ਤਿਰੂਵਨੰਤਪੁਰਮ, (ਭਾਸ਼ਾ)- ਕੇਰਲ ’ਚ ਕਾਂਗਰਸ ਪਾਰਟੀ ਉਸ ਸਮੇਂ ਸ਼ਰਮਨਾਕ ਸਥਿਤੀ ’ਚ ਫਸ ਗਈ ਜਦੋਂ ਐਤਵਾਰ ਨੂੰ ਉਸ ਦੇ ਸੂਬਾਈ ਹੈੱਡਕੁਆਰਟਰ ’ਚ ਆਯੋਜਿਤ ਇਕ ਪ੍ਰੋਗਰਾਮ ਦੌਰਾਨ ਰਾਸ਼ਟਰਗਾਨ ਦੀ ਇਕ ਲਾਈਨ ਗਲਤ ਤਰੀਕੇ ਨਾਲ ਗਾਈ ਗਈ। ਇਹ ਘਟਨਾ ਕੇਰਲ ਪ੍ਰਦੇਸ਼ ਕਾਂਗਰਸ ਕਮੇਟੀ ਦੇ ਦਫ਼ਤਰ ’ਚ ਇੰਡੀਅਨ ਨੈਸ਼ਨਲ ਕਾਂਗਰਸ ਦੇ 140ਵੇਂ ਸਥਾਪਨਾ ਦਿਵਸ ਸਮਾਰੋਹ ਦੌਰਾਨ ਹੋਈ। ਝੰਡਾ ਲਹਿਰਾਉਣ ਤੋਂ ਬਾਅਦ, ਨੇਤਾਵਾਂ ਨੇ ਇਕੱਠੇ ਰਾਸ਼ਟਰਗਾਨ ਗਾਇਆ ਅਤੇ ਅਜਿਹਾ ਲੱਗਾ ਕਿ ਰਾਸ਼ਟਰਗਾਨ ਦੀ ਪਹਿਲੀ ਲਾਈਨ ਗਲਤ ਤਰੀਕੇ ਨਾਲ ਗਾਈ ਗਈ ਸੀ।
ਏ. ਕੇ. ਐਂਟੋਨੀ, ਵੀ. ਐੱਮ. ਸੁਧੀਰਨ, ਦੀਪਾ ਦਾਸ ਮੁਨਸ਼ੀ, ਪੀ. ਰਵੀ ਵਰਗੇ ਪਾਰਟੀ ਦੇ ਸੀਨੀਅਰ ਨੇਤਾ ਸੇਵਾ ਦਲ ਦੇ ਵਾਲੰਟੀਅਰਾਂ ਨਾਲ ਉੱਥੇ ਮੌਜੂਦ ਸਨ। ਇਸ ਘਟਨਾ ਨਾਲ ਪਾਰਟੀ ਨੂੰ ਸ਼ਰਮਿੰਦਗੀ ਝੱਲਣੀ ਪਈ, ਕਿਉਂਕਿ ਗਲਤ ਪੇਸ਼ਕਾਰੀ ਦੇ ਦ੍ਰਿਸ਼ ਟੀ. ਵੀ. ਚੈਨਲਾਂ ’ਤੇ ਪ੍ਰਸਾਰਿਤ ਕੀਤੇ ਗਏ ਸਨ। ਇਸ ਮਾਮਲੇ ’ਤੇ ਕਾਂਗਰਸ ਵੱਲੋਂ ਤੁਰੰਤ ਕੋਈ ਟਿੱਪਣੀ ਨਹੀਂ ਆਈ।
ਬਾਰਾਮੂਲਾ ’ਚ ਜੰਗਾਲ ਲੱਗਾ ਗ੍ਰੇਨੇਡ ਕੀਤਾ ਨਾਕਾਰਾ
NEXT STORY