ਮੁੰਬਈ (ਬਿਊਰੋ) : ਪੰਜਾਬੀ ਫ਼ਿਲਮ ਇੰਡਸਟਰੀ ਬੋਲਡ ਬਾਲਾ ਸੋਨਮ ਬਾਜਵਾ ਇਨ੍ਹੀਂ ਦਿਨੀਂ ਆਪਣੀ ਖੂਬਬੂਸਰਤੀ ਨੂੰ ਲੈ ਕੇ ਖ਼ੂਬ ਸੁਰਖੀਆਂ ਬਟੋਰ ਰਹੀ ਹੈ। ਹਾਲ ਹੀ 'ਚ ਸੋਨਮ ਬਾਜਵਾ 'ਬੰਬੇ ਟਾਈਮਜ਼ ਫੈਸ਼ਨ ਵੀਕ' ਦਾ ਹਿੱਸਾ ਬਣੀ, ਜਿਥੇ ਉਸ ਨੇ ਆਪਣੇ 'ਬ੍ਰਾਈਡਲ ਲੁੱਕ' ਨਾਲ ਸਾਰਿਆਂ ਦਾ ਧਿਆਨ ਖਿੱਚਿਆ।

ਇਸ ਦੌਰਾਨ ਦੀਆਂ ਕੁਝ ਵੀਡੀਓਜ਼ ਸੋਨਮ ਬਾਜਵਾ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ ਦੀ ਇੰਸਟਾ ਸਟੋਰੀ 'ਚ ਸ਼ੇਅਰ ਕੀਤੀਆਂ ਹਨ।

ਸੋਨਮ ਦੇ ਇਸ ਲੁੱਕ ਤੋਂ ਨਜ਼ਰਾਂ ਹਟਾਉਣੀਆਂ ਬਹੁਤ ਔਖੀਆਂ ਹਨ ਕਿਉਂਕਿ ਇਸ ਬ੍ਰਾਈਡਲ ਲੁੱਕ 'ਚ ਸੋਨਮ ਬਹੁਤ ਹੀ ਸੋਹਣੀ ਲੱਗ ਰਹੀ ਹੈ।

ਦੱਸ ਦੇਈਏ ਕਿ ਸੋਨਮ ਬਾਜਵਾ ਨੂੰ ਦੁਲਹਨ ਲੁੱਕ 'ਚ ਵੇਖ ਨਾ ਸਿਰਫ ਫੈਨਜ਼ ਸਗੋਂ ਫਿਲਮੀ ਸਿਤਾਰੇ ਵੀ ਲਗਾਤਾਰ ਤਾਰੀਫ਼ ਕਰ ਰਹੇ ਹਨ।

ਸੋਨਮ ਬਾਜਵਾ ਉਨ੍ਹਾਂ ਅਭਿਨੇਤਰੀਆਂ 'ਚੋਂ ਇੱਕ ਹੈ ਜੋ ਆਪਣੀਆਂ ਫ਼ਿਲਮਾਂ ਦੇ ਨਾਲ-ਨਾਲ ਸਾਦਗੀ ਅਤੇ ਬੋਲਡ ਅੰਦਾਜ਼ ਨੂੰ ਲੈ ਵੀ ਸੁਰਖੀਆਂ ਬਟੋਰਦੀਆਂ ਹਨ।

ਇਸ ਤੋਂ ਪਹਿਲਾਂ ਵੀ ਸੋਨਮ ਨੇ ਆਪਣੇ ਕਾਤਿਲ ਅੰਦਾਜ਼ ਨਾਲ ਪ੍ਰਸ਼ੰਸਕਾਂ ਦਾ ਧਿਆਨ ਖਿੱਚਿਆ ਸੀ, ਜੋ ਹਰ ਕਿਸੇ ਨੂੰ ਖੂਬ ਪਸੰਦ ਆਇਆ ਸੀ।

ਸਲਮਾਨ ਦੇ ਘਰ 'ਤੇ ਗੋਲੀਆਂ ਚਲਾਉਣ ਦਾ ਮਾਮਲਾ : ਮ੍ਰਿਤਕ ਦਾ ਪਰਿਵਾਰ ਪਹੁੰਚਿਆ ਅਦਾਲਤ
NEXT STORY