੋਵੀਅਤ ਮਾਡਲ ਦੀ ਆਰਥਿਕ ਵਿਵਸਥਾ ਕਾਰਨ ਇਥੇ ਦੁਕਾਨਾਂ 'ਚ ਅਕਸਰ ਹੀ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਘੱਟ ਮਿਲਦੀਆਂ ਹਨ। ਚੀਜ਼ਾਂ ਦੀ ਲੋੜੀਂਦੀ ਸਪਲਾਈ ਨਾ ਹੋਣ ਕਾਰਨ ਲੋਕ ਉਪਲੱਬਧ ਚੀਜ਼ਾਂ ਨਾਲ ਹੀ ਜ਼ਿਆਦਾਤਰ ਜ਼ਰੂਰਤਾਂ ਪੂਰੀਆਂ ਕਰਨ ਦੀ ਕੋਸ਼ਿਸ਼ ਕਰਦੇ ਹਨ।

ਹਵਾਨਾ 'ਚ ਹੇਡਰਡ੍ਰੈਸਰ ਦਾ ਕੰਮ ਕਰਨ ਵਾਲੀ ਇਕ ਔਰਤ ਨੇ ਦੱਸਿਆ ਕਿ ਗਾਹਕ ਸਾਡੇ ਕੋਲ ਬਹੁਤ ਉਮੀਦ ਨਾਲ ਆਉਂਦੇ ਹਨ ਅਤੇ ਅਸੀਂ ਉਨ੍ਹਾਂ ਨੂੰ ਨਿਰਾਸ਼ ਨਹੀਂ ਕਰਨਾ ਚਾਹੁੰਦੇ। ਅਸੀਂ ਆਪਣੇ ਕਲਾਇੰਟ ਨੂੰ ਨਿਰਾਸ਼ ਹੋ ਕੇ ਜਾਣ ਨਹੀਂ ਦੇ ਸਕਦੇ। ਜਦ ਵਿਕਲਪਾਂ ਘੱਟ ਹੁੰਦੇ ਹਨ ਤਾਂ ਉਸ 'ਚ ਸਾਨੂੰ ਕੋਈ ਨਵਾਂ ਵਿਕਲਪ ਬਣਾਉਣਾ ਹੁੰਦਾ ਹੈ। ਉਹ ਆਪਣੇ ਗਾਹਕਾਂ ਲਈ ਕੰਡੋਮ ਦਾ ਇਸਤੇਮਾਲ ਹੇਅਰਬੈਂਡ ਦੀ ਤਰ੍ਹਾਂ ਕਰਦੀ ਹੈ।

ਕੰਸਰਟ ਅਤੇ ਬੱਚਿਆਂ ਦੀ ਬਰਥ-ਡੇ ਪਾਰਟੀ 'ਚ ਕੰਡੋਮ ਦਾ ਵੱਡੇ ਆਕਾਰ ਦੇ ਗੁੱਬਾਰਿਆਂ ਦੀ ਥਾਂ 'ਤੇ ਇਸਤੇਮਾਲ ਕੀਤਾ ਜਾਂਦਾ ਹੈ। ਕੰਡੋਮ ਵਾਲੇ ਇਨ੍ਹਾਂ ਗੁੱਬਾਰਿਆਂ 'ਚ ਚਿੱਟੇ ਰੀਬਨ ਲਾ ਕੇ ਇਨ੍ਹਾਂ ਨੂੰ ਸਮੁੰਦਰ ਕੰਢੇ ਉਡਾਇਆ ਜਾਂਦਾ ਹੈ ਅਤੇ ਕਦੇ-ਕਦੇ ਤਾਂ ਮਛੇਰੇ ਮੱਛਲੀਆਂ ਫੱੜਣ ਲਈ ਵੀ ਕੰਡੋਮ ਦਾ ਇਸਤੇਮਾਲ ਕਰਦੇ ਹਨ।

ਰੱਖਿਆ ਦਿਵਸ ਮੌਕੇ ਇਮਰਾਨ ਤੇ ਬਾਜਵਾ ਨੇ ਗਾਇਆ ਪਾਕਿਸਤਾਨ ਦਾ ਰਾਗ
NEXT STORY