ਲੰਡਨ— ਵਿਸ਼ਵ ਕੱਪ ਮੈਚ ਤੋਂ ਪਹਿਲਾਂ ਇਕ ਵਿਵਾਦ ਹੋਰ ਖੜ੍ਹਾ ਹੋ ਗਿਆ ਹੈ। ਇਸ ਵਾਰ ਮਾਮਲਾ ਕਸ਼ਮੀਰ ਨਾਲ ਜੁੜਿਆ ਹੋਇਆ ਹੈ। ਲੰਡਨ ਦੇ ਲਾਰਡਸ 'ਚ ਭਾਰਤ ਤੇ ਸ਼੍ਰੀਲੰਕਾ ਦੇ ਕ੍ਰਿਕਟ ਮੈਚ ਤੋਂ ਠੀਕ ਪਹਿਲਾਂ ਇਕ ਅਨਜਾਣ ਹਵਾਈ ਜਹਾਜ਼ 'ਜਸਟਿਸ ਫਾਰ ਕਸ਼ਮੀਰ' ਦੇ ਬੈਨਰ ਦੇ ਨਾਲ ਉੜਦਾ ਹੋਇਆ ਦਿਖਾਈ ਦਿੱਤੀ।

ਇਸ ਨੂੰ ਲੈ ਕੇ ਬੀਸੀਸੀਆਈ ਨੇ ਤਿੱਖੀ ਪ੍ਰਤੀਕਿਰਿਆ ਦਿਖਾਈ ਹੈ। ਬੋਰਡ ਨੇ ਕਿਹਾ ਕਿ ਪਹਿਲੇ ਮਹਿੰਦਰ ਸਿੰਘ ਧੋਨੀ ਦੇ ਬਲਿਦਾਨ ਬੈਜ ਨੂੰ ਲੈ ਕੇ ਪਾਕਿਸਤਾਨ ਨੇ ਵਿਰੋਧ ਜਤਾਇਆ, ਹੁਣ ਆਸਮਾਨ 'ਚ ਕਸ਼ਮੀਰ ਨੂੰ ਲੈ ਕੇ ਬੈਨਰ ਲਹਿਰਾਇਆ ਗਿਆ, ਆਈਸੀਸੀ ਪਾਕਿਸਤਾਨ 'ਤੇ ਪਾਬੰਦੀ ਲਾਏ।
ਆਈਸੀਸੀ ਨੇ ਇਸ ਘਟਨਾ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਕਿਹਾ ਕਿ ਕਿ ਸਿਆਸੀ ਤੇ ਵਿਰੋਧੀ ਭਾਵ ਦੀਆਂ ਹਰਕਤਾਂ ਨੂੰ ਬਿਲਕੁੱਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਲਾਰਡਸ ਸਟੇਡੀਅਮ ਉੱਤਰੀ ਇੰਗਲੈਂਡ ਦੇ ਯਾਰਕਸ਼ਾਇਰ 'ਚ ਹੈ ਤੇ ਇਥੇ ਪਾਕਿਸਤਾਨੀ ਮੂਲ ਦੀ ਆਬਾਦੀ ਕਾਫੀ ਜ਼ਿਆਦਾ ਹੈ। ਆਈਸੀਸੀ ਦੀ ਸੁਰੱਖਿਆ ਟੀਮ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਪਿਛਲੇ ਦਸ ਦਿਨਾਂ 'ਚ ਇਕ ਦੂਜੀ ਅਜਿਹੀ ਘਟਨਾ ਹੈ ਜਦੋਂ ਕ੍ਰਿਕਟ ਮੈਚ ਦੌਰਾਨ ਵਿਵਾਦ ਦੀ ਸਥਿਤੀ ਬਣਾਈ ਗਈ। ਅਫਗਾਨਿਸਤਾਨ ਤੇ ਪਾਕਿਸਤਾਨ ਦੇ ਵਿਚਾਲੇ ਕ੍ਰਿਕਟ ਮੈਚ ਤੋਂ ਪਹਿਲਾਂ ਵੀ ਬ੍ਰੈਡਫੋਰਡ ਏਅਰਪੋਰਟ 'ਤੇ ਇਕ ਡ੍ਰੋਨ ਦੇਖਿਆ ਗਿਆ ਸੀ, ਜਿਸ 'ਤੇ 'ਜਸਟਿਸ ਫਾਰ ਬਲੋਚਿਸਤਾਨ' ਦਾ ਬੈਨਰ ਲੱਗਿਆ ਸੀ।
ਇਸ ਬੈਨਰ ਦੇ ਕਾਰਨ ਸਟੇਡੀਅਮ 'ਚ ਰੌਲਾ-ਰੱਪਾ ਸ਼ੁਰੂ ਕਰਨ ਵਾਲੇ ਕੁਝ ਲੋਕਾਂ ਨੂੰ ਕੰਪਲੈਕਸ ਤੋਂ ਬਾਹਰ ਕੱਢਣਾ ਪਿਆ। ਜ਼ਿਕਰਯੋਗ ਹੈ ਕਿ ਜਸਟਿਸ ਫਾਰ ਬਲੋਚਿਸਤਾਨ ਬੈਨਰ ਦੀ ਘਟਨਾ ਤੋਂ ਬਾਅਦ ਆਈਸੀਸੀ ਨੇ ਕਿਹਾ ਸੀ ਕਿ ਹੁਣ ਇਸ ਤਰ੍ਹਾਂ ਦੀ ਘਟਨਾ ਕਿਸੇ ਵੀ ਸੂਰਤ 'ਚ ਦੁਹਰਾਉਣ ਨਹੀਂ ਦਿੱਤੀ ਜਾਵੇਗੀ।
...ਜਦੋਂ ਸ਼ਖਸ ਨੂੰ ਪਤਾ ਲੱਗਾ ਕਿ ਉਹ ਆਪਣੇ 8 ਸਾਲਾਂ ਬੱਚੇ ਦਾ ਪਿਤਾ ਨਹੀਂ
NEXT STORY