ਅੰਕਾਰਾ (ਬਿਊਰੋ): ਤੁਰਕੀ ਤੋਂ ਇਟਲੀ ਲਈ ਨਿਕਲੀ ਪ੍ਰਵਾਸੀਆਂ ਨਾਲ ਭਰੀ ਕਿਸ਼ਤੀ 'ਚ ਭੋਜਨ, ਪਾਣੀ ਅਤੇ ਪੈਟਰੋਲ ਖ਼ਤਮ ਹੋਣ ਕਾਰਨ 32 ਪ੍ਰਵਾਸੀ ਮੌਤ ਅਤੇ ਜ਼ਿੰਦਗੀ ਵਿਚਕਾਰ ਝੂਲ ਰਹੇ ਸਨ। ਬਚਾਅ ਤੋਂ ਪਹਿਲਾਂ ਹੀ ਕਿਸ਼ਤੀ 'ਤੇ ਸਵਾਰ 6 ਲੋਕਾਂ ਦੀ ਹਾਲਤ ਵਿਗੜਨ ਕਾਰਨ ਮੌਤ ਹੋ ਗਈ, ਜਿਨ੍ਹਾਂ 'ਚ 3 ਔਰਤਾਂ ਅਤੇ 3 ਬੱਚੇ ਸ਼ਾਮਲ ਸਨ। ਜਦੋਂ ਇਨ੍ਹਾਂ ਸਾਰਿਆਂ ਦੀਆਂ ਲਾਸ਼ਾਂ ਸੜਨ ਲੱਗੀਆਂ ਤਾਂ ਕਿਸ਼ਤੀ 'ਤੇ ਸਵਾਰ ਲੋਕਾਂ ਨੇ ਉਨ੍ਹਾਂ ਨੂੰ ਆਪਣੇ ਕੱਪੜਿਆਂ 'ਚ ਬੰਨ੍ਹ ਕੇ ਸਮੁੰਦਰ 'ਚ ਸੁੱਟ ਦਿੱਤਾ।ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵੀ ਵਾਇਰਲ ਹੋ ਰਹੀ ਹੈ, ਜਿਸ 'ਚ ਇਕ ਪਿਤਾ ਆਪਣੇ ਬੇਟੇ ਦੀ ਲਾਸ਼ ਸੁੱਟਦਾ ਨਜ਼ਰ ਆ ਰਿਹਾ ਹੈ। ਵੀਡੀਓ ਦੇਖ ਕੇ ਸਮਝ ਆਉਂਦਾ ਹੈ ਕਿ ਉਸ ਸਮੇਂ ਹਾਲਾਤ ਕਿੰਨੇ ਭਿਆਨਕ ਸਨ। ਬੱਚੇ ਨੂੰ ਸੁੱਟਣ ਵਾਲਾ ਵਿਅਕਤੀ ਸੀਰੀਆ ਦਾ ਮੂਲ ਨਿਵਾਸੀ ਹੈ, ਜੋ ਆਪਣੀ ਜ਼ਿੰਦਗੀ 'ਚ ਨਵਾਂ ਬਦਲਾਅ ਲਿਆਉਣ ਲਈ ਆਪਣੇ ਪਰਿਵਾਰ ਨਾਲ ਗੈਰ-ਕਾਨੂੰਨੀ ਤਰੀਕੇ ਨਾਲ ਹਮੇਸ਼ਾ ਲਈ ਇਟਲੀ ਜਾ ਰਿਹਾ ਸੀ।ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਜਦੋਂ ਇਹ ਪਿਤਾ ਆਪਣੇ ਬੱਚੇ ਨੂੰ ਕਿਸ਼ਤੀ 'ਚੋਂ ਸੁੱਟ ਰਿਹਾ ਹੈ ਤਾਂ ਲੋਕ ਅੱਲਾਹ ਹੂ ਅਕਬਰ (ਅਜ਼ਾਨ ਦੇ ਖੁੱਲ੍ਹੇ ਸ਼ਬਦ) ਦੇ ਨਾਅਰੇ ਲਗਾ ਰਹੇ ਹਨ।
أب سوري يكفن ابنه بثيابه بعد وفاته بسبب العطش، ويلقي به في الماء ، بعد نفاد الوقود والغذاء في قارب الهجرة الى اوروبا! pic.twitter.com/AbvYCtgcJ4
— عمر مدنيه (@Omar_Madaniah) September 18, 2022
32 ਲੋਕਾਂ ਨੇ ਦੇਖੀ ਮੌਤ ਅਤੇ ਜ਼ਿੰਦਗੀ ਦੀ ਖੇਡ
ਜਦੋਂ ਇਹ ਲੋਕ ਕਿਸ਼ਤੀ 'ਚ ਸਵਾਰ ਹੋ ਕੇ ਰਵਾਨਾ ਹੋਏ ਹੋਣਗੇ ਤਾਂ ਉਨ੍ਹਾਂ ਨੇ ਕਦੇ ਸੋਚਿਆ ਵੀ ਨਹੀਂ ਹੋਵੇਗਾ ਕਿ ਇਹ ਸਫ਼ਰ ਕਿੰਨਾ ਔਖਾ ਹੋਵੇਗਾ। 27 ਅਗਸਤ ਨੂੰ 32 ਪ੍ਰਵਾਸੀਆਂ ਨੂੰ ਲੈ ਕੇ ਇੱਕ ਕਿਸ਼ਤੀ ਤੁਰਕੀ ਦੇ ਅੰਤਾਲਿਆ ਸ਼ਹਿਰ ਤੋਂ ਇਟਲੀ ਦੇ ਪੋਜ਼ਾਲੋ ਲਈ ਰਵਾਨਾ ਹੋਈ ਸੀ। ਸਫ਼ਰ ਲੰਮਾ ਸੀ ਪਰ ਕਿਸ਼ਤੀ 'ਤੇ ਬਹੁਤਾ ਸਾਮਾਨ ਨਹੀਂ ਸੀ। ਹੌਲੀ-ਹੌਲੀ ਭੋਜਨ, ਪਾਣੀ ਅਤੇ ਤੇਲ ਖ਼ਤਮ ਹੋਣ ਲੱਗਾ।ਜਦੋਂ ਸਭ ਕੁਝ ਖ਼ਤਮ ਹੋ ਗਿਆ ਤਾਂ ਕਿਸ਼ਤੀ 'ਤੇ ਸਵਾਰ ਔਰਤਾਂ ਅਤੇ ਬੱਚਿਆਂ ਦੀ ਭੁੱਖ ਅਤੇ ਪਿਆਸ ਕਾਰਨ ਹਾਲਤ ਵਿਗੜਣ ਲੱਗੀ। ਜਦੋਂ ਕੁਝ ਸਮਝ ਨਾ ਆਇਆ ਤਾਂ ਸਾਰੇ ਲੋਕਾਂ ਨੇ ਜ਼ਿੰਦਾ ਰਹਿਣ ਲਈ ਸਮੁੰਦਰ ਦੇ ਖਾਰੇ ਪਾਣੀ ਨੂੰ ਟੁੱਥਪੇਸਟ ਵਿੱਚ ਮਿਲਾ ਕੇ ਆਪਣੀ ਭੁੱਖ ਮਿਟਾਈ।
ਪਾਣੀ ਦੀ ਦੁਨੀਆ ਵਿੱਚ ਲੋਕ ‘ਪਿਆਸ’ ਨਾ ਝੱਲ ਸਕੇ
ਹਾਲਾਂਕਿ 6 ਔਰਤਾਂ ਅਤੇ ਬੱਚੇ ਸਮੁੰਦਰ ਦਾ ਪਾਣੀ ਹਜ਼ਮ ਨਹੀਂ ਕਰ ਸਕੇ ਅਤੇ ਗੰਭੀਰ ਰੂਪ ਨਾਲ ਬੀਮਾਰ ਹੋ ਗਏ। ਹੌਲੀ-ਹੌਲੀ ਇਹ ਲੋਕ ਮਰ ਗਏ। ਜਿਸ ਤੋਂ ਬਾਅਦ ਉਥੇ ਮੌਜੂਦ ਲੋਕਾਂ ਨੇ ਸਾਰੀਆਂ ਲਾਸ਼ਾਂ ਨੂੰ ਕਿਸ਼ਤੀ 'ਤੇ ਇਕ ਵੱਖਰੀ ਜਗ੍ਹਾ 'ਤੇ ਰੱਖ ਦਿੱਤਾ, ਤਾਂ ਜੋ ਘਰ ਪਹੁੰਚ ਕੇ ਉਨ੍ਹਾਂ ਦਾ ਸਹੀ ਢੰਗ ਨਾਲ ਸੰਸਕਾਰ ਕੀਤਾ ਜਾ ਸਕੇ। ਪਰ ਸਫ਼ਰ ਇੰਨਾ ਲੰਬਾ ਸੀ ਕਿ ਲਾਸ਼ਾਂ ਸੜਨ ਲੱਗ ਪਈਆਂ।ਜਦੋਂ ਲਾਸ਼ਾਂ ਦੀ ਹਾਲਤ ਵਿਗੜ ਗਈ ਤਾਂ ਉੱਥੇ ਮੌਜੂਦ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੇ ਉਨ੍ਹਾਂ ਨੂੰ ਪਾਣੀ ਵਿੱਚ ਸੁੱਟਣਾ ਸ਼ੁਰੂ ਕਰ ਦਿੱਤਾ। ਇਸ ਦੇ ਲਈ ਉਨ੍ਹਾਂ ਨੇ ਲਾਸ਼ 'ਤੇ ਕਫਨ ਵਾਂਗ ਆਪਣੇ ਕੱਪੜੇ ਲਪੇਟ ਕੇ ਉਨ੍ਹਾਂ ਨੂੰ ਚੰਗੀ ਤਰ੍ਹਾਂ ਬੰਨ੍ਹ ਕੇ ਪਾਣੀ 'ਚ ਸੁੱਟ ਦਿੱਤਾ। ਇਨ੍ਹਾਂ 'ਚੋਂ ਇਕ ਪਿਤਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜੋ ਆਪਣੇ ਬੇਟੇ ਦੀ ਲਾਸ਼ ਨੂੰ ਸੁੱਟਦਾ ਨਜ਼ਰ ਆ ਰਿਹਾ ਹੈ।
ਸੰਯੁਕਤ ਰਾਸ਼ਟਰ ਦੀ ਏਜੰਸੀ ਯੂ.ਐੱਨ.ਐੱਚ.ਸੀ.ਆਰ. ਨੇ ਇਸ ਘਟਨਾ ਦੀ ਕੀਤੀ ਪੁਸ਼ਟੀ
ਦੂਜੇ ਪਾਸੇ ਸਮੁੰਦਰ ਦੇ ਵਿਚਕਾਰ ਫਸੇ ਲੋਕਾਂ ਦੀ ਸੂਚਨਾ ਮਿਲਦਿਆਂ ਹੀ ਇਟਲੀ ਤੋਂ ਇਕ ਜਹਾਜ਼ ਉਨ੍ਹਾਂ ਨੂੰ ਬਚਾਉਣ ਲਈ ਪਹੁੰਚਿਆ ਅਤੇ ਸਾਰੇ ਲੋਕਾਂ ਨੂੰ ਜ਼ਿੰਦਾ ਬਚਾ ਲਿਆ। ਸੰਯੁਕਤ ਰਾਸ਼ਟਰ ਏਜੰਸੀ (UNHCR) ਨੇ ਪੁਸ਼ਟੀ ਕੀਤੀ ਕਿ ਕਿਸ਼ਤੀ 'ਤੇ 30 ਤੋਂ ਜ਼ਿਆਦਾ ਲੋਕ ਸਵਾਰ ਸਨ, ਜਿਨ੍ਹਾਂ 'ਚੋਂ 6 ਲੋਕ ਭੁੱਖ ਅਤੇ ਪਿਆਸ ਕਾਰਨ ਬਚ ਨਹੀਂ ਸਕੇ। ਇਸ ਦੇ ਨਾਲ ਹੀ ਬਚਾਏ ਗਏ ਲੋਕਾਂ ਦੀ ਹਾਲਤ ਵੀ ਕਾਫੀ ਗੰਭੀਰ ਬਣੀ ਹੋਈ ਹੈ।ਇਟਲੀ ਦੇ ਯੂ.ਐੱਨ.ਐੱਚ.ਸੀ.ਆਰ. ਦੇ ਇੱਕ ਪ੍ਰਤੀਨਿਧੀ ਨੇ ਇਸ ਮਾਮਲੇ ਵਿੱਚ ਟਵੀਟ ਕੀਤਾ ਕਿ ਔਰਤਾਂ ਅਤੇ ਬੱਚਿਆਂ ਸਮੇਤ 6 ਪ੍ਰਵਾਸੀਆਂ ਦੀ ਭੁੱਖ, ਪਿਆਸ ਅਤੇ ਸਰੀਰ ਦੀਆਂ ਸੱਟਾਂ ਕਾਰਨ ਸਮੁੰਦਰ ਵਿੱਚ ਮੌਤ ਹੋ ਗਈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਅਮਰੀਕਾ : ਰੇਨੋ ਏਅਰ ਰੇਸ 'ਤੇ ਹਾਦਸਾਗ੍ਰਸਤ ਹੋਇਆ ਜਹਾਜ਼, ਪਾਇਲਟ ਦੀ ਮੌਤ
NEXT STORY