ਨਵੀਂ ਦਿੱਲੀ : ਅਪ੍ਰੈਲ 'ਚ ਹੋਏ ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਵਿਚਾਲੇ ਮਈ ਮਹੀਨੇ ਦੌਰਾਨ ਜੰਗ ਦੀ ਸਥਿਤੀ ਬਣ ਗਈ ਸੀ ਤੇ ਇਸ ਦੌਰਾਨ ਦੋਵਾਂ ਦੇਸ਼ਾਂ ਵਿਚਾਲੇ ਰੱਜ ਕੇ ਡਰੋਨ ਤੇ ਮਿਜ਼ਾਈਲ ਹਮਲੇ ਹੋਏ ਸਨ। ਇਸ ਦੌਰਾਨ ਭਾਰਤ ਦੇ ਮੁੱਖ ਰੱਖਿਆ ਅਧਿਕਾਰੀ, ਸੀ.ਡੀ.ਐੱਸ. ਜਨਰਲ ਅਨਿਲ ਚੌਹਾਨ ਨੇ ਪਹਿਲੀ ਵਾਰ ਮੰਨਿਆ ਹੈ ਕਿ ਪਾਕਿਸਤਾਨ ਨਾਲ ਹੋਈ ਜੰਗ ਦੌਰਾਨ ਭਾਰਤ ਨੇ ਆਪਣੇ ਕੁਝ ਲੜਾਕੂ ਜਹਾਜ਼ ਗੁਆਏ ਹਨ।
ਹਾਲਾਂਕਿ ਉਨ੍ਹਾਂ ਨੇ ਗੁਆਏ ਗਏ ਜਹਾਜ਼ਾਂ ਦੀ ਗਿਣਤੀ ਦਾ ਖੁਲਾਸਾ ਨਹੀਂ ਕੀਤਾ, ਪਰ ਉਨ੍ਹਾਂ ਨੇ ਪਾਕਿਸਤਾਨ ਦੇ ਇਸ ਦਾਅਵੇ ਨੂੰ ਵੀ ਬਿਲਕੁਲ ਬੇਬੁਨਿਆਦ ਕਰਾਰ ਦਿੱਤਾ ਕਿ ਪਾਕਿਸਤਾਨ ਨੇ ਭਾਰਤ ਦੇ 6 ਲੜਾਕੂ ਜਹਾਜ਼, ਜਿਨ੍ਹਾਂ 'ਚ ਤਿੰਨ ਰਾਫੇਲ ਵੀ ਸ਼ਾਮਲ ਹਨ, ਨੂੰ ਢੇਰ ਕੀਤਾ ਸੀ। ਇਸ ਤੋਂ ਬਾਅਦ ਉਨ੍ਹਾਂ ਕਿਹਾ ਕਿ ਭਾਰਤ ਦੇ ਸਾਰੇ ਪਾਇਲਟ ਵੀ ਸੁਰੱਖਿਅਤ ਭਾਰਤ ਵਾਪਸ ਪਰਤ ਆਏ ਸਨ।
ਜਨਰਲ ਚੌਹਾਨ ਨੇ ਸਿੰਗਾਪੁਰ ਵਿੱਚ ਆਯੋਜਿਤ ਇਕ ਇੰਟਰਵਿਊ ਦੌਰਾਨ ਦੱਸਿਆ ਕਿ ਜਹਾਜ਼ ਸੁੱਟੇ ਜਾਣ ਦੀ ਗਿਣਤੀ ਤੋਂ ਜ਼ਿਆਦਾ ਜ਼ਰੂਰੀ ਇਹ ਸਮਝਣਾ ਜ਼ਰੂਰੀ ਹੈ ਕਿ ਉਹ ਕਿਉਂ ਡਿੱਗੇ ਅਤੇ ਕੀ ਗਲਤੀਆਂ ਹੋਈਆਂ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਭਾਰਤ ਨੇ ਆਪਣੀ ਰਣਨੀਤੀ ਵਿੱਚ ਤਬਦੀਲੀ ਕਰ ਕੇ ਪਾਕਿਸਤਾਨ ਦੇ ਏਅਰ ਡਿਫੈਂਸ ਸਿਸਟਮ ਨੂੰ ਪਾਰ ਕਰ ਕੇ ਕਿਵੇਂ ਅੱਤਵਾਦੀ ਟਿਕਾਣੇ ਤਬਾਹ ਕੀਤੇ।
ਇਹ ਵੀ ਪੜ੍ਹੋ- 'ਭਾਰੀ ਬਾਰਿਸ਼ ਮਗਰੋਂ ਆਉਣ ਵਾਲਾ ਹੈ ਹੜ੍ਹ, ਘਰੋਂ ਨਾ ਨਿਕਲਣ ਲੋਕ !', ਮੌਸਮ ਵਿਭਾਗ ਨੇ ਜਾਰੀ ਕੀਤੀ ਚਿਤਾਵਨੀ
ਜ਼ਿਕਰਯੋਗ ਹੈ ਕਿ 22 ਅਪ੍ਰੈਲ ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ 'ਚ ਹੋਏ ਅੱਤਵਾਦੀ ਹਮਲੇ ਮਗਰੋਂ 7 ਮਈ ਨੂੰ ਇਸ ਹਮਲੇ ਦਾ ਬਦਲਾ ਲੈਣ ਲਈ ਭਾਰਤ ਨੇ ਪਾਕਿਸਤਾਨ ਵਿੱਚ ਸਥਿਤ ਅੱਤਵਾਦੀ ਟਿਕਾਣਿਆਂ 'ਤੇ ਹਮਲਾ ਕੀਤਾ ਸੀ, ਜਿਸ ਮਗਰੋਂ ਦੋਵਾਂ ਦੇਸ਼ਾਂ ਵਿਚਾਲੇ ਫੌਜੀ ਕਾਰਵਾਈ ਹੋਈ ਤੇ ਅੰਤ 10 ਮਈ ਨੂੰ ਦੋਵੇਂ ਦੇਸ਼ ਸੀਜ਼ਫ਼ਾਇਰ ਲਈ ਸਹਿਮਤ ਹੋ ਗਏ। ਇਸ ਦੌਰਾਨ ਦੋਹਾਂ ਦੇਸ਼ਾਂ ਨੇ ਇਕ ਦੂਜੇ 'ਤੇ ਡਰੋਨ ਅਤੇ ਮਿਸਾਈਲ ਹਮਲੇ ਕੀਤੇ, ਪਰ ਨਿਊਕਲੀਅਰ ਹਥਿਆਰਾਂ ਦੀ ਵਰਤੋਂ ਨਹੀਂ ਹੋਈ।
ਜਨਰਲ ਚੌਹਾਨ ਨੇ ਇਹ ਵੀ ਸਪਸ਼ਟ ਕੀਤਾ ਕਿ ਭਾਰਤ ਨੇ ਹਮੇਸ਼ਾ ਆਪਣੀ ਸੈਲਫ ਡਿਫੈਂਸ ਟੈਕਨਾਲੌਜੀ ਅਤੇ ਨੈੱਟਵਰਕਿੰਗ ਰਾਹੀਂ ਸਫਲਤਾ ਹਾਸਲ ਕੀਤੀ ਹੈ ਅਤੇ ਭਾਰਤ ਭਵਿੱਖ ਵਿੱਚ ਵੀ ਕਿਸੇ ਵੀ ਖ਼ਤਰੇ ਦਾ ਮੁਕਾਬਲਾ ਕਰਨ ਲਈ ਤਿਆਰ ਹੈ।
ਇਹ ਵੀ ਪੜ੍ਹੋ- ਘਰ ਛੱਡ ਆਸ਼ਕ ਨਾਲ ਰਹਿ ਰਹੀ ਸੀ ਪਤਨੀ ; ਗੁੱਸੇ 'ਚ ਪਤੀ ਨੇ ਦੋਵਾਂ ਨੂੰ ਦਿੱਤੀ ਰੂਹ ਕੰਬਾਊ ਮੌਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਆਖ਼ਿਰ ਕੌਣ ਹੈ ਅਮਿਤ ਸ਼ਾਹ ਨੂੰ 'ਲਵ ਯੂ ਸ਼ਾਹ ਜੀ' ਕਹਿਣ ਵਾਲੀ ਕੁੜੀ ? ਵੀਡੀਓ ਵਾਇਰਲ ਹੋਣ ਮਗਰੋਂ ਆਈ ਸਾਹਮਣੇ
NEXT STORY