ਇੰਟਰਨੈਸ਼ਨਲ ਡੈਸਕ- ਅਫਰੀਕੀ ਦੇਸ਼ ਕਾਂਗੋ ਤੋਂ ਇਕ ਬੇਹੱਦ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਇੱਕ ਵੱਡਾ ਹਵਾਈ ਹਾਦਸਾ ਵਾਪਰ ਗਿਆ ਹੈ। ਦੇਸ਼ ਦੇ ਮਾਈਨਜ਼ ਮੰਤਰੀ ਲੂਈਸ ਵਾਟਮ ਕਾਬਾਮਬਾ ਅਤੇ ਉਨ੍ਹਾਂ ਦੇ ਵਫ਼ਦ ਨੂੰ ਲੈ ਕੇ ਜਾ ਰਿਹਾ ਇੱਕ ਚਾਰਟਰਡ ਜਹਾਜ਼ ਲੈਂਡਿੰਗ ਦੌਰਾਨ ਰਨਵੇਅ ਤੋਂ ਫਿਸਲ ਗਿਆ ਅਤੇ ਅੱਗ ਦੀ ਲਪੇਟ ਵਿੱਚ ਆ ਗਿਆ।
ਇਸ ਭਿਆਨਕ ਹਾਦਸੇ ਕਾਰਨ ਜਹਾਜ਼ ਪੂਰੀ ਤਰ੍ਹਾਂ ਤਬਾਹ ਹੋ ਗਿਆ, ਪਰ ਹੈਰਾਨੀ ਦੀ ਗੱਲ ਹੈ ਕਿ ਜਹਾਜ਼ ਵਿੱਚ ਸਵਾਰ ਮੰਤਰੀ ਸਮੇਤ ਸਾਰੇ 20 ਅਧਿਕਾਰੀ ਸੁਰੱਖਿਅਤ ਬਾਹਰ ਨਿਕਲਣ ਵਿੱਚ ਕਾਮਯਾਬ ਰਹੇ।
ਜਾਣਕਾਰੀ ਅਨੁਸਾਰ ਇਹ ਹਾਦਸਾ ਸੋਮਵਾਰ ਸਵੇਰੇ ਲਗਭਗ 11 ਵਜੇ ਕੋਲਵੇਜ਼ੀ ਹਵਾਈ ਅੱਡੇ 'ਤੇ ਵਾਪਰਿਆ। ਐਮਬ੍ਰੇਅਰ ਈਆਰਜੇ-145 ਜਹਾਜ਼, ਜੋ ਰਾਜਧਾਨੀ ਕਿਨਸ਼ਾਸਾ ਤੋਂ ਲੁਆਲਾਬਾ ਸੂਬੇ ਲਈ ਉਡਾਣ ਭਰ ਰਿਹਾ ਸੀ, ਰਨਵੇਅ 29 'ਤੇ ਉਤਰਨ ਵੇਲੇ ਕੰਟਰੋਲ ਗੁਆ ਬੈਠਾ। ਅਧਿਕਾਰੀਆਂ ਨੇ ਦੱਸਿਆ ਕਿ ਜਹਾਜ਼ ਰਨਵੇਅ 'ਤੇ ਲੈਂਡ ਹੁੰਦਿਆਂ ਹੀ ਫਿਸਲ ਗਿਆ ਤੇ ਅੱਗ ਦੀ ਚਪੇਟ 'ਚ ਆ ਗਿਆ।
An Embraer ERJ-145 crashed landing at Kolwezi Airport, Democratic Republic of the Congo, veered off runway and caught fire.
The plane was destroyed, but all onboard, including the Mines Minister, evacuated safely. No injuries reported. Investigation ongoing into the crash. #DRC https://t.co/PxHq56C6Z9 pic.twitter.com/4rg5NDV2wb
— GeoTechWar (@geotechwar) November 17, 2025
ਇਸ ਹਾਦਸੇ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿੱਚ ਜਹਾਜ਼ ਸਵਾਰ ਯਾਤਰੀਆਂ ਨੂੰ ਕੈਬਿਨ ਵਿੱਚ ਧੂੰਆਂ ਭਰਨ ਮਗਰੋਂ ਬਾਹਰ ਨਿਕਲਦੇ ਦੇਖਿਆ ਜਾ ਸਕਦਾ ਹੈ। ਕੁਝ ਯਾਤਰੀ ਜਹਾਜ਼ ਦੇ ਅਗਲੇ ਪਾਸੇ ਪੌੜੀਆਂ ਰਾਹੀਂ ਬਾਹਰ ਨਿਕਲੇ, ਜਦੋਂ ਕਿ ਬਹੁਤ ਸਾਰੇ ਲੋਕਾਂ ਨੇ ਜਹਾਜ਼ ਦੇ ਵਿੰਗ 'ਤੇ ਛਾਲ ਮਾਰ ਕੇ ਆਪਣੀ ਜਾਨ ਬਚਾਈ। ਇਸ ਹਾਦਸੇ 'ਚ ਕਿਸੇ ਜਾਨੀ ਨੁਕਸਾਨ ਤੋਂ ਤਾਂ ਬਚਾਅ ਰਿਹਾ, ਪਰ ਉਨ੍ਹਾਂ ਦਾ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ।
ਹਾਦਸੇ ਦੀ ਜਾਣਕਾਰੀ ਮਿਲਣ ਮਗਰੋਂ ਰਾਹਤ ਤੇ ਬਚਾਅ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਹਨ ਤੇ ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਫਿਲਹਾਲ ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ ਤੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਹਾਦਸਾ ਅਜਿਹੇ ਸਮੇਂ ਵਾਪਰਿਆ ਹੈ ਜਦੋਂ ਮੰਤਰੀ ਕਾਬਾਮਬਾ ਆਪਣੇ ਵਫ਼ਦ ਨਾਲ ਕਾਲੋਂਡੋ ਖੇਤਰ ਵਿੱਚ ਦੋ ਦਿਨ ਪਹਿਲਾਂ ਹੋਏ ਇੱਕ ਮਾਈਨਿੰਗ ਹਾਦਸੇ ਦਾ ਜਾਇਜ਼ਾ ਲੈਣ ਲਈ ਜਾ ਰਹੇ ਸਨ, ਜਿੱਥੇ 32 ਲੋਕ ਮਾਰੇ ਗਏ ਸਨ।
ਇਟਲੀ ਵਿਖੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ 'ਤੇ ਸਜਿਆ 14ਵਾਂ ਨਗਰ ਕੀਰਤਨ
NEXT STORY