ਜੋਹਾਨਸਬਰਗ-ਕੋਰੋਨਾ ਵਾਇਰਸ ਦੇ ਓਮੀਕ੍ਰੋਨ ਵੇਰੀਐਂਟ ਵਿਰੁੱਧ ਫਾਈਜ਼ਰ/ਬਾਈਓਨਟੈੱਕ ਟੀਕੇ ਦੀਆਂ ਦੋਵੇਂ ਖੁਰਾਕਾਂ ਸਿਰਫ 33 ਫੀਸਦੀ ਸੁਰੱਖਿਆ ਪ੍ਰਦਾਨ ਕਰਦੀਆਂ ਹਨ ਪਰ ਇਹ ਹਸਪਤਾਲ 'ਚ ਦਾਖਲ ਹੋਣ ਦੀ ਦਰ 70 ਫੀਸਦੀ ਘੱਟ ਕਰ ਦਿੰਦੀਆਂ ਹਨ। ਇਸ ਦੇ ਬਾਰੇ 'ਚ ਦੱਖਣੀ ਅਫਰੀਕਾ 'ਚ ਵਿਆਪਕ ਪੱਧਰ 'ਤੇ ਕੀਤੇ ਗਿਆ ਇਕ ਵਿਸ਼ਲੇਸ਼ਣ ਮੰਗਲਵਾਰ ਨੂੰ ਜਾਰੀ ਕੀਤਾ ਗਿਆ। ਇਹ ਖੇਤਰ 'ਚ ਟੀਕੇ ਦੀ ਪ੍ਰਭਾਵੀ ਸਮਰਥਾ ਦੇ ਵਿਸ਼ਲੇਸ਼ਣ ਦੇ ਬਾਰੇ 'ਚ ਖੇਤਰ 'ਚ ਵਿਆਪਕ ਪੱਧਰ 'ਤੇ ਕੀਤੇ ਗਿਆ ਪਹਿਲਾ ਵਿਸ਼ਲੇਸ਼ਣ ਹੈ।
ਇਹ ਵੀ ਪੜ੍ਹੋ : ਦੁਨੀਆ ਲਈ ਮੁਸੀਬਤ ਬਣ ਸਕਦੈ ਓਮੀਕ੍ਰੋਨ, WHO ਨੇ ਜਤਾਈ ਚਿੰਤਾ
ਇਹ ਵਿਸ਼ਲੇਸ਼ਣ, ਕੋਵਿਡ-19 ਜਾਂਚ 'ਚ 2,11,000 ਤੋਂ ਜ਼ਿਆਦਾ ਮਾਮਲਿਆਂ ਦੀ ਪੁਸ਼ਟੀ ਹੋਣ 'ਤੇ ਆਧਾਰਿਤ ਹੈ। ਇਨ੍ਹਾਂ 'ਚ ਫਾਈਜ਼ਰ ਟੀਕੇ ਦੀਆਂ ਦੋਵੇਂ ਖੁਰਾਕਾਂ ਲਵਾ ਚੁੱਕੇ 41 ਫੀਸਦੀ ਬਾਲਗ ਆਬਾਦੀ ਸ਼ਾਮਲ ਹੈ। ਇਨ੍ਹਾਂ 'ਚੋਂ ਜਾਂਚ ਦੇ 78,000 ਪਾਜ਼ੇਟਿਵ ਨਤੀਜੇ 15 ਨਵੰਬਰ ਤੋਂ ਸੱਤ ਦਸੰਬਰ ਦਰਮਿਆਨ ਦੇ ਹਨ ਜੋ ਓਮੀਕ੍ਰੋਨ ਨਾਲ ਸੰਬੰਧ ਹਨ। ਇਹ ਅਧਿਐਨ ਦੱਖਣੀ ਅਫਰੀਕਾ ਦੇ ਸਭ ਤੋਂ ਵੱਡੇ ਨਿੱਜੀ ਬੀਮਾਕਰਤਾ ਡਿਸਕਵਰੀ ਹੈਲਥ ਅਤੇ ਸਾਊਥ ਅਫਰੀਕਨ ਮੈਡੀਕਲ ਰਿਸਰਚ ਕਾਊਂਸਲ ਨੇ ਕੀਤਾ ਹੈ।
ਇਹ ਵੀ ਪੜ੍ਹੋ : ਅਮਰੀਕੀ ਰੱਖਿਆ ਵਿਭਾਗ ਦਾ ਖੁਲਾਸਾ : ਦੁਨੀਆ ਭਰ 'ਚ ਫੌਜੀ ਟਿਕਾਣੇ ਬਣਾ ਰਿਹੈ ਚੀਨ
ਦੱਖਣੀ ਅਫਰੀਕਾ ਅਤੇ ਬੋਤਸਵਾਨਾ 'ਚ ਵਿਗਿਆਨੀਆਂ ਵੱਲੋਂ ਨਵੰਬਰ 'ਚ ਪਹਿਲੀ ਵਾਰ ਓਮੀਕ੍ਰੋਨ ਵੇਰੀਐਂਟ ਦੇ ਐਲਾਨ ਕੀਤੇ ਜਾਣ ਤੋਂ ਬਾਅਦ ਤੋਂ ਇਹ ਅਧਿਐਨ ਕੀਤਾ ਗਿਆ। ਹਾਲਾਂਕਿ, ਖੋਜਕਰਤਾਵਾਂ ਨੇ ਕਿਹਾ ਕਿ ਅਧਿਐਨ ਦੇ ਨਤੀਜੇ ਸ਼ੁਰੂਆਤੀ ਹਨ। ਇਹ ਅੰਕੜੇ ਦੱਖਣੀ ਅਫਰੀਕਾ 'ਚ ਓਮੀਕ੍ਰੋਨ ਦੀ ਲਹਿਰ ਦੇ ਪਹਿਲੇ ਤਿੰਨ ਹਫ਼ਤਿਆਂ ਤੋਂ ਲਏ ਗਏ। ਦੱਖਣੀ ਅਫਰੀਕਾ ਪਹਿਲਾ ਦੇਸ਼ ਹੈ ਜਿਥੇ ਓਮੀਕ੍ਰੋਨ ਵੇਰੀਐਂਟ ਦੇ ਮਾਮਲਿਆਂ 'ਚ ਵਾਧਾ ਦੇਖਿਆ ਗਿਆ।
ਇਹ ਵੀ ਪੜ੍ਹੋ : ਹੈਤੀ 'ਚ ਤੇਲ ਟੈਂਕਰ 'ਚ ਧਮਾਕਾ, 40 ਤੋਂ ਜ਼ਿਆਦਾ ਲੋਕਾਂ ਦੀ ਹੋਈ ਮੌਤ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਦੁਨੀਆ ਲਈ ਮੁਸੀਬਤ ਬਣ ਸਕਦੈ ਓਮੀਕ੍ਰੋਨ, WHO ਨੇ ਜਤਾਈ ਚਿੰਤਾ
NEXT STORY