ਲੰਡਨ-ਬ੍ਰਿਟਨ ਦੇ ਸਿਹਤ ਅਧਿਕਾਰੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਗੰਭੀਰ ਐਲਰਜੀ ਪ੍ਰਤੀਕਿਰਿਆਵਾਂ ਵਾਲੇ ਲੋਕਾਂ ਨੂੰ ਫਾਈਜ਼ਰ ਅਤੇ ਬਾਇਓਨਨੈੱਕ ਵੱਲੋਂ ਵਿਕਸਿਤ ਕੋਵਿਡ-19 ਵੈਕਸੀਨ ਦੇ ਟੀਕੇ ਨਹੀਂ ਲਗਾਉਣੇ ਚਾਹੀਦੇ। ਬ੍ਰਿਟੇਨ ਨੇ ਮੰਗਲਵਾਰ ਨੂੰ ਕੋਰੋਨਾ ਵਿਰੁੱਧ ਟੀਕਾਕਰਣ ਮੁਹਿੰਮ ਦੀ ਸ਼ੁਰੂਆਤ ਕੀਤੀ। 90 ਸਾਲਾਂ ਮਾਰਗਰੇਟ ਕੀਨਨ ਪੂਰੇ ਵਿਸ਼ਵ 'ਚ ਟੀਕੇ ਦਾ ਡੋਜ਼ ਲੈਣ ਵਾਲੀ ਪਹਿਲੀ ਬੀਬੀ ਬਣ ਗਈ ਹੈ।
ਇਹ ਵੀ ਪੜ੍ਹੋ -ਇਸ ਅਮਰੀਕੀ ਕੰਪਨੀ ਨੇ ਬਣਾਈ ਸੋਲਰ ਐਨਰਜੀ ਵਾਲੀ ਕਾਰ, ਇਕ ਵਾਰ 'ਚ ਤੈਅ ਕਰੇਗੀ 1600 KM ਦਾ ਸਫਰ
ਦੋ ਐੱਨ.ਐੱਚ.ਐੱਸ. ਮੁਲਾਜ਼ਮਾਂ ਨੂੰ ਟੀਕੇ ਲਾਏ ਜਾਣ ਤੋਂ ਬਾਅਦ ਐਲਰਜੀ ਸੰਬੰਧੀ ਦਿੱਕਤਾਂ ਆਈਆਂ। ਯੂ.ਕੇ. ਮੈਡੀਸਨਸ ਐਂਡ ਹੈਲਥਕੇਅਰ ਪ੍ਰੋਡਕਟਸ ਰੈਗੂਲੇਟਰੀ ਏਜੰਸੀ ਨੇ ਕਥਿਤ ਤੌਰ 'ਤੇ ਐੱਨ.ਐੱਚ.ਐੱਸ. ਟਰਸੱਟਾਂ ਨੂੰ ਸਲਾਹ ਦਿੱਤੀ ਹੈ ਕਿ ਡਰੱਗਸ, ਟੀਕੇ ਜਾਂ ਭੋਜਣ ਕਾਰਣ ਹੋਣ ਵਾਲੀਆਂ ਮਹੱਤਵਪੂਰਨ ਐਲਰਜੀ ਦੀਆਂ ਪ੍ਰਤੀਕਿਰਿਆਵਾਂ ਵਾਲੇ ਲੋਕਾਂ ਨੂੰ ਟੀਕਾ ਨਹੀਂ ਲਾਇਆ ਜਾਣਾ ਚਾਹੀਦਾ।
ਇਹ ਵੀ ਪੜ੍ਹੋ -ਬ੍ਰਿਟੇਨ 'ਚ ਇਸ ਭਾਰਤੀ ਮੂਲ ਦੇ ਜੋੜੇ ਨੂੰ ਲਾਇਆ ਗਿਆ ਕੋਵਿਡ-19 ਦਾ ਟੀਕਾ
ਐੱਨ.ਐੱਚ.ਐੱਸ. ਇੰਗਲੈਂਡ ਨੇ ਪੁਸ਼ਟੀ ਕੀਤੀ ਹੈ ਕਿ ਟੀਕਾਕਰਣ ਪ੍ਰੋਗਰਾਮ 'ਚ ਹਿੱਸਾ ਲੈਣ ਵਾਲੇ ਸਾਰੇ ਟਰੱਸਟਾਂ ਨੂੰ ਇਸ ਦੇ ਬਾਰੇ 'ਚ ਪਤਾ ਹੈ ਅਤੇ ਬੁੱਧਵਾਰ ਨੂੰ ਸਾਰੇ ਲੋਕਾਂ ਤੋਂ ਪੁੱਛਿਆ ਜਾਵੇਗਾ ਕਿ ਕੀ ਉਨ੍ਹਾਂ 'ਚ ਪਹਿਲਾਂ ਤੋਂ ਐਲਰਜੀ ਦਾ ਇਤਿਹਾਸ ਹੈ ਜਾਂ ਨਹੀਂ।
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।
ਬ੍ਰਿਟੇਨ : ਕੋਰੋਨਾ ਵੈਕਸੀਨ ਲਗਾਉਣ ਕਾਰਣ 2 ਲੋਕ ਹੋਏ ਬੀਮਾਰ, ਅਲਰਟ ਜਾਰੀ
NEXT STORY