ਇੰਟਰਨੈਸ਼ਨਲ ਡੈਸਕ: ਫਿਲੀਪੀਨਜ਼ ਵਿਚ ਕੋਰੋਨਾ ਵਾਇਰਸ ਮਹਾਮਾਰੀ ਨਾਲ ਹੁਣ ਤੱਕ 13 ਹਜ਼ਾਰ ਤੋਂ ਵੀ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇੱਥੇ 6 ਅਪ੍ਰੈਲ ਤੱਕ 8 ਲੱਖ ਤੋਂ ਵੀ ਜ਼ਿਆਦਾ ਕੇਸ ਸਨ। ਇਸ ਦੌਰਨ ਇੱਥੇ ਤਾਲਾਬੰਦੀ ਲਗਾਈ ਗਈ ਹੈ ਅਤੇ ਇਸ ਦਾ ਪਾਲਣ ਨਾ ਕਰਨ ’ਤੇ ਸਜ਼ਾ ਵੀ ਦਿੱਤੀ ਜਾ ਰਹੀ ਹੈ। ਇੱਥੇ ਪੁਲਸ ਨੇ ਇਕ ਸ਼ਖ਼ਸ ਨੂੰ ਤਾਲਾਬੰਦੀ ਕਰਫਿਊ ਤੋੜਨ ’ਤੇ ਅਜਿਹੀ ਸਜ਼ਾ ਦਿੱਤੀ ਕਿ ਉਸ ਦੀ ਮੌਤ ਹੋ ਗਈ। ਇਹ ਘਟਨਾ 1 ਅਪ੍ਰੈਲ ਦੀ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ : ਅਮਰੀਕਾ: ਅੰਤਰ-ਰਾਸ਼ਟਰੀ ਡਰੱਗ ਰੈਕੇਟ ਦਾ ਪਰਦਾਫਾਸ਼, 3 ਪੰਜਾਬੀ ਗ੍ਰਿਫ਼ਤਾਰ
ਜਾਣਕਾਰੀ ਮੁਤਾਬਕ ਫਿਲੀਪੀਨਜ਼ ਦੇ ਮਨੀਲਾ ਸੂਬੇ ਦੇ ਰਹਿਣ ਵਾਲੇ ਡੇਰੇਨ (28) ਕੋਲੋਂ ਤਾਲਾਬੰਦੀ ਨਿਯਮ ਤੋੜਨ ’ਤੇ ਸਜ਼ਾ ਦੇ ਤੌਰ ’ਤੇ ਸੈਂਕੜੇ ਉਠਕ-ਬੈਠਕਾਂ ਲਗਵਾਈਆਂ ਗਈਆਂ। ਉਠਕ-ਬੈਠਕ ਲਗਾਉਣ ਕਾਰਨ ਇਸ ਨੌਜਵਾਨ ਦੀ ਹਾਲਤ ਇੰਨੀ ਖ਼ਰਾਬ ਹੋ ਗਈ ਕਿ ਉਸ ਦੀ ਜਾਨ ਹੀ ਚਲੀ ਗਈ। ਹੁਣ ਇਸ ਮਾਮਲੇ ਨੂੰ ਲੈ ਕੇ ਪੁਲਸ ’ਤੇ ਦਬਾਅ ਬਣ ਗਿਆ ਹੈ। ਡੇਰੇਨ ਪਾਣੀ ਲੈਣ ਲਈ ਨਿਕਲਿਆ ਸੀ ਪਰ ਤਾਲਾਬੰਦੀ ਹੋਣ ਕਾਰਨ ਉਸ ਨੂੰ ਇਕ ਲੋਕਲ ਗਰੁੱਪ ਨੇ ਫੜ ਕੇ ਪੁਲਸ ਦੇ ਹਵਾਲੇ ਕਰ ਦਿੱਤਾ। ਪੁਲਸ ਸਟੇਸ਼ਨ ਵਿਚ ਡੇਰੇਨ ਕੋਲੋਂ ਸੈਂਕੜੇ ਉਠਕ-ਬੈਠਕਾਂ ਲਗਵਾਈਆਂ ਗਈਆਂ। ਇਸ ਦੇ ਬਾਅਦ ਜਦੋਂ ਡੇਰੇਨ ਘਰ ਪਹੁੰਚਿਆ ਤਾਂ ਆਪਣੀ ਪਤਨੀ ਨੂੰ ਦੱਸਿਆ ਕਿ ਉਸ ਨੂੰ ਕਾਫ਼ੀ ਹੋ ਰਿਹਾ ਹੈ।
ਇਹ ਵੀ ਪੜ੍ਹੋ : ਅਮਰੀਕਾ ’ਚ 3 ਸਾਲ ਦੇ ਭਰਾ ਨੇ 8 ਮਹੀਨੇ ਦੇ ਬੱਚੇ ’ਤੇ ਚਲਾਈ ਗੋਲੀ, ਮੌਤ
ਡੇਰੇਨ ਦੀ ਪਤਨੀ ਨੇ ਦੱਸਿਆ ਕਿ ਡੇਰੇਨ ਨੂੰ ਦਿਲ ਦੀ ਸਮੱਸਿਆ ਸੀ ਅਤੇ ਉਹ ਕਾਫ਼ੀ ਤਕਲੀਫ ਵਿਚ ਸਨ। ਡੇਰੇਨ ਨੂੰ ਪੁਲਸ ਵਾਲਿਆਂ ਨੇ ਪਹਿਲਾਂ 100 ਉਠਕ-ਬੈਠਕਾਂ ਲਗਾਉਣ ਨੂੰ ਕਿਹਾ ਸੀ ਪਰ ਉਨ੍ਹਾਂ ਨੂੰ 300 ਉਠਕ-ਬੈਠਕਾਂ ਲਗਾਉਣੀਆਂ ਪਈਆਂ। ਡੇਰੇਨ ਨੂੰ 100 ਦੀ ਬਜਾਏ 300 ਉਠਕ-ਬੈਠਕਾਂ ਇਸ ਲਈ ਲਗਾਉਣੀਆਂ ਪਈਆਂ, ਕਿਉਂਕਿ ਉਥੇ ਸਜ਼ਾ ਪ੍ਰਾਪਤ ਹੋਰ ਲੋਕ ਉਠਕ-ਬੈਠਕ ਦੌਰਾਨ ਇਕ ਲੈਅ ਵਿਚ ਨਹੀਂ ਸੀ, ਜਿਸ ਕਾਰਨ ਪੁਲਸ ਵਾਲੇ ਉਨ੍ਹਾਂ ਦੀ ਸਜ਼ਾ ਵਧਾਈ ਜਾ ਰਹੇ ਹਨ। ਸੈਂਕੜੇ ਉਠਕ-ਬੈਠਕ ਲਗਾਉਣ ਨਾਲ ਉਨ੍ਹਾਂ ਦੀ ਹਾਲਤ ਖ਼ਰਾਬ ਹੋ ਗਈ। ਡੇਰੇਨ ਦੀ ਭੈਣ ਏਡ੍ਰਿਆਨ ਨੇ ਇਸ ਮਾਮਲੇ ਵਿਚ ਜਾਂਚ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ : ਕੈਨੇਡਾ ਪੁਲਸ ਵੱਲੋਂ ਨਸ਼ਿਆਂ ਦੀ ਵੱਡੀ ਖੇਪ ਬਰਾਮਦ, 4 ਪੰਜਾਬੀ ਗ੍ਰਿਫ਼ਤਾਰ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਸਕਾਟਲੈਂਡ : ਬਿਜਲੀ ਲਾਈਨਾਂ ਦੀ ਨਿਗਰਾਨੀ ਕਰਨਗੇ ਡਰੋਨ
NEXT STORY