ਇਸਲਾਮਾਬਾਦ/ਵਾਸ਼ਿੰਗਟਨ (ਬਿਊਰੋ)— ਅੱਤਵਾਦ ਦੇ ਮੁੱਦੇ 'ਤੇ ਅਮਰੀਕਾ ਲਗਾਤਾਰ ਪਾਕਿਸਤਾਨ 'ਤੇ ਨਿਸ਼ਾਨਾ ਲਗਾਉਂਦਾ ਰਿਹਾ ਹੈ। ਪਾਕਿਸਤਾਨ ਦਾ ਕਹਿਣਾ ਹੈ ਕਿ ਅਮਰੀਕਾ-ਭਾਰਤ ਦੀ ਭਾਸ਼ਾ ਬੋਲ ਰਿਹਾ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਖਵਾਜ਼ਾ ਆਸਿਫ ਨੇ ਵੀਰਵਾਰ ਨੂੰ ਕਿਹਾ ਕਿ ਹਾਲ ਵਿਚ ਹੀ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਇਸਲਾਮਾਬਾਦ ਵਿਰੁੱਧ ਟਿੱਪਣੀਆਂ ਤੋਂ ਜਾਹਰ ਹੈ ਕਿ ਉਹ ਭਾਰਤ ਦੀ ਭਾਸ਼ਾ ਬੋਲ ਰਹੇ ਹਨ।
ਖਵਾਜ਼ਾ ਆਸਿਫ ਪਾਕਿਸਤਾਨ ਦੀ ਰਾਸ਼ਟਰੀ ਸੁਰੱਖਿਆ ਨਾਲ ਸੰਬੰਧਿਤ ਸੰਸਦੀ ਕਮੇਟੀ ਦੀ ਬੈਠਕ ਵਿਚ ਬੋਲ ਰਹੇ ਸਨ। ਇਸੇ ਦੌਰਾਨ ਉਨ੍ਹਾਂ ਨੇ ਕਿਹਾ ਕਿ ਅਮਰੀਕਾ-ਅਫਗਾਨਿਸਤਾਨ ਵਿਚ ਆਪਣੀ ਅਸਫਲਤਾ ਲਈ ਪਾਕਿਸਤਾਨ ਨੂੰ ਬਲੀ ਦਾ ਬਕਰਾ ਬਣਾ ਰਿਹਾ ਹੈ। ਖਵਾਜ਼ਾ ਨੇ ਕਿਹਾ ਕਿ ਸੰਸਦੀ ਕਮੇਟੀ ਅਗਲੇ ਹਫਤੇ ਇਕ ਹੋਰ ਬੈਠਕ ਕਰੇਗੀ। ਉੱਧਰ ਪਾਕਿਸਤਾਨ ਦੇ ਰੱਖਿਆ ਮੰਤਰੀ ਖੁਰਮ ਦਸਤਗੀਰ ਦਾ ਕਹਿਣਾ ਹੈ ਕਿ ਸਾਨੂੰ ਅਮਰੀਕਾ ਨਾਲ ਗੱਲਬਾਤ ਜ਼ਾਰੀ ਰੱਖਣੀ ਹੋਵੇਗੀ। ਰੱਖਿਆ ਮੰਤਰੀ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਟਰੰਪ ਦੇ ਬਿਆਨ ਦੀ ਸਮੀਖਿਆ ਕਰਨੀ ਹੋਵੇਗੀ। ਨਾਲ ਹੀ ਉਨ੍ਹਾਂ ਨੇ ਚਿੰਤਾ ਜ਼ਾਹਰ ਕੀਤੀ ਸੀ ਕਿ ਟਰੰਪ ਦੇ ਬਿਆਨ ਮਗਰੋਂ ਪਾਕਿਸਤਾਨ ਲਈ ਦੁਨੀਆ ਭਰ ਵਿਚ ਮਾੜੇ ਹਾਲਾਤ ਨਾ ਪੈਦਾ ਹੋ ਜਾਣ।
ਉੱਤਰ ਕੋਰੀਆ ਦੇ ਆਪਣੇ ਹੀ ਸ਼ਹਿਰ ’ਚ ਡਿੱਗੀ ਮਿਜ਼ਾਈਲ
NEXT STORY