ਫਿਲਾਡੇਲਫੀਆ-ਅਮਰੀਕਾ ਦੇ ਫਿਲਾਡੇਲਫੀਆ ’ਚ ਪੁਲਸ ਨੇ 27 ਸਾਲਾਂ ਇਕ ਗੈਰ-ਗੋਰੇ ਵਿਅਕਤੀ ਨੂੰ ਗੋਲੀ ਮਾਰ ਦਿੱਤੀ ਜਿਸ ਕਾਰਣ ਉਸ ਦੀ ਮੌਤ ਹੋ ਗਈ। ਇਸ ਵਿਅਕਤੀ ਦੇ ਹੱਥ ’ਚ ਚਾਕੂ ਸੀ ਅਤੇ ਪੁਲਸ ਵਧ ਰਿਹਾ ਸੀ। ਇਸ ਘਟਨਾ ਤੋਂ ਬਾਅਦ ਹਿੰਸਕ ਪ੍ਰਦਰਸ਼ਨ ਸ਼ੁਰੂ ਹੋ ਗਏ, ਜਿਸ ’ਚ 30 ਅਧਿਕਾਰੀਆਂ ਜ਼ਖਮੀ ਹੋ ਗਏ ਹਨ ਅਤੇ ਕਈ ਲੋਕਾਂ ਨੂੰ ਗਿ੍ਰਫਤਾਰ ਕੀਤਾ ਗਿਆ ਹੈ। ਪੁਲਸ ਦੀ ਬੁਲਾਰਨ ਤਾਨਿਆ ਲਿਟਿਲ ਨੇ ਦੱਸਿਆ ਕਿ ਪੁਲਸ ਨੂੰ ਸੋਮਵਾਰ ਨੂੰ ਸੂਚਨਾ ਮਿਲੀ ਸੀ ਕਿ ਇਕ ਵਿਅਕਤੀ ਦੇ ਹੱਥ ’ਚ ਹਥਿਆਰ ਹੈ।
ਇਸ ਤੋਂ ਬਾਅਦ ਸ਼ਾਮ ਕਰੀਬ ਚਾਰ ਵਜੇ ਉਸ ਨੂੰ ਗੋਲੀ ਮਾਰ ਦਿੱਤੀ ਗਈ। ਉਨ੍ਹਾਂ ਨੇ ਦੱਸਿਆ ਕਿ ਪੁਲਸ ਨੂੰ ਕੋਬਸ ¬ਕ੍ਰੀਕ ਇਲਾਕੇ ’ਚ ਬੁਲਾਇਆ ਗਿਆ ਸੀ ਜਿਥੇ ਹੱਥ ’ਚ ਚਾਕੂ ਫੜੇ ਵਾਲਟਰ ਵਾਲੇਸ ਨਾਲ ਅਧਿਕਾਰੀਆਂ ਦਾ ਆਹਮੋ-ਸਾਹਮਣਾ ਹੋਇਆ। ਬੁਲਾਰਨ ਨੇ ਦੱਸਿਆ ਕਿ ਅਧਿਕਾਰੀਆਂ ਨੇ ਵਾਲੇਸ ਨੂੰ ਚਾਕੂ ਸੁੱਟਣ ਨੂੰ ਕਿਹਾ ਪਰ ਉਹ ਉਨ੍ਹਾਂ ਵੱਲ ਵੱਧਦਾ ਰਿਹਾ। ਦੋਵਾਂ ਅਧਿਕਾਰੀਆਂ ਨੇ ਕਈ ਵਾਰ ਗੋਲੀਆਂ ਚਲਾਈਆਂ। ਲਿਟਿਲ ਨੇ ਦੱਸਿਆ ਕਿ ਉਸ ਨੂੰ ਪੁਲਸ ਦੀ ਗੱਡੀ ’ਚ ਹਸਪਤਾਲ ਲੈ ਕੇ ਗਏ ਜਿਥੇ ਉਸ ਨੂੰ ਮਿ੍ਰਤਕ ਐਲਾਨ ਕਰ ਦਿੱਤਾ ਗਿਆ।
ਫਿਲਾਡੇਲਫੀਆ ਇਨਕਵਾਇਰਰ ਨੇ ਖਬਰ ਦਿੱਤੀ ਸੀ ਕਿ ਘਟਨਾ ਦੇ ਵਿਰੋਧ ’ਚ ਸੋਮਵਾਰ ਰਾਤ ਅਤੇ ਮੰਗਲਵਾਰ ਤੜਕੇ ਸੈਂਕੜੇ ਲੋਕ ਸੜਕਾਂ ’ਤੇ ਉਤਰ ਆਏ। ਪ੍ਰਦਰਸ਼ਨਕਾਰੀਆਂ ਅਤੇ ਪੁਲਸ ਵਿਚਾਲੇ ਗੱਲਬਾਤ ਇਕ ਸਮੇਂ ਹਿੰਸਕ ਹੋ ਗਈ ਸੀ। ਪੁਲਸ ਦੀਆਂ ਗੱਡੀਆਂ ਅਤੇ ਕੂੜੇ ਦਾਨਾਂ ਨੂੰ ਅੱਗ ਲੱਗਾ ਦਿੱਤੀ ਗਈ। ਉੱਥੇ ਪੁਲਸ ਭੀੜ ਨੂੰ ਕਟੰਰੋਲ ਕਰਨ ਲਈ ਜੂਝਦੀ ਰਹੀ। ਪੁਲਸ ਨੇ ਦੱਸਿਆ ਕਿ ਪ੍ਰਦਰਸ਼ਨ ’ਚ 30 ਅਧਿਕਾਰੀ ਜ਼ਖਮੀ ਹੋਏ ਹਨ।
ਹਜ਼ਾਰਾਂ ਬੰਗਲਾਦੇਸ਼ੀ ਮੁਸਲਮਾਨਾਂ ਨੇ ਫਰਾਂਸ ਦੇ ਖਿਲਾਫ ਕੱਢੀ ਰੈਲੀ
NEXT STORY