ਮਨੀਲਾ (ਭਾਸ਼ਾ): ਫਿਲੀਪੀਨਜ਼ ਵਿਚ ਮੰਗਲਵਾਰ ਸਵੇਰੇ ਆਏ ਭੂਚਾਲ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਭੂਚਾਲੇ ਦੇ ਤੇਜ਼ ਝਟਕੇ ਨਾਲ ਕਈ ਇਮਾਰਤਾਂ, ਸੜਕਾਂ ਅਤੇ ਪੁਲਾਂ ਨੂੰ ਨੁਕਸਾਨ ਪਹੁੰਚਿਆ ਹੈ। ਤੱਟੀ ਸ਼ਹਿਰ ਕੈਟਿਏਗੇਨ ਵਿਚ ਤਿੰਨ ਮਜ਼ਿੰਲਾ ਇਕ ਇਮਾਰਤ ਢਹਿ ਗਈ। ਮਲਬੇ ਹੇਠ ਦੱਬ ਕੇ ਇਕ ਸਾਬਕਾ ਪੁਲਸਕਰਮੀ ਦੀ ਮੌਤ ਹੋ ਗਈ। ਬਚਾਅ ਕਰਮੀ ਉਹਨਾਂ ਦੇ ਪਰਿਵਾਰ ਦੇ ਹੋਰ ਮੈਂਬਰਾਂ ਦੀ ਤਲਾਸ਼ ਕਰ ਰਹੇ ਹਨ।
ਆਫਤ ਬਚਾਅ ਦਲ ਦੇ ਅਧਿਕਾਰੀਆਂ ਦੇ ਮੁਤਾਬਕ, ਮਾਸਬਾਤੇ ਸੂਬੇ ਵਿਚ ਭੂਚਾਲ ਵਿਚ ਘੱਟੋ-ਘੱਟ 25 ਲੋਕ ਜ਼ਖਮੀ ਹੋ ਗਏ। ਮਾਸਬਾਤੇ ਦੇ ਸੂਬਾਈ ਪ੍ਰਸ਼ਾਸਕ ਰਿਨੋ ਰੇਵਾਲੋ ਨੇ ਕਿਹਾ,''ਲੋਕਾਂ ਨੂੰ ਨੁਕਸਾਨੇ ਗਏ ਘਰਾਂ ਵਿਚ ਤੁਰੰਤ ਪਰਤਣ ਤੋਂ ਬਚਣਾ ਚਾਹੀਦਾ ਹੈ।'' ਫਿਲੀਪੀਨਜ਼ ਦੀ ਜਵਾਲਾਮੁਖੀ ਅਤੇ ਭੂਚਾਲ ਸੰਸਥਾ ਨੇ ਦੱਸਿਆ ਕਿ ਭੂਚਾਲ ਦੀ ਤੀਬਰਤਾ 6.6 ਸੀ। ਇਸ ਦਾ ਕੇਂਦਰ ਕੈਟਿਏਗੇਨ ਤੋਂ 5 ਕਿਲੋਮੀਟਰ ਦੂਰ ਜ਼ਮੀਨ ਤੋਂ 21 ਕਿਲੋਮੀਟਰ ਹੇਠਾਂ ਸੀ।
ਪੜ੍ਹੋ ਇਹ ਅਹਿਮ ਖਬਰ- ਚੀਨ ਦਾ ਦਾਅਵਾ, ਦਸੰਬਰ ਤੱਕ ਬਾਜ਼ਾਰ 'ਚ ਆ ਜਾਵੇਗੀ ਕੋਰੋਨਾ ਵੈਕਸੀਨ
ਰੇਵਾਲੋ ਦੇ ਮੁਤਾਬਕ, ਭੂਚਾਲ ਦੇ ਬਾਅਦ ਸਾਹਮਣੇ ਆਈਆਂ ਸ਼ੁਰੂਆਤੀ ਤਸਵੀਰਾਂ ਵਿਚ ਕੈਟਿਏਗੇਨ ਵਿਚ ਸੜਕਾਂ ਅਤੇ ਪੁਲਾਂ ਵਿਚ ਦਰਾੜਾਂ ਦੇਖੀਆਂ ਗਈਆਂ ਹਨ। ਕੈਟਿਏੇਗੇਨ ਵਸਨੀਕ ਇਸਾਗਾਨੀ ਲਿਬਾਟ ਨੇ ਦੱਸਿਆ ਕਿ ਉਹ ਨਾਸ਼ਤੇ 'ਤੇ ਆਪਣੇ ਇਕ ਰਿਸ਼ਤੇਦਾਰ ਦੇ ਇੱਥੇ ਜਾ ਰਹੇ ਸਨ ਕਿ ਉਦੋਂ ਧਰਤੀ ਵਿਚ ਕੰਪਨ ਹੋਣ ਕਾਰਨ ਉਹਨਾਂ ਦੀ ਮੋਟਰਸਾਇਕਲ ਖੱਬੇ ਪਾਸੇ ਝੁੱਕ ਗਈ। ਉਹਨਾਂ ਨੇ ਦੱਸਿਆ,''ਮੈਂ ਸੋਚਿਆ ਕਿ ਇਹ ਪਹੀਏ ਦੇ ਕਾਰਨ ਹੋਇਆ ਹੈ ਪਰ ਅਚਾਨਕ ਡਰੇ ਲੋਕ ਘਰਾਂ ਵਿਚੋਂ ਬਾਹਰ ਨਿਕਲਣ ਲੱਗੇ ਅਤੇ ਬਿਜਲੀ ਚਲੀ ਗਈ।''
ਚੀਨ ਦਾ ਦਾਅਵਾ, ਦਸੰਬਰ ਤੱਕ ਬਾਜ਼ਾਰ 'ਚ ਆ ਜਾਵੇਗੀ ਕੋਰੋਨਾ ਵੈਕਸੀਨ
NEXT STORY