ਇਸਲਾਮਾਬਾਦ-ਪਾਕਿਸਾਤਨ ਇੰਟਰਨੈਸ਼ਨਲ ਏਅਰਲਾਇੰਸ (ਪੀ.ਆਈ.ਏ.) ਦਾ ਇਕ ਜਹਾਜ਼ ਕਰੀਬ ਚਾਰ ਸਾਲ ਪਹਿਲਾਂ ਖੈਬਰ-ਪਖਤੂਨਖਵਾ ਸੂਬੇ 'ਚ ਹਾਦਸਾ ਗ੍ਰਸਤ ਹੋ ਗਿਆ ਸੀ ਅਤੇ ਹੁਣ ਸਾਹਮਣੇ ਆਈ ਇਕ ਜਾਂਚ ਰਿਪੋਰਟ 'ਚ ਇਸ ਦੇ ਲਈ ਜਹਾਜ਼ ਕੰਪਨੀ ਦੇ ਇੰਜੀਨੀਅਰਾਂ ਨੂੰ ਦੋਸ਼ੀ ਠਹਿਰਾਇਆ ਗਿਆ ਹੈ। ਇਕ ਮੀਡੀਆ ਰਿਪੋਰਟ 'ਚ ਇਹ ਜਾਣਕਾਰੀ ਦਿੱਤੀ ਗਈ ਹੈ।
ਇਹ ਵੀ ਪੜ੍ਹੋ:- ਫਾਈਜ਼ਰ ਸ਼ੁਰੂ ਕਰੇਗੀ ਕੋਰੋਨਾ ਵੈਕਸੀਨ ਦੀ ਵੰਡ ਦਾ ਪਾਇਲਟ ਪ੍ਰੋਗਰਾਮ
ਜਾਂਚ ਰਿਪੋਰਟ 'ਚ ਕਿਹਾ ਗਿਆ ਹੈ ਕਿ ਜਹਾਜ਼ 'ਚ ਤਿੰਨ 'ਤਕਨੀਕੀ ਖਾਮੀਆਂ' ਸਨ ਅਤੇ ਇਸ ਦੇ ਲਈ ਪੀ.ਆਈ.ਏ. ਦੇ ਇੰਜੀਨੀਅਰ ਜ਼ਿੰਮੇਵਾਰ ਸਨ। ਇਹ ਜਹਾਜ਼ ਸੱਤ ਦਸੰਬਰ 2016 ਨੂੰ ਖੈਬਰ-ਪਖਤੂਨਖਵਾ ਸੂਬੇ 'ਚ ਹਾਸਦਾ ਗ੍ਰਾਸਤ ਹੋ ਗਿਆ ਜਿਸ ਨਾਲ ਜਹਾਜ਼ 'ਚ ਸਵਾਰ 47 ਲੋਕ ਮਾਰੇ ਗਏ ਸਨ।
ਡਾਨ ਨਿਊਜ਼ ਮੁਤਾਬਕ ਜਹਾਜ਼ ਦੁਰਘਟਨਾ ਅਤੇ ਜਾਂਚ ਬੋਰਡ (ਏ.ਏ.ਆਈ.ਬੀ.) ਨੇ ਹਾਦਸੇ ਦੀ ਜਾਂਚ ਪੂਰੀ ਕਰ ਲਈ ਅਤੇ ਦੱਸਿਆ ਕਿ ਜਹਾਜ਼ 'ਚ ਤਿੰਨ 'ਤਕਨੀਕੀ ਖਾਮੀਆਂ' ਸਨ ਅਤੇ ਇਸ ਦੇ ਲਈ ਜਹਾਜ਼ ਕੰਪਨੀ ਦੇ ਇੰਜੀਨੀਅਰ ਜ਼ਿੰਮੇਵਾਰ ਸਨ। ਬੋਰਡ ਦੇ ਪ੍ਰਮੁੱਖ ਏਅਰ ਕਮੋਡੋਰ ਉਸਮਾਨ ਗਾਨੀ ਨੇ ਵੀਰਵਾਰ ਨੂੰ ਇਹ ਸਿੰਧ ਹਾਈ ਕੋਰਟ ਨੂੰ ਸੌਂਪੀ।
ਇਹ ਵੀ ਪੜ੍ਹੋ:-ਕੋਰੋਨਾ ਕਾਲ 'ਚ ਚੀਨ ਨੂੰ ਝਟਕਾ, ਐਪਲ ਨੇ 9 ਯੂਨਿਟਸ ਭਾਰਤ 'ਚ ਕੀਤੀਆਂ ਸ਼ਿਫਟ
ਗਲਾਸਗੋ ਦੇ ਲੇਖਕ ਡਗਲਸ ਸਟੂਅਰਟ ਬਣੇ ਬੁੱਕਰ ਪੁਰਸਕਾਰ ਦੇ ਦੂਜੇ ਸਕਾਟਿਸ਼ ਦਾਅਵੇਦਾਰ
NEXT STORY