ਇੰਟਰਨੈਸ਼ਨਲ ਡੈਸਕ- ਚੀਨ ਦਾ ਹੈਰਾਨ ਕਰ ਦੇਣ ਵਾਲਾ ਇਕ ਮਾਮਲਾ ਸਾਹਮਣੇ ਆਇਆ ਹੈ। ਅਸਲ ਵਿਚ ਚੀਨ ਦੀ ਇੱਕ ਯੂਨੀਵਰਸਿਟੀ ਨੇ ਕੰਟੀਨ ਮੈਨੇਜਰ ਦੇ ਅਹੁਦੇ ਲਈ ਭਰਤੀ ਲਈ ਪੀ.ਐਚ.ਡੀ ਨੂੰ ਲਾਜ਼ਮੀ ਯੋਗਤਾ ਬਣਾ ਦਿੱਤਾ ਹੈ। ਕਿਉਂਕਿ ਉਹਨਾਂ ਨੂੰ ਉਮੀਦ ਸੀ ਕਿ ਭਰਤੀ ਪ੍ਰਕਿਰਿਆ ਵਿਚ ਬਹੁਤ ਸਾਰੀਆਂ ਅਰਜ਼ੀਆਂ ਸ਼ਾਮਲ ਹੋਣਗੀਆਂ। ਇਸ ਲਈ ਉਮੀਦਵਾਰਾਂ ਦੀ ਗਿਣਤੀ ਘਟਾਉਣ ਲਈ ਉਕਤ ਯੋਜਨਾ ਬਣਾਈ ਗਈ। ਉਦੋਂ ਤੋਂ ਯੂਨੀਵਰਸਿਟੀ ਵਿੱਚ ਅਜਿਹੀ ਅਸਾਮੀ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਇੱਕ ਤਿੱਖੀ ਬਹਿਸ ਚੱਲ ਰਹੀ ਹੈ।
ਪੂਰਬੀ ਚੀਨ ਦੀ ਇੱਕ ਯੂਨੀਵਰਸਿਟੀ ਨੇ ਕੰਟੀਨ ਮੈਨੇਜਰ ਦੀ ਨਿਯੁਕਤੀ ਲਈ ਉਮੀਦਵਾਰਾਂ ਕੋਲ ਪੀ.ਐਚ.ਡੀ ਡਿਗਰੀ ਹੋਣੀ ਲਾਜ਼ਮੀ ਕਰ ਦਿੱਤੀ ਹੈ, ਜਿਸ ਨਾਲ ਔਨਲਾਈਨ ਵਿਵਾਦ ਛਿੜ ਗਿਆ ਹੈ। ਜਿਆਂਗਸੂ ਸੂਬੇ ਦੇ ਨਾਨਜਿੰਗ ਵਿੱਚ ਸਥਿਤ ਸਾਊਥਈਸਟ ਯੂਨੀਵਰਸਿਟੀ ਨੇ 22 ਮਈ ਨੂੰ ਆਪਣੀ ਅਧਿਕਾਰਤ ਵੈੱਬਸਾਈਟ 'ਤੇ ਭਰਤੀ ਦਾ ਇਸ਼ਤਿਹਾਰ ਪੋਸਟ ਕੀਤਾ। ਸਾਊਥ ਚਾਈਨਾ ਮਾਰਨਿੰਗ ਪੋਸਟ ਦੀ ਰਿਪੋਰਟ ਅਨੁਸਾਰ ਚੀਨ ਦੀ ਚੋਟੀ ਦੀ ਸੰਸਥਾ ਹੋਣ ਦੇ ਨਾਤੇ ਸਾਊਥਈਸਟ ਯੂਨੀਵਰਸਿਟੀ 39 ਯੂਨੀਵਰਸਿਟੀਆਂ ਵਿੱਚੋਂ ਇੱਕ ਹੈ, ਜਿਸ ਵਿੱਚ ਵੱਕਾਰੀ ਸਿੰਹੁਆ ਅਤੇ ਪੇਕਿੰਗ ਯੂਨੀਵਰਸਿਟੀਆਂ ਸ਼ਾਮਲ ਹਨ। ਇਹਨਾਂ ਨੂੰ ਬਿਹਤਰ ਨੌਕਰੀਆਂ ਜਾਂ ਹੋਰ ਪੜ੍ਹਾਈ ਦੇ ਮੌਕਿਆਂ ਲਈ ਮਹੱਤਵਪੂਰਨ ਮੰਨਿਆ ਜਾਂਦਾ ਹੈ।
ਪੜ੍ਹੋ ਇਹ ਅਹਿਮ ਖ਼ਬਰ-ਵੀਜ਼ਾ ਧਾਰਕ ਵਿਦਿਆਰਥੀਆਂ ਨੂੰ ਟਰੰਪ ਦੀ ਖ਼ਾਸ ਨਸੀਹਤ
ਯੂਨੀਵਰਸਿਟੀ ਦੇ ਇੱਕ ਸਟਾਫ਼ ਮੈਂਬਰ ਨੇ ਦੱਸਿਆ ਕਿ ਉਮੀਦਵਾਰਾਂ ਨੂੰ ਖੁਦ ਸ਼ੈੱਫ ਬਣਨ ਦੀ ਲੋੜ ਨਹੀਂ ਹੈ ਪਰ ਭੋਜਨ, ਪੋਸ਼ਣ ਅਤੇ ਰਸੋਈ ਕਲਾ ਨਾਲ ਸਬੰਧਤ ਵਿਸ਼ਿਆਂ ਵਿੱਚ ਮੁਹਾਰਤ ਰੱਖਣ ਵਾਲਿਆਂ ਦੇ ਨਾਲ-ਨਾਲ ਖਾਣਾ ਪਕਾਉਣ ਦਾ ਸਰਟੀਫਿਕੇਟ ਰੱਖਣ ਵਾਲਿਆਂ ਨੂੰ ਤਰਜੀਹ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਉਮੀਦਵਾਰਾਂ ਨੂੰ ਅੰਗਰੇਜ਼ੀ ਅਤੇ ਦਫ਼ਤਰੀ ਸਾਫਟਵੇਅਰ ਵਿੱਚ ਮੁਹਾਰਤ ਹੋਣੀ ਚਾਹੀਦੀ ਹੈ। ਕਮਿਊਨਿਸਟ ਪਾਰਟੀ ਦੀ ਮੈਂਬਰਸ਼ਿਪ ਵਾਲੇ ਉਮੀਦਵਾਰਾਂ ਨੂੰ ਤਰਜੀਹ ਦਿੱਤੀ ਜਾਵੇਗੀ। ਰਾਸ਼ਟਰੀ ਮਾਪਦੰਡਾਂ ਅਨੁਸਾਰ ਇਸ ਅਹੁਦੇ ਲਈ ਅਨੁਮਾਨਤ ਸਾਲਾਨਾ ਤਨਖਾਹ 180,000 ਯੂਆਨ (25,000 ਅਮਰੀਕੀ ਡਾਲਰ) ਹੈ। ਇਸ ਨੌਕਰੀ ਦੇ ਇਸ਼ਤਿਹਾਰ 'ਤੇ ਲੋਕਾਂ ਦੀਆਂ ਵੱਖ-ਵੱਖ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
'ਪਾਕਿ ਨਾਲ ਜੰਗ ਦੌਰਾਨ ਕੁਝ ਨੁਕਸਾਨ ਸਾਡਾ ਵੀ ਹੋਇਆ...' ; ਮੁੱਖ ਰੱਖਿਆ ਅਧਿਕਾਰੀ
NEXT STORY