ਲੰਡਨ- ਇੰਗਲੈਂਡ ਦੇ ਵਾਰਸੈਸਟਰਸ਼ਾਯਰ 'ਚ ਐਂਜੇਲੋ ਮਾਸਟਰੋਪਿਏਟਰੋ ਨਾਂ ਦੇ ਸ਼ਖਸ ਨੇ 700 ਸਾਲ ਪੁਰਾਣੀ ਗੁਫਾ ਨੂੰ ਇਕ ਸ਼ਾਨਦਰ ਘਰ ਦੀ ਤਰ੍ਹਾਂ ਬਣਾ ਦਿੱਤਾ ਹੈ। ਇਸ ਦਾ ਨਾਂ 'ਦ ਰਾਕ ਹਾਊਸ ਰਿਟ੍ਰੀਟ' ਹੈ। ਬਾਹਰ ਤੋਂ ਦੇਖਣ 'ਤੇ ਇਹ ਇਕ ਸਾਧਾਰਨ ਗੁਫਾ ਲੱਗਦੀ ਹੈ ਪਰ ਅੰਦਰ ਹਰ ਸੁਵਿਧਾ ਉਪਲੱਬਧ ਹੈ, ਜੋ ਇਕ ਆਲੀਸ਼ਾਨ ਘਰ 'ਚ ਹੁੰਦੀ ਹੈ। ਗੁਫਾ ਨੂੰ ਘਰ ਤਰ੍ਹਾਂ ਦਾ ਲੁੱਕ ਦੇਣ ਲਈ ਐਂਜੇਲੋ ਨੇ 1 ਕਰੋੜ 56 ਲੱਖ ਰੁਪਏ ਖਰਚ ਕੀਤੇ ਹਨ।
ਜਾਣੋ ਕੀ-ਕੀ ਹੈ ਇਸ ਘਰ ਅੰਦਰ
ਹੁਣ ਇਸ ਦੇ ਅੰਦਰ ਇਕ ਸ਼ਾਨਦਾਰ ਬੈਡਰੂਮ ਅਤੇ ਰਸੋਈ ਤੋਂ ਇਲਾਵਾ ਮਿਊਜ਼ਿਕ ਸਿਸਟਮ, ਵਾਈ-ਫਾਈ, ਡਾਈਨਿੰਗ ਟੇਬਲ, ਕਾਫੀ ਬਣਾਉਣ ਦੀ ਮਸ਼ੀਨ ਵੀ ਮੌਜੂਦ ਹੈ। ਦੱਸਣਯੋਗ ਹੈ ਕਿ ਇਸ ਗੁਫਾ ਦਾ ਏਰੀਆ ਲਗਭਗ 700 ਸਕੇਅਰ ਫੁੱਟ ਹੈ। ਇਸ ਦੀ ਤਸਵੀਰ ਸੋਸ਼ਲ ਸਾਈਸਟ 'ਤੇ ਵਾਇਰਲ ਹੋ ਰਹੀ ਹੈ।
ਇਸ ਦੇ ਨੇੜੇ ਹਨ ਸਫਾਰੀ ਪਾਰਕ ਅਤੇ ਇਤਿਹਾਸਕ ਸਥਾਨ
ਐਂਜੇਲੋ ਦੇ ਇਸ ਗੁਫਾ ਵਾਲੇ ਘਰ ਦੇ ਅੰਦਰ ਸ਼ਾਵਰ ਤੋਂ ਇਲਾਵਾ ਡੈਸਿੰਗ ਰੂਮ ਵੀ ਹੈ। ਉਥੇ ਹੀ ਬਾਹਰ ਕੁਝ ਦੂਰੀ 'ਤੇ ਹੀ ਜੰਗਲ ਹਨ। ਐਂਜੇਲੋ ਕਹਿੰਦੇ ਹਨ ਕਿ ਜੋ ਲੋਕ ਕੁਦਰਤ ਨੂੰ ਨੇੜਿਓ ਦੇਖਣਾ ਚਾਹੁੰਦੇ ਹਨ, ਉਨ੍ਹਾਂ ਲਈ ਇਹ ਇਕ ਚੰਗੀ ਜਗ੍ਹਾ ਹੈ। ਇਥੋਂ 40 ਕਿਲੋਮੀਟਰ ਦੀ ਦੂਰੀ 'ਤੇ ਹੀ ਵਾਕਿੰਗ ਟ੍ਰੈਲਸ ਅਤੇ ਸਫਾਰੀ ਪਾਰਕ ਵੀ ਹੈ। ਜਿਥੋਂ ਜੰਗਲੀ ਜੀਵਾਂ ਨੂੰ ਨੇੜਿਓ ਦੇਖਿਆ ਜਾ ਸਕਦਾ ਹੈ।
ਇਸ ਰਹੱਸਮਈ ਟਾਪੂ 'ਤੇ ਜਾਣਾ ਹੋ ਸਕਦਾ ਹੈ ਖਤਰਨਾਕ
NEXT STORY