ਲੰਡਨ-ਕੋਰੋਨਾ ਵਾਇਰਸ ਦਾ ਇਨਫੈਕਸ਼ਨ ਇਕ ਵਾਰ ਫਿਰ ਵਧ ਚੁੱਕਿਆ ਹੈ। ਕੋਰੋਨਾ ਤੋਂ ਬਚਾਅ ਲਈ ਲੋਕ ਜਲਦ ਤੋਂ ਜਲਦ ਵੈਕਸੀਨ ਲਵਾ ਕੇ ਆਪਣੇ ਆਪ ਨੂੰ ਸੁਰੱਖਿਅਤ ਕਰਨਾ ਚਾਹੁੰਦੇ ਹਨ। ਪਰ ਬ੍ਰਿਟੇਨ 'ਚ ਕੋਰੋਨਾ ਦੀ ਫਾਈਜ਼ਰ ਵੈਕਸੀਨ ਨਾਲ ਦੋ ਲੋਕ ਬੀਮਾਰ ਹੋ ਗਏ। ਬ੍ਰਿਟੇਨ ਦੇ ਇਹ ਦੋਵੇਂ ਹੀ ਮਰੀਜ਼ ਹੈਲਥ ਵਰਕਰ ਹਨ। ਇਨ੍ਹਾਂ ਦੋਵਾਂ ਨੂੰ ਵੈਕਸੀਨ ਲਵਾਉਣ ਤੋਂ ਬਾਅਦ ਰਿਐਕਸ਼ਨ ਹੋ ਗਈ। ਇਸ ਖਬਰ ਦੀ ਪੁਸ਼ਟੀ ਨੈਸ਼ਨਲ ਹੈਲਥ ਨੇ ਵੀ ਕੀਤੀ ਹੈ। ਬ੍ਰਿਟਿਸ਼ ਸਿਹਤ ਅਧਿਕਾਰੀਆਂ ਨੇ ਬੁੱਧਵਾਰ ਨੂੰ ਕਿਹਾ ਕਿ ਦੋ ਵਿਅਕਤੀਆਂ ਨੂੰ ਮੰਗਲਵਾਰ ਨੂੰ ਇਹ ਵੈਕਸੀਨ ਦਿੱਤੀ ਗਈ ਸੀ ਜਿਸ 'ਚ ਪ੍ਰਤੀਕੂਲ ਪ੍ਰਕਿਰਿਆ ਦਿਖਾਈ ਦਿੱਤੀ।
ਇਹ ਵੀ ਪੜ੍ਹੋ -ਇਸ ਅਮਰੀਕੀ ਕੰਪਨੀ ਨੇ ਬਣਾਈ ਸੋਲਰ ਐਨਰਜੀ ਵਾਲੀ ਕਾਰ, ਇਕ ਵਾਰ 'ਚ ਤੈਅ ਕਰੇਗੀ 1600 KM ਦਾ ਸਫਰ
ਮੈਡੀਸਨ ਐਂਡ ਹੈਲਥਕੇਅਰ ਪ੍ਰੋਡਕਟਸ ਰੈਗੂਲੇਟਰੀ ਏਜੰਸੀ (ਐੱਮ.ਐੱਚ.ਆਰ.ਏ.) ਦੇ ਮੁੱਖ ਕਾਰਜਕਾਰੀ ਰਾਈਨ ਨੇ ਕਿਹਾ ਕਿ ਨਵੀਂ ਸਲਾਹ ਇਹ ਹੈ ਕਿ ਟੀਕੇ ਅਤੇ ਦਵਾਈਆਂ ਨਾਲ ਐਲਰਜੀ ਦੀ ਹਿਸਟਰੀ ਵਾਲੇ ਲੋਕਾਂ ਨੂੰ ਵੈਕਸੀਨ ਨਹੀਂ ਲਗਾਉਣੀ ਚਾਹੀਦੀ। ਯੂ.ਕੇ. ਦੀ ਮੈਡੀਕਲ ਰੈਗੂਲੇਟਰੀ ਏਜੰਸੀ ਦੇ ਪ੍ਰਮੁੱਖ ਡਾ. ਜੂਨ ਰਾਈਨ ਨੇ ਕਿਹਾ ਕਿ ਅਸੀਂ ਐਲਰਜੀ ਸੰਬੰਧੀ ਪ੍ਰਤੀਕਿਰਿਆਵਾਂ ਦੇ ਦੋ ਮਾਮਲਿਆਂ ਦੀ ਰਿਪੋਰਟ ਦੇਖ ਰਹੇ ਹਾਂ। ਉੱਥੇ ਇੰਗਲੈਂਡ ਦੇ ਮੈਡੀਕਲ ਡਾਇਰੈਕਟਰ ਸਟੀਫਨ ਪਾਵਿਸ ਨੇ ਸਾਵਧਾਨੀ ਦੇ ਤੌਰ 'ਤੇ ਸਲਾਹ ਦਿੱਤੀ ਕਿ ਐਲਰਜੀ ਦੇ ਮਹੱਤਵਪੂਰਨ ਹਿਸਟਰੀ ਵਾਲੇ ਲੋਕਾਂ ਨੂੰ ਇਹ ਟੀਕਾ ਅਜੇ ਨਹੀਂ ਲੈਣਾ ਚਾਹੀਦਾ।
ਇਹ ਵੀ ਪੜ੍ਹੋ -ਬ੍ਰਿਟੇਨ 'ਚ ਇਸ ਭਾਰਤੀ ਮੂਲ ਦੇ ਜੋੜੇ ਨੂੰ ਲਾਇਆ ਗਿਆ ਕੋਵਿਡ-19 ਦਾ ਟੀਕਾ
ਐੱਨ.ਐੱਚ.ਐੱਸ. ਨੇ ਦੱਸਿਆ ਇਨ੍ਹਾਂ ਦੋਵਾਂ ਨੂੰ ਸੀ ਐਲਰਜੀ ਹਿਸਟਰੀ
ਦੱਸ ਦੇਈਏ ਕਿ ਸਿਹਤ ਮੁਲਾਜ਼ਮਾਂ ਨੂੰ Anaphylactoid Reactions ਹੋਇਆ ਜਿਸ ਤੋਂ ਬਾਅਦ ਬ੍ਰਿਟੇਨ ਦੀ ਰੈਗੂਲੇਟਰੀ ਏਜੰਸੀ ਨੇ ਚਿਤਾਵਨੀ ਜਾਰੀ ਕੀਤੀ ਕਿ ਅਜਿਹਾ ਕਿਸੇ ਵੀ ਵਿਅਕਤੀ, ਜਿਸ ਨੂੰ ਕਿਸੇ ਦਵਾਈ, ਖਾਣਾ ਜਾਂ ਵੈਕਸੀਨ ਨਾਲ ਐਲਰਜੀ ਹੈ ਤਾਂ ਉਸ ਨੂੰ ਫਾਈਜ਼ਰ ਦੀ ਵੈਕਸੀਨ ਨਹੀਂ ਦਿੱਤੀ ਜਾਣੀ ਚਾਹੀਦੀ। ਦੱਸ ਦੇਈਏ ਕਿ ਬ੍ਰਿਟੇਨ 'ਚ ਸਿਹਤ ਮੁਲਾਜ਼ਮ ਅਤੇ ਬਜ਼ੁਰਗਾਂ ਨੂੰ ਸਭ ਤੋਂ ਪਹਿਲਾਂ ਵੈਕਸੀਨ ਦਿੱਤੀ ਜਾ ਰਹੀ ਹੈ। ਐੱਨ.ਐੱਚ.ਐੱਸ. ਨੇ ਨੈਸ਼ਨਲ ਮੈਡੀਕਲ ਡਾਇਰੈਕਟਰ ਪ੍ਰੋ. ਸਟੀਫਨ ਪੋਵਿਸ ਨੇ ਕਿਹਾ ਕਿ ਇਹ ਦੋਵਾਂ ਨੂੰ ਵੈਕਸੀਨ ਨਾਲ ਐਲਰਜੀ ਦੀ ਹਿਸਟਰੀ ਸੀ ਅਤੇ ਹੁਣ ਦੋਵੇਂ ਰਿਕਵਰ ਕਰ ਰਹੇ ਹਨ।
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।
ਇਸ ਅਮਰੀਕੀ ਕੰਪਨੀ ਨੇ ਬਣਾਈ ਸੋਲਰ ਐਨਰਜੀ ਵਾਲੀ ਕਾਰ, ਇਕ ਵਾਰ 'ਚ ਤੈਅ ਕਰੇਗੀ 1600 KM ਦਾ ਸਫਰ
NEXT STORY