ਇੰਟਰਨੈਸ਼ਨਲ ਡੈਸਕ- ਨੇਪਾਲ ਵਿੱਚ ਚੀਨੀ ਨਾਗਰਿਕਾਂ ਵੱਲੋਂ ਚਲਾਏ ਜਾ ਰਹੇ 'ਦੁਲਹਨਾਂ ਦੀ ਖਰੀਦ-ਫਰੋਖਤ' ਦੇ ਇੱਕ ਵੱਡੇ ਰੈਕੇਟ ਦਾ ਪਰਦਾਫਾਸ਼ ਹੋਇਆ ਹੈ। ਨੇਪਾਲ ਸਰਕਾਰ ਨੇ ਗੈਰ-ਕਾਨੂੰਨੀ ਮੈਚਮੇਕਿੰਗ ਅਤੇ ਵੀਜ਼ਾ ਨਿਯਮਾਂ ਦੀ ਉਲੰਘਣਾ ਦੇ ਦੋਸ਼ ਵਿੱਚ 4 ਚੀਨੀ ਨਾਗਰਿਕਾਂ ਨੂੰ ਦੇਸ਼ ਵਿੱਚੋਂ ਕੱਢ ਦਿੱਤਾ ਹੈ। ਇਹ ਕਾਰਵਾਈ ਉਦੋਂ ਕੀਤੀ ਗਈ ਜਦੋਂ ਕਾਠਮੰਡੂ ਵਿੱਚ ਕਈ ਨੇਪਾਲੀ ਕੁੜੀਆਂ ਚੀਨੀ ਮਰਦਾਂ ਨਾਲ ਕਿਰਾਏ ਦੇ ਫਲੈਟਾਂ ਵਿੱਚ ਰਹਿੰਦੀਆਂ ਪਾਈਆਂ ਗਈਆਂ।
ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਇਹ ਚੀਨੀ ਨਾਗਰਿਕ ਨੇਪਾਲੀ ਕੁੜੀਆਂ ਨਾਲ ਨਿੱਜੀ ਵੀਡੀਓਜ਼ ਬਣਾਉਂਦੇ ਸਨ ਅਤੇ ਉਨ੍ਹਾਂ ਨੂੰ ਚੀਨ ਵਿੱਚ ਆਪਣੇ ਦੋਸਤਾਂ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਸਾਂਝਾ ਕਰਦੇ ਸਨ। ਸਾਹਮਣੇ ਆਇਆ ਹੈ ਕਿ ਗਰੀਬ ਅਤੇ ਪੇਂਡੂ ਇਲਾਕਿਆਂ ਦੀਆਂ ਕੁੜੀਆਂ ਨੂੰ ਚੀਨ ਵਿੱਚ ਵਧੀਆ ਨੌਕਰੀਆਂ, ਸਹੂਲਤਾਂ ਅਤੇ 'ਰੈੱਡ ਪਾਸਪੋਰਟ' ਦਾ ਲਾਲਚ ਦੇ ਕੇ ਵਿਆਹ ਲਈ ਰਾਜ਼ੀ ਕੀਤਾ ਜਾਂਦਾ ਸੀ। ਫ਼ਿਰ ਇਨ੍ਹਾਂ ਨੂੰ ਉੱਥੇ ਲਿਜਾ ਕੇ ਅੱਗੇ ਹੋਰ ਮਰਦਾਂ ਨੂੰ ਵੇਚ ਦਿੱਤਾ ਜਾਂਦਾ ਸੀ।
ਇਹ ਵੀ ਪੜ੍ਹੋ- ਹੋਰ ਸਖ਼ਤ ਹੋਏ ਅਮਰੀਕਾ ਦੇ ਇਮੀਗ੍ਰੇਸ਼ਨ ਨਿਯਮ ! ਸਿਰਫ਼ ਪ੍ਰਵਾਸੀ ਹੀ ਨਹੀਂ, ਗ੍ਰੀਨ ਕਾਰਡ ਹੋਲਡਰਾਂ ਨੂੰ ਵੀ...
ਕੁਝ ਏਜੰਸੀਆਂ ਨੇਪਾਲੀ ਕੁੜੀਆਂ ਨੂੰ ਚੀਨੀ ਮਰਦਾਂ ਲਈ ਦੁਲਹਨ ਵਜੋਂ ਤਿਆਰ ਕਰਨ ਲਈ 5,000 ਤੋਂ 1.88 ਲੱਖ ਯੂਆਨ (ਲਗਭਗ 65,000 ਤੋਂ 24 ਲੱਖ ਰੁਪਏ) ਤੱਕ ਵਸੂਲ ਰਹੀਆਂ ਸਨ। ਮਾਹਿਰਾਂ ਅਨੁਸਾਰ ਚੀਨ ਵਿੱਚ 'ਇੱਕ ਬੱਚਾ ਨੀਤੀ' ਕਾਰਨ ਲਿੰਗ ਅਨੁਪਾਤ ਵਿਗੜ ਗਿਆ ਹੈ, ਜਿਸ ਕਾਰਨ ਉੱਥੇ ਮਰਦਾਂ ਲਈ ਦੁਲਹਨਾਂ ਦੀ ਭਾਰੀ ਕਮੀ ਹੈ। ਇਸੇ ਕਾਰਨ ਨੇਪਾਲ, ਲਾਓਸ, ਮਿਆਂਮਾਰ ਅਤੇ ਵੀਅਤਨਾਮ ਵਰਗੇ ਦੇਸ਼ਾਂ ਤੋਂ ਕੁੜੀਆਂ ਦੀ ਤਸਕਰੀ ਵਧੀ ਹੈ।
ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ, ਨੇਪਾਲ ਸਥਿਤ ਚੀਨੀ ਦੂਤਾਵਾਸ ਨੇ ਆਪਣੇ ਨਾਗਰਿਕਾਂ ਲਈ ਐਡਵਾਈਜ਼ਰੀ ਜਾਰੀ ਕਰਦਿਆਂ ਕਿਹਾ ਹੈ ਕਿ ਪੈਸੇ ਦੇ ਲਾਲਚ ਵਿੱਚ ਕੀਤੀ ਜਾਣ ਵਾਲੀ ਸਰਹੱਦ ਪਾਰ ਮੈਚਮੇਕਿੰਗ ਚੀਨੀ ਕਾਨੂੰਨ ਅਨੁਸਾਰ ਗੈਰ-ਕਾਨੂੰਨੀ ਹੈ। ਨੇਪਾਲ ਪੁਲਸ ਨੇ ਇਸ ਮਾਮਲੇ ਵਿੱਚ ਹੁਣ ਤੱਕ ਕਈ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਪੀੜਤ ਕੁੜੀਆਂ ਨੂੰ ਬਚਾਇਆ ਹੈ।
ਇਹ ਵੀ ਪੜ੍ਹੋ- ਲੱਗ ਚੱਲੀ ਜੰਗ ! ਹੋ ਗਏ ਹਵਾਈ ਹਮਲੇ, ਯਮਨ 'ਚ Emergency ਦਾ ਐਲਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਲੱਗ ਚੱਲੀ ਜੰਗ ! ਹੋ ਗਏ ਹਵਾਈ ਹਮਲੇ, ਯਮਨ 'ਚ Emergency ਦਾ ਐਲਾਨ
NEXT STORY