ਤਾਇਪੇ (ਬਿਊਰੋ): ਤਾਇਵਾਨ ਦਾ ਇਕ ਬਹੁਤ ਹੀ ਦਿਲਚਸਪ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਵਿਅਕਤੀ ਸੁਪਰਮਾਰਕੀਟ ਤੋਂ ਘਰ ਜਾਣ ਲਈ ਕਈ ਵਾਰ ਐਂਬੂਲੈਂਸ ਬੁਲਾ ਚੁੱਕਾ ਹੈ। ਉਸ ਦਾ ਇਰਾਦਾ ਇਲਾਜ ਕਰਵਾਉਣ ਦਾ ਨਹੀਂ ਸਗੋਂ ਐਂਬੂਲੈਂਸ ਦੀ ਵਰਤੋਂ 'ਫ੍ਰੀ ਟੈਕਸੀ' ਦੇ ਤੌਰ 'ਤੇ ਕਰਨ ਦਾ ਹੈ। ਉਹ ਚਾਹੁੰਦਾ ਹੈ ਕਿ ਐਂਬੂਲੈਂਸ ਉਸ ਨੂੰ ਸੁਪਰਮਾਰਕੀਟ ਤੋਂ ਪਿੱਕ ਕਰੇ ਕਿਉਂਕਿ ਉਹ ਘਰ ਤੱਕ ਪੈਦਲ ਤੁਰ ਕੇ ਨਹੀਂ ਜਾਣਾ ਚਾਹੁੰਦਾ, ਜੋ ਹਸਪਤਾਲ ਦੇ ਠੀਕ ਨੇੜੇ ਹੈ। ਇਹ ਸੁਣ ਕੇ ਤੁਹਾਡੇ ਮਨ ਵਿਚ ਸਵਾਲ ਆਇਆ ਹੋਵੇਗਾ ਕਿ ਉਸ ਦੇ ਘਰ ਤੋਂ ਸੁਪਰਮਾਰਕੀਟ ਕਿੰਨੀ ਕੁ ਦੂਰ ਹੋਵੇਗਾ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਇਹ ਦੂਰੀ ਸਿਰਫ 200 ਮੀਟਰ ਦੀ ਹੈ।
ਗਲੋਬਲ ਟਾਈਮਜ਼ ਦੀ ਰਿਪੋਰਟ ਮੁਤਾਬਕ ਜਦੋਂ ਪਿਛਲੇ ਸਾਲ ਰਿਕਾਰਡ ਦੀ ਜਾਂਚ ਕੀਤੀ ਗਈ ਤਾਂ ਪਤਾ ਚੱਲਿਆ ਕਿ ਵਾਂਗ ਉਪਨਾਮ ਵਾਲਾ ਵਿਅਕਤੀ ਸਾਲ ਵਿਚ 39 ਵਾਰ ਫ੍ਰੀ ਟੈਕਸੀ ਦੇ ਤੌਰ 'ਤੇ ਐਂਬੂਲੈਂਸ ਦੀ ਵਰਤੋਂ ਕਰ ਚੁੱਕਾ ਹੈ। ਵਾਂਗ ਨੇ ਬਾਰ-ਬਾਰ ਬੀਮਾਰ ਹੋਣ ਦਾ ਬਹਾਨਾ ਬਣਾ ਕੇ ਹਸਪਤਾਲ ਜਾਣ ਲਈ ਐਂਬੂਲੈਂਸ ਬੁਲਾਈ। ਵਾਂਗ ਦੇ ਨਾਟਕ ਦਾ ਖੁਲਾਸਾ ਉਦੋਂ ਹੋਇਆ ਜਦੋਂ ਹਸਪਤਾਲ ਨੇ ਦੇਖਿਆ ਕਿ ਉਹ ਹਰ ਵਾਰੀ ਐਂਬੂਲੈਂਸ ਬੁਲਾਉਣ ਦੇ ਬਾਅਦ ਬਿਨਾਂ ਚੈੱਕ-ਅੱਪ ਕਰਵਾਏ ਹੀ ਖੁਦ ਹਸਪਤਾਲ ਤੋਂ ਚਲਾ ਗਿਆ।
ਪੜ੍ਹੋ ਇਹ ਅਹਿਮ ਖਬਰ -ਬਿਨਾਂ ਦੋਸ਼ ਦੇ 43 ਸਾਲ ਦੀ ਸਜ਼ਾ ਕੱਟ ਕੇ ਰਿਹਾਅ ਹੋਏ ਵਿਅਕਤੀ ਲਈ 'ਦਾਨ' ਦੀ ਬਰਸਾਤ
ਪੁਲਸ ਨੇ ਦਿੱਤੀ ਚਿਤਾਵਨੀ
ਮੈਡੀਕਲ ਕਰਮਚਾਰੀਆਂ ਨੇ ਪੁਲਸ ਨੂੰ ਵਾਂਗ ਦੇ ਜਨਤਕ ਸੇਵਾਵਾਂ ਦੀ ਗਲਤ ਵਰਤੋਂ ਕਰਨ ਦੇ ਬਾਰੇ ਸੂਚਿਤ ਕੀਤਾ। ਇਸ 'ਤੇ ਵਾਂਗ ਨੇ ਪੁਲਸ ਨੂੰ ਇਤਰਾਜ਼ਯੋਗ ਸ਼ਬਦ ਕਹੇ। ਪੁਲਸ ਨੇ ਉਸ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਹ ਇਕ ਵਾਰ ਫਿਰ ਆਪਣੀ ਸਹੂਲਤ ਲਈ ਸਮਾਜਿਕ ਸਰੋਤਾਂ ਦੀ ਗਲਤ ਵਰਤੋਂ ਕਰਦਾ ਹੈ ਤਾਂ ਉਸ 'ਤੇ ਜੁਰਮਾਨਾ ਲਗਾਇਆ ਜਾਵੇਗਾ। ਜ਼ਿਕਰਯੋਗ ਹੈ ਕਿ ਐਮਰਜੈਂਸੀ ਮਰੀਜ਼ਾਂ ਨੂੰ ਤਾਇਵਾਨ ਵਿਚ ਨੇੜਲੇ ਹਸਪਤਾਲ ਲਿਜਾਣ ਲਈ ਐਂਬੂਲੈਂਸ ਫ੍ਰੀ ਉਪਲਬਧ ਕਰਾਈ ਜਾਂਦੀ ਹੈ।
ਇਕ ਹੋਰ ਮਾਮਲਾ ਆਇਆ ਸਾਹਮਣੇ
ਇਸ ਤੋਂ ਪਹਿਲਾਂ ਜੁਲਾਈ ਵਿਚ ਇਕ ਸ਼ਖਸ ਦਾ ਸਟ੍ਰੇਚਰ ਤੋਂ ਉੱਠ ਕੇ ਐਂਬੂਲੈਂਸ ਤੋਂ ਭੱਜਣ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਗਿਆ ਸੀ। ਲੋਕਾਂ ਨੇ ਦਾਅਵਾ ਕੀਤਾ ਸੀ ਕਿ ਸ਼ਖਸ ਬਹੁਤ ਨਸ਼ੇ ਵਿਚ ਸੀ ਪਰ ਉਹ ਮੈਡੀਕਲ ਮਦਦ ਨਹੀਂ ਚਾਹੁੰਦਾ ਸੀ। ਭਾਵੇਂਕਿ ਇਹ ਸਾਫ ਨਹੀਂ ਹੋਇਆ ਕਿ ਵਿਅਕਤੀ ਐਂਬੂਲੈਂਸ ਤੋਂ ਕਿਉਂ ਭੱਜਿਆ ਪਰ ਵੀਡੀਓ 'ਤੇ ਲੋਕਾਂ ਨੇ ਕੁਮੈਂਟ ਕਰ ਕੇ ਦਾਅਵਾ ਕੀਤਾ ਸੀ ਕਿ ਉਹ ਕਿਸੇ ਵੀ ਤਰ੍ਹਾਂ ਦੀ ਮੈਡੀਕਲ ਫੀਸ ਦਾ ਭੁਗਤਾਨ ਕਰਨ ਤੋਂ ਬਚ ਰਿਹਾ ਸੀ।
ਇਮਰਾਨ ਸਰਕਾਰ ਖ਼ਿਲਾਫ਼ ਵਿਰੋਧੀ ਧਿਰ ਦਾ ਹੱਲਾ ਬੋਲ, ਝੂਠੇ ਵਾਅਦਿਆਂ ਸਬੰਧੀ ਦੇਸ਼ਭਰ ’ਚ ਵਿਰੋਧ ਪ੍ਰਦਰਸ਼ਨ
NEXT STORY