ਲੰਡਨ : ਕੰਜ਼ਰਵੇਟਿਵ ਪਾਰਟੀ ਦੇ ਨੇਤਾ ਅਤੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਸੰਸਦ ਮੈਂਬਰਾਂ ਦਾ ਭਰੋਸੇ ਦਾ ਵੋਟ ਜਿੱਤ ਲਿਆ ਹੈ। ਉਨ੍ਹਾਂ ਦੇ ਖ਼ਿਲਾਫ਼ ਪੇਸ਼ ਕੀਤੇ ਗਏ ਬੇਭਰੋਸਗੀ ਮਤੇ 'ਚ ਜਾਨਸਨ ਦੇ ਪੱਖ 'ਚ 211 ਵੋਟਾਂ ਪਈਆਂ, ਜਦਕਿ 148 ਸੰਸਦ ਮੈਂਬਰਾਂ ਨੇ ਉਸ ਦੇ ਖ਼ਿਲਾਫ਼ ਵੋਟ ਪਾਈ। ਇਸ ਨਾਲ ਉਸ ਦੀ ਕੁਰਸੀ ਬਚ ਗਈ।
ਇਹ ਵੀ ਪੜ੍ਹੋ : Apple ਨੇ ਨਵੇਂ MacBook Air, MacBook Pro, M2 ਚਿੱਪ ਤੇ ਨਵੇਂ iPhone ਸਾਫਟਵੇਅਰ ਦਾ ਕੀਤਾ ਐਲਾਨ
ਬੋਰਿਸ ਜਾਨਸਨ ਨੂੰ ਕੰਜ਼ਰਵੇਟਿਵ ਪਾਰਟੀ ਤੋਂ 58.8% ਸਮਰਥਨ ਮਿਲਿਆ ਹੈ, ਜਿਸ ਵਿੱਚ ਉਨ੍ਹਾਂ ਦੀ ਲੀਡਰਸ਼ਿਪ ਦੇ ਵਿਰੁੱਧ 41.2% ਵੋਟਿੰਗ ਹੋਈ। ਹਰ ਕੰਜ਼ਰਵੇਟਿਵ ਸੰਸਦ ਮੈਂਬਰ ਨੇ ਵੋਟ ਪਾਈ। ਇਹ ਨਤੀਜਾ 2018 ਵਿੱਚ ਥੇਰੇਸਾ ਮੇਅ ਦੁਆਰਾ ਆਪਣੀ ਲੀਡਰਸ਼ਿਪ ਦੀ ਚੁਣੌਤੀ ਦੌਰਾਨ ਪ੍ਰਾਪਤ ਕੀਤੇ ਗਏ 63% ਤੋਂ ਘੱਟ ਹੈ।
ਇਹ ਵੀ ਪੜ੍ਹੋ : ਦਿੱਲੀ 'ਚ ਬੰਦ ਹੋਈ ਮੈਟਰੋ, ਸਟੇਸ਼ਨ 'ਤੇ ਮਚੀ ਹਫੜਾ-ਦਫੜੀ (ਵੀਡੀਓ)
ਜੇਕਰ ਇਸ ਦੌਰਾਨ ਬੋਰਿਸ ਜਾਨਸਨ ਹਾਰ ਜਾਂਦੇ ਤਾਂ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਪਦ ਤੋਂ ਅਸਤੀਫਾ ਦੇਣਾ ਪੈਂਦਾ। ਦੱਸ ਦਏਈਏ ਕਿ ਜਾਨਸਨ ਕੋਵਿਡ-19 ਲਾਕਡਾਊਨ ਦੌਰਾਨ ਸਰਕਾਰੀ ਇਮਾਰਤਾਂ ਵਿੱਚ ਨਿਯਮਾਂ ਦੇ ਉਲੰਘਣ ਸਮੇਤ ਕਈ ਮਾਮਲਿਆਂ ਨੂੰ ਲੈ ਕੇ ਮਹੀਨਿਆਂ ਤੋਂ ਨਿਸ਼ਾਨੇ 'ਤੇ ਹਨ।
ਖ਼ਬਰ ਇਹ ਵੀ : ਪੜ੍ਹੋ ਅੱਜ ਦੀਆਂ ਅਹਿਮ ਖ਼ਬਰਾਂ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਚੀਨ ਨੇ ਆਸਟ੍ਰੇਲੀਆ-ਕੈਨੇਡਾ ਦੇ ਜਹਾਜ਼ਾਂ ਨੂੰ ਖਤਰੇ 'ਚ ਪਾਉਣ ਦੇ ਦੋਸ਼ਾਂ ਨੂੰ ਕੀਤਾ ਖਾਰਜ
NEXT STORY