ਕਾਬੁਲ (ਏ. ਐੱਨ. ਆਈ.)- ਅਫਗਾਨਿਸਤਾਨ ’ਚ ਤਾਲਿਬਾਨ ਦੇ ਜ਼ੁਲਮ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਅੰਦਰਾਬ ਜ਼ਿਲੇ ਦੇ ਬਗਲਾਨ ’ਚ ਤਾਲਿਬਾਨਿਆਂ ਨੇ ਇਕ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਅਤੇ ਉਸ ਦੀ ਲਾਸ਼ ਨੂੰ ਬਾਜ਼ਾਰ ’ਚ ਲਟਕਾ ਦਿੱਤਾ।
ਸਥਾਨਕ ਮੀਡੀਆ ਰਿਪੋਰਟ ਮੁਤਾਬਕ ਸਥਾਨਕ ਲੋਕ ਉਸ ਦੀ ਲਾਸ਼ ਲੈ ਕੇ ਵਾਪਸ ਚਲੇ ਗਏ ਅਤੇ ਇਸ ਮਾਮਲੇ ’ਚ ਤਾਲਿਬਾਨ ਦੀ ਕਰੂਰਤਾਂ ’ਤੇ ਸਵਾਲ ਖੜ੍ਹੇ ਕੀਤੇ। ਰਿਪੋਰਟ ’ਚ ਦੱਸਿਆ ਗਿਆ ਹੈ ਕਿ ਤਾਲਿਬਾਨੀ 20 ਜੁਲਾਈ ਨੂੰ ਅੰਦਰਾਬ ਦੇ ਕਾਸਾ ਤਾਰਸ਼ ਇਲਾਕੇ ’ਚ ਰਹਿਣ ਵਾਲੇ ਇਕ ਨੌਜਵਾਨ ਦੇ ਘਰ ਜਾ ਪਹੁੰਚੇ ਸਨ। ਉਨ੍ਹਾਂ ਨੌਜਵਾਨ ਨੂੰ ਘਰੋਂ ਬਾਹਰ ਆਉਣ ਲਈ ਦਬਾਅ ਪਾਇਆ ਅਤੇ ਫਿਰ ਗੋਲੀ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ।
ਪੜ੍ਹੋ ਇਹ ਅਹਿਮ ਖ਼ਬਰ- ਤਾਲਿਬਾਨ ਨੇ ਈਰਾਨ ਤੋਂ 350,000 ਟਨ 'ਤੇਲ' ਦੀ ਦਰਾਮਦ ਲਈ ਸਮਝੌਤੇ 'ਤੇ ਕੀਤੇ ਦਸਤਖ਼ਤ
ਸਥਾਨਕ ਨਿਵਾਸੀਆਂ ਨੇ ਦੱਸਿਆ ਕਿ ਤਾਲਿਬਾਨੀਆਂ ਨੇ ਜ਼ਿਲਾ ਜ਼ਿਲਾ ਭਵਨ ਦੇ ਸਾਹਮਣੇ ਇਕੱਠੇ ਹੋਏ ਲੋਕਾਂ ਨੂੰ ਤਿਤਰ-ਬਿਤਰ ਕਰਨ ਲਈ ਲਈ ਹਵਾ ’ਚ ਫਾਇਰਿੰਗ ਵੀ ਕੀਤੀ। ਤਾਲਿਬਾਨ ਵੱਲੋਂ ਕੀਤੇ ਜਾ ਰਹੇ ਮਨਮਾਨੇ ਕਤਲਾਂ ਨੂੰ ਲੈ ਕੇ ਯੂ. ਐੱਨ. ਦੀ ਰਿਪੋਰਟ ਹਾਲ ਹੀ ’ਚ ਪ੍ਰਕਾਸ਼ਿਤ ਹੋਈ ਹੈ। ਇਸ ’ਚ ਦੱਸਿਆ ਗਿਆ ਹੈ ਕਿ ਤਾਲਿਬਾਨ ਆਪਣੇ ਸਮਝੌਤੇ ਨੂੰ ਲੈ ਕੇ ਵਚਨਬੱਧ ਨਹੀਂ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਤਾਲਿਬਾਨ ਨੇ ਈਰਾਨ ਤੋਂ 350,000 ਟਨ 'ਤੇਲ' ਦੀ ਦਰਾਮਦ ਲਈ ਸਮਝੌਤੇ 'ਤੇ ਕੀਤੇ ਦਸਤਖ਼ਤ
NEXT STORY