ਫੋਨਿਕਸ— ਅਰੀਜੋਨਾ ਦੇ ਰਹਿਣ ਵਾਲੇ ਵਿਕਟਰ ਪ੍ਰੈਟ ਨੂੰ ਸੱਪ ਨਾਲ ਖੇਡਣਾ ਮਹਿੰਗਾ ਪੈ ਗਿਆ। ਫੋਨਿਕਸ ਹਸਪਤਾਲ ਵਿਚ ਭਰਤੀ ਪ੍ਰੈਟ ਨੇ ਦੱਸਿਆ ਕਿ ਕਿਸ ਤਰ੍ਹਾਂ ਉਹ ਰੈਟਲਸਨੇਕ ਦੇ ਜ਼ਹਿਰ ਤੋਂ ਮਰਦੇ-ਮਰਦੇ ਬਚਿਆ। ਦਰਅਸਲ ਪ੍ਰੈਟ ਨੂੰ ਜ਼ਹਿਰੀਲੇ ਸੱਪਾਂ ਨਾਲ ਸਟੰਟ ਕਰਨ ਦਾ ਸ਼ੌਕ ਹੈ। ਉਹ ਬਚਪਨ ਤੋਂ ਹੀ ਜ਼ਹਿਰੀਲੇ ਸੱਪਾਂ ਨਾਲ ਖੇਡਦਾ ਆਇਆ ਹੈ ਪਰ ਇਸ ਵਾਰ ਰੈਟਲਸਨੇਕ ਦੇ ਨਾਲ ਉਸ ਦਾ ਅਨੁਭਵ ਕਾਫ਼ੀ ਖਤਰਨਾਕ ਰਿਹਾ। ਉਸ ਨੇ ਦੱਸਿਆ ਕਿ ਜਿਵੇਂ ਹੀ ਉਸ ਨੇ ਰੈਟਲਸਨੇਕ ਨੂੰ ਆਪਣੇ ਮੂੰਹ ਕੋਲ ਲਿਆਉਂਦਾ ਸੱਪ ਨੇ ਉਸ ਨੂੰ ਡਸ ਲਿਆ। ਉਸ ਨੂੰ ਲੱਗਾ ਕਿ ਹੁਣ ਉਹ ਨਹੀਂ ਬੱਚ ਪਾਵੇਗਾ ਪਰ ਉਸ ਨੇ ਆਪਣੇ ਆਪ ਨੂੰ ਸੰਭਾਲਿਆ। ਇਸ ਤੋਂ ਬਾਅਦ ਉਸ ਦੇ ਬੇਟੇ ਨੇ ਉਸ ਨੂੰ ਨੇੜੇ ਦੇ ਹਸਪਤਾਲ ਵਿਚ ਪਹੁੰਚਾਇਆ। ਡਾਕਟਰਾਂ ਨੇ ਦੱਸਿਆ ਕਿ ਜੇਕਰ ਪ੍ਰੈਟ ਨੂੰ ਹਸਪਤਾਲ ਵਿਚ ਜਲਦੀ ਨਹੀਂ ਲਿਆਉਂਦਾ ਜਾਂਦਾ ਤਾਂ ਉਸ ਦੀ ਜਾਨ ਜਾ ਸਕਦੀ ਸੀ। ਪ੍ਰੈਟ ਦੇ ਮੂੰਹ ਉੱਤੇ ਰੈਟਲਸਨੇਕ ਦੇ ਜ਼ਹਿਰ ਦੇ ਅਜਿਹਾ ਪ੍ਰਭਾਵ ਪਿਆ ਕਿ ਉਸ ਦਾ ਪੂਰਾ ਮੂੰਹ ਸੁਜ ਗਿਆ। ਉਸ ਨੇ ਕਿਹਾ ਕਿ ਇਕ ਵੇਲੇ ਉਸ ਨੂੰ ਅਜਿਹਾ ਲੱਗਾ ਕਿ ਮੇਰਾ ਦਮ ਘੁੱਟ ਜਾਵੇਗਾ। ਚਿਹਰੇ ਤੋਂ ਲੈ ਕੇ ਮੇਰਾ ਪੂਰਾ ਗਲਾ ਸੁੱਜਿਆ ਹੋਇਆ ਸੀ।
ਕੈਨੇਡਾ ਸਮੇਤ ਇਨ੍ਹਾਂ ਦੇਸ਼ਾਂ 'ਚ ਹਨ ਹੈਰਾਨੀਜਨਕ ਇਮਾਰਤਾਂ, ਦੂਰੋਂ ਦੇਖਣ ਆਉਂਦੇ ਨੇ ਲੋਕ
NEXT STORY