ਲੰਡਨ (ਬਿਊਰੋ)— ਕੱਲ ਮਤਲਬ 19 ਮਈ ਨੂੰ ਪ੍ਰਿੰਸ ਹੈਰੀ ਅਤੇ ਮੇਗਨ ਮਰਕੇਲ ਵਿਆਹ ਦੇ ਬੰਧਨ ਵਿਚ ਬੱਝ ਗਏ।ਇਸ ਸ਼ਾਹੀ ਵਿਆਹ 'ਤੇ ਪੂਰੀ ਦੁਨੀਆ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਸਨ। ਸੋਸ਼ਲ ਮੀਡੀਆ 'ਤੇ ਵੀ ਇਹ ਸ਼ਾਹੀ ਵਿਆਹ ਟੌਪ ਟਰੈਂਡਸ ਵਿਚ ਰਿਹਾ ਪਰ ਇਸ ਦੌਰਾਨ ਇਕ ਕੁੱਤਾ ਵੀ ਸੁਰਖੀਆਂ ਦਾ ਹਿੱਸਾ ਬਣ ਗਿਆ। ਇਸ ਦਾ ਸਭ ਤੋਂ ਵੱਡਾ ਕਾਰਨ ਇਹ ਸੀ ਕਿ ਇਹ ਡੌਗੀ ਹੈਰੀ ਅਤੇ ਮੇਗਨ ਦੇ ਵਿਆਹ ਤੋਂ ਕੁਝ ਸਮਾਂ ਪਹਿਲਾਂ ਬ੍ਰਿਟੇਨ ਦੀ ਮਹਾਰਾਣੀ ਐਲੀਜ਼ਾਬੇਥ ਦੂਜੀ ਨਾਲ ਉਨ੍ਹਾਂ ਦੀ ਕਾਰ ਵਿਚ ਸਵਾਰੀ ਕਰਦਾ ਦਿੱਸਿਆ।
ਇਹ ਅਨੋਖਾ ਨਜ਼ਾਰਾ ਦੇਖ ਕੇ ਲੋਕਾਂ ਨੇ ਤਸਵੀਰ ਸ਼ੇਅਰ ਕਰਦਿਆਂ ਇਕ ਦੇ ਬਾਅਦ ਇਕ ਅਤੇ ਕਈ ਟਵੀਟ ਕੀਤੇ।
ਦੱਸਣਯੋਗ ਹੈ ਕਿ ਮਹਾਰਾਣੀ ਐਲੀਜ਼ਾਬੇਥ ਦੂਜੀ ਜਦੋਂ ਵੀ ਆਪਣੇ ਮਹੱਲ ਵਿਚੋਂ ਬਾਹਰ ਨਿਕਲਦੀ ਹੈ ਤਾਂ ਲੋਕ ਉਨ੍ਹਾਂ ਨੂੰ ਦੇਖਣ ਲਈ ਇਕੱਠੇ ਹੋ ਜਾਂਦੇ ਹਨ। ਇਸ ਵਾਰੀ ਜਦੋਂ ਉਹ ਪ੍ਰਿੰਸ ਹੈਰੀ ਅਤੇ ਮੇਗਨ ਦੇ ਵਿਆਹ ਸਮਾਰੋਹ ਵਿਚ ਸ਼ਾਮਲ ਹੋਣ ਮਹੱਲ ਵਿਚੋਂ ਬਾਹਰ ਆਈ ਤਾਂ ਉਨ੍ਹਾਂ ਦੀ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ। ਇਸ ਤਸਵੀਰ ਵਿਚ ਐਲੀਜ਼ਾਬੇਥ ਦੀ ਕਾਰ ਵਿਚੋਂ ਇਕ ਡੌਗੀ ਬਾਹਰ ਦੇਖਦਾ ਹੋਇਆ ਦਿੱਸ ਰਿਹਾ ਹੈ। ਤਸਵੀਰ ਵਾਇਰਲ ਹੋਣ ਮਗਰੋਂ ਖੁਲਾਸਾ ਹੋਇਆ ਕਿ ਇਹ ਡੌਗ ਅਸਲ ਵਿਚ ਮੇਗਨ ਦਾ ਹੈ ਜਿਸ ਨੂੰ ਉਹ ਬੀਤੇ ਸਾਲ ਨਵੰਬਰ ਵਿਚ ਆਪਣੇ ਨਾਲ ਲੰਡਨ ਲੈ ਆਈ ਸੀ। ਵਿਆਹ ਦੀ ਤਰੀਕ ਤੈਅ ਹੋਣ ਦੇ ਬਾਅਦ ਇਹ ਡੌਗ ਮੇਗਨ ਨਾਲ ਲੰਡਨ ਵਿਚ ਹੀ ਰਹਿ ਰਿਹਾ ਹੈ। ਦੱਸਿਆ ਜਾ ਰਿਹਾ ਹੈ ਇਸ ਡੌਗ ਦਾ ਨਾਂ 'ਗਾਏ' (Guy) ਹੈ। ਮੇਗਨ ਨੇ ਸਾਲ 2015 ਵਿਚ ਇਸ ਡੌਗੀ ਨੂੰ ਗੋਦ ਲਿਆ ਸੀ।
ਐਕਸ਼ਨ ਨਾਲ ਭਰਪੂਰ 'ਰੇਸ 3' ਦੀ ਮੇਕਿੰਗ ਵੀਡੀਓ ਆਈ ਸਾਹਮਣੇ
NEXT STORY