ਇੰਟਰਨੈਸ਼ਨਲ ਡੈਸਕ (ਇੰਟ.)- ਇਨ੍ਹੀਂ ਦਿਨੀਂ ਲੋਕਾਂ ’ਚ ਬਾਡੀ ਮੋਡੀਫ਼ਿਕੇਸ਼ਨ ਦਾ ਰੁਝਾਨ ਤੇਜ਼ੀ ਨਾਲ ਵਧ ਰਿਹਾ ਹੈ। ਕਈ ਲੋਕ ਆਪਣੇ ਸਰੀਰ ’ਚ ਅਜਿਹੇ ਬਦਲਾਅ ਕਰਵਾਉਂਦੇ ਹਨ, ਜਿਸ ਨੂੰ ਦੇਖਣ ਤੋਂ ਬਾਅਦ ਲੋਕ ਹੈਰਾਨ ਰਹਿ ਜਾਂਦੇ ਹਨ। ਇਸ ਵਿਚਾਲੇ ਹੁਣ ਇਕ ਸ਼ਖਸ ਨੇ ਆਪਣੇ ਸਰੀਰ ’ਚ ਇਸ ਤਰ੍ਹਾਂ ਦਾ ਬਦਲਾਅ ਕਰਵਾਇਆ ਹੈ, ਜਿਸ ਨੂੰ ਦੇਖਣ ਤੋਂ ਬਾਅਦ ਹਰ ਕੋਈ ਹੈਰਾਨ ਹੈ। ਇਸ ਸ਼ਖਸ ਦੀ ਤਸਵੀਰ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ।

ਇਸ ਸ਼ਖਸ ਨੇ ਆਪਣੇ ਮੱਥੇ ’ਤੇ ‘ਸਿੰਙ’ ਵਰਗੀ ਦਿਸਣ ਵਾਲੀ ਚੀਜ਼ ਲਵਾਈ ਹੋਈ ਹੈ, ਜੋ ਦੇਖਣ ’ਚ ਬੇਹੱਦ ਡਰਾਉਣੀ ਹੈ। ਇਹ ਸ਼ਖਸ ਆਪਣੀ ਲੁਕ ’ਤੇ ਬੀਤੇ 14 ਸਾਲਾਂ ਤੋਂ ਐਕਸਪੈਰੀਮੈਂਟ ਕਰ ਰਿਹਾ ਹੈ। ਇਸ ਸ਼ਖਸ ਨੇ ਆਪਣੀ ਲੁਕ ਨੂੰ ਡਰਾਵਣਾ ਬਣਾਉਣ ਲਈ ਕਰੀਬ 41 ਲੱਖ ਰੁਪਏ ਖਰਚ ਕਰ ਦਿੱਤੇ ਹਨ। ਰੇਨੀ ਨੇ ਆਪਣੇ ਮੱਥੇ ’ਤੇ ਟੈਟੂ ਬਣਵਾਇਆ ਹੈ। ਇਸ ਤੋਂ ਇਲਾਵਾ ਉਸ ਨੇ ਆਪਣੇ ਸਰੀਰ ਦੇ 70 ਫੀਸਦੀ ਹਿੱਸੇ ’ਤੇ ਟੈਟੂ ਬਣਵਾਏ ਹਨ।
ਪੜ੍ਹੋ ਇਹ ਅਹਿਮ ਖ਼ਬਰ- ਤਾਲਿਬਾਨ ਦੀ ਬੇਰਹਿਮੀ, ਨੌਜਵਾਨ ਨੂੰ ਮਾਰੀ ਗੋਲੀ, ਬਾਜ਼ਾਰ ’ਚ ਲਟਕਾਈ ਲਾਸ਼
ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਉਸ ਨੇ ਆਪਣੀ ਜੀਭ ਦੇ ਦੋ ਹਿੱਸੇ ਵੀ ਕਰਵਾ ਲਏ ਹਨ। ਬ੍ਰਾਜ਼ੀਲ ਦੇ ਰਹਿਣ ਵਾਲੇ 38 ਸਾਲਾ ਰੇਨੀ ਦਿਨੀਜ਼ ਦਾ ਸਿਲਵਾ ਨੇ ਮੱਥੇ ਦੇ ਦੋਵੇਂ ਪਾਸੇ ‘ਸਿੰਙ’ ਲਵਾਏ ਹਨ।ਉਸ ਨੂੰ ਆਪਣੀ ਲੁੱਕ ਕਾਰਨ ਆਲੋਚਨਾ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਉਸ ਦੇ ਇਲਾਕੇ ਦੇ ਧਾਰਮਿਕ ਭਾਈਚਾਰਿਆਂ ਨੇ ਵੀ ਉਸ ਦਾ ਵਿਰੋਧ ਕੀਤਾ ਹੈ ਅਤੇ ਉਸ ਨੂੰ ਚਰਚ ਵਿਚ ਨਹੀਂ ਜਾਣ ਦਿੰਦੇ ਹਨ। ਅਜਿਹਾ ਉਸ ਦੇ ਅਜੀਬੋ-ਗਰੀਬ ਲੁੱਕ ਕਾਰਨ ਹੋਇਆ ਹੈ।
ਤਾਲਿਬਾਨ ਦੀ ਬੇਰਹਿਮੀ, ਨੌਜਵਾਨ ਨੂੰ ਮਾਰੀ ਗੋਲੀ, ਬਾਜ਼ਾਰ ’ਚ ਲਟਕਾਈ ਲਾਸ਼
NEXT STORY