ਬਰਨ (ਏਜੰਸੀ)- ਦੁਨੀਆ ਦੇ ਸਭ ਤੋਂ ਹਾਂ ਪੱਖੀ ਮਹਿਸੂਸ ਕਰਵਾਉਣ ਵਾਲਾ ਸਵਿਟਜ਼ਰਲੈਂਡ ਦਾ ਬਰਨ ਸ਼ਹਿਰ, ਜਿਥੇ ਸੈਲਾਨੀ ਆ ਕੇ ਬਹੁਤ ਖੁਸ਼ ਹੁੰਦੇ ਹਨ। ਦਰਅਸਲ ਅਮਰੀਕੀ ਖੋਜ ਸੰਸਥਾ ਫੋਕਸ ਨੇ ਇਸ ਗੱਲ ਉੱਤੇ ਰਿਸਰਚ ਕੀਤੀ ਹੈ ਕਿ ਉਹ ਕਿਹੜੀ ਤਸਵੀਰ ਹੈ ਜਿਸ ਨੂੰ ਪੋਸਟ ਕਰਨ ਤੋਂ ਬਾਅਦ ਲੋਕ ਸਭ ਤੋਂ ਜ਼ਿਆਦਾ ਪਾਜ਼ੀਟਿਵ ਫੀਲ ਕਰਦੇ ਹਨ। ਉਸ ਨੇ ਸੈਂਪਲ ਲਈ ਇੰਸਟਾਗ੍ਰਾਮ ਨੂੰ ਸੋਰਸ ਬਣਾਇਆ। ਪਤਾ ਲੱਗਾ ਹੈ ਕਿ ਇਸ ਠੰਡ ਵਿਚ ਦੁਨੀਆ ਵਿਚ ਹੈਸ਼ਟੈਗ ਬਰਨ ਦੇ ਨਾਂ ਨਾਲ ਸਭ ਤੋਂ ਜ਼ਿਆਦਾ 10.82 ਲੱਖ ਫੋਟੋ ਪੋਸਟ ਹੋਈਆਂ। ਇਸ ਵਿਚ ਜਦੋਂ ਲੋਕਾਂ ਦਾ ਮੂਡ ਜਾਣਿਆ ਗਿਆ ਤਾਂ ਪਤਾ ਲੱਗਾ ਕਿ ਬਰਨ ਨਾਲ ਫੋਟੋ ਪੋਸਟ ਕਰਦੇ ਹੋਏ ਲੋਕ ਸਭ ਤੋਂ ਜ਼ਿਆਦਾ ਖੁਸ਼ੀ ਮਹਿਸੂਸ ਕਰਦੇ ਹਨ। ਫੋਕਸ ਨੇ ਅਜਿਹੇ 10 ਸ਼ਹਿਰਾਂ ਦੀ ਲਿਸਟ ਜਾਰੀ ਕੀਤੀ ਹੈ। ਦੂਜੇ ਨੰਬਰ ਉੱਤੇ ਅਮਰੀਕਾ ਦਾ ਐਸਪਨ ਹੈ। ਹੈਸ਼ਟੈਗ ਐਸਪਨ ਦੇ ਨਾਲ 9.35 ਲੱਖ ਤਸਵੀਰਾਂ ਪੋਸਟ ਹੋਈਆਂ ਹਨ। ਤੀਜੇ ਨੰਬਰ ਉੱਤੇ ਨਾਰਵੇ ਦਾ ਨਾਰਦਨ ਲਾਈਟਸ ਹੈ। ਹੈਸ਼ਟੈਗ ਨਾਲ 7.68 ਲੱਖ ਫੋਟੋ ਪੋਸਟ ਹੋਈਆਂ ਹਨ।
ਸਵਿਟਜ਼ਰਲੈਂਡ ਦੀ ਰਾਜਧਾਨੀ ਬਰਨ ਆਪਣੀਆਂ ਇਤਿਹਾਸਕ ਧਰੋਹਰਾਂ ਲਈ ਪੂਰੀ ਦੁਨੀਆ ਵਿਚ ਮਸ਼ਹੂਰ ਹੈ। ਬਰਨ ਯੂਨੈਸਕੋ ਦੇ ਵਿਸ਼ਵ ਧਰੋਹਰ ਸੂਚੀ ਵਿਚ ਸ਼ਾਮਲ ਹੈ। ਕਲਾਕ ਟਾਵਰ ਸਕੀਇੰਗ ਹਾਟ ਸਪਾਟ ਅਤੇ ਕ੍ਰਿਸਮਸ ਮਾਰਕੀਟ ਨੂੰ ਇਥੋਂ ਦੀ ਜੰਨਤ ਕਿਹਾ ਜਾਂਦਾ ਹੈ। ਬਰਨ ਆਉਣ ਵਾਲੇ ਲੋਕ ਸਭ ਤੋਂ ਜ਼ਿਆਦਾ ਇਨ੍ਹਾਂ ਥਾਵਾਂ ਉੱਤੇ ਫੋਟੋ ਕਲਿਕ ਕਰਦੇ ਹਨ। ਬਰਨ ਸ਼ਹਿਰ ਦੀ ਕੁਲ ਆਬਾਦੀ ਇਕ ਲੱਖ 40 ਹਜ਼ਾਰ ਹੈ। ਇਹ ਸਵਿਟਜ਼ਰਲੈਂਡ ਦਾ ਚੌਥਾ ਸਭ ਤੋਂ ਵੱਡਾ ਸ਼ਹਿਰ ਹੈ। ਸੈਲਾਨੀਆਂ ਨਾਲ ਸਵਿਟਜ਼ਰਲੈਂਡ ਨੂੰ ਹਰ ਸਾਲ 4448 ਕਰੋੜ ਦਾ ਰੈਵੇਨਿਊ ਮਿਲਦਾ ਹੈ। ਤਕਰੀਬਨ ਅੱਧਾ ਬਰਨ ਤੋਂ ਮਿਲਦਾ ਹੈ।
ਰਾਜਕੁਮਾਰੀ ਡਾਇਨਾ ਦੇ ਹੀਰੇ ਜੜੇ ਬੈਗ ਦੀ 12,000 ਡਾਲਰ 'ਚ ਹੋ ਸਕਦੀ ਹੈ ਨੀਲਾਮੀ
NEXT STORY