ਇਸਲਾਮਾਬਾਦ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਅਫਗਾਨਿਸਤਾਨ ਦੀ ਵਿਗੜਦੀ ਸਥਿਤੀ ਲਈ ਸਿੱਧਾ ਅਮਰੀਕਾ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਇਮਰਾਨ ਖਾਨ ਨੇ ਤਾਲਿਬਾਨ ਨਾਲ ਸਿਆਸੀ ਹੱਲ ਲੱਭਣ ਦੀ ਕੋਸ਼ਿਸ਼ ਕਰਨ ਦੇ ਅਮਰੀਕਾ ਦੇ ਇਰਾਦੇ ’ਤੇ ਸਵਾਲ ਉਠਾਉਂਦਿਆਂ ਕਿਹਾ ਹੈ ਕਿ ਅਮਰੀਕਾ ਨੇ ‘ਵਾਕਈ ਅਫਗਾਨਿਸਤਾਨ ’ਚ ਚੀਜ਼ਾਂ ਉਥਲ-ਪੁਥਲ ਕਰ ਦਿੱਤੀਆਂ ਹਨ’। ਖਾਨ ਨੇ ਇਹ ਵੀ ਕਿਹਾ ਕਿ ਅਫਗਾਨਿਸਤਾਨ ਦੀ ਸਥਿਤੀ ਦਾ ਇਕੋ-ਇਕ ਬਿਹਤਰ ਹੱਲ ਇਕ ਸਿਆਸੀ ਸਮਝੌਤਾ ਹੀ ਹੈ, ਜੋ ‘ਸੰਮਲਿਤ’ ਹੋਵੇ ਅਤੇ ਇਸ ਵਿਚ ‘ਤਾਲਿਬਾਨ ਸਮੇਤ ਸਾਰੇ ਧੜੇ’ ਸ਼ਾਮਲ ਹੋਣ।
ਡਾਨ ਅਖਬਾਰ ਦੇ ਅਨੁਸਾਰ ਖਾਨ ਨੇ ਮੰਗਲਵਾਰ ਰਾਤ ਪ੍ਰਸਾਰਿਤ ਪੀ. ਬੀ. ਐੱਸ. ਆਵਰ ’ਚ ਜੂਡੀ ਵੁਡਰਫ ਨਾਲ ਇੰਟਰਵਿਊ ਦੌਰਾਨ ਕਿਹਾ, ‘‘ਮੈਂ ਸਮਝਦਾ ਹਾਂ ਕਿ ਅਮਰੀਕਾ ਨੇ ਵਾਕਈ ਉਥੇ ਚੀਜ਼ਾਂ ਉਥਲ-ਪੁਥਲ ਕਰ ਦਿੱਤੀਆਂ ਹਨ। ਤਾਲਿਬਾਨ ਨਾਲ ਸਮਝੌਤੇ ਦੇ ਤਹਿਤ ਅਮਰੀਕਾ ਅਤੇ ਇਸ ਦੇ ਨਾਟੋ ਸਹਿਯੋਗੀ ਅੱਤਵਾਦੀਆਂ ਦੇ ਵਾਅਦੇ ਦੇ ਬਦਲੇ ਆਪਣੇ ਸਾਰੇ ਫੌਜੀਆਂ ਨੂੰ ਵਾਪਸ ਬੁਲਾਉਣ ਲਈ ਸਹਿਮਤ ਹੋ ਗਏ ਹਨ, ਜੋ ਅੱਤਵਾਦੀਆਂ ਦੇ ਸਮੂਹਾਂ ਨੂੰ ਉਨ੍ਹਾਂ ਦੇ ਕੰਟਰੋਲ ਵਾਲੇ ਖੇਤਰਾਂ ’ਚ ਆਪਣੀਆਂ ਗਤੀਵਿਧੀਆਂ ਨੂੰ ਰੋਕਣ ਦੇ ਵਾਅਦੇ ਦੇ ਬਦਲੇ ਹਨ। ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਨੇ ਐਲਾਨ ਕੀਤਾ ਹੈ ਕਿ 31 ਅਗਸਤ ਤੱਕ ਅਫਗਾਨਿਸਤਾਨ ਤੋਂ ਅਮਰੀਕੀ ਫੌਜਾਂ ਨੂੰ ਵਾਪਸ ਬੁਲਾ ਲਿਆ ਜਾਵੇਗਾ। ਖਾਨ ਨੇ ‘‘ਅਫਗਾਨਿਸਤਾਨ ’ਚ ਫੌਜੀ ਹੱਲ ਲੱਭਣ ਦੀ ਕੋਸ਼ਿਸ਼ ਕਰਨ ਲਈ ਅਮਰੀਕਾ ਦੀ ਆਲੋਚਨਾ ਕੀਤੀ ਕਿਉਂਕਿ ਅਜਿਹਾ ਕੁਝ ਕਦੇ ਸੰਭਵ ਨਹੀਂ ਸੀ।’’
ਇਹ ਵੀ ਪੜ੍ਹੋ : ਅਮਰੀਕਾ ’ਚ ਪੜ੍ਹਾਈ ਕਰ ਰਹੇ ਭਾਰਤੀ ਵਿਦਿਆਰਥੀਆਂ ਲਈ ਵੱਡੀ ਖ਼ਬਰ, ਸੰਸਦ ’ਚ ਪੇਸ਼ ਹੋਇਆ ਨਵਾਂ ਬਿੱਲ
ਉਨ੍ਹਾਂ ਕਿਹਾ ਕਿ ਮੇਰੇ ਵਰਗੇ ਲੋਕ ਜੋ ਕਹਿੰਦੇ ਰਹੇ ਕਿ ਕੋਈ ਫੌਜੀ ਹੱਲ ਸੰਭਵ ਨਹੀਂ ਹੈ ਕਿਉਂਕਿ ਅਸੀਂ ਅਫਗਾਨਿਸਤਾਨ ਦੇ ਇਤਿਹਾਸ ਨੂੰ ਜਾਣਦੇ ਸੀ, ਉਦੋਂ ਸਾਨੂੰ-ਮੇਰੇ ਵਰਗੇ ਲੋਕਾਂ ਨੂੰ ਅਮਰੀਕਨ ਵਿਰੋਧੀ ਕਿਹਾ ਜਾਂਦਾ ਸੀ। ਮੈਨੂੰ ਤਾਲਿਬਾਨ ਖਾਨ ਕਿਹਾ ਜਾਂਦਾ ਸੀ। ਉਨ੍ਹਾਂ ਨੇ ਇਸ ਗੱਲ ’ਤੇ ਅਫਸੋਸ ਜ਼ਾਹਿਰ ਕੀਤਾ ਕਿ ਜਦੋਂ ਤੱਕ ਅਮਰੀਕਾ ਨੂੰ ਇਹ ਅਹਿਸਾਸ ਹੋਇਆ ਕਿ ਅਫਗਾਨਿਸਤਾਨ ’ਚ ਕੋਈ ਫੌਜੀ ਹੱਲ ਨਹੀਂ ਹੋ ਸਕਦਾ, "ਬਦਕਿਸਮਤੀ ਨਾਲ ਅਮਰੀਕਨ ਅਤੇ ਨਾਟੋ ਆਪਣੀ ਸੌਦੇਬਾਜ਼ੀ ਦੀ ਤਾਕਤ ਗੁਆ ਚੁੱਕੇ ਸਨ।" ਪ੍ਰਧਾਨ ਮੰਤਰੀ ਨੇ ਕਿਹਾ ਕਿ ਅਮਰੀਕਾ ਨੂੰ ਬਹੁਤ ਪਹਿਲਾਂ ਹੀ ਸਿਆਸੀ ਹੱਲ ਦਾ ਬਦਲ ਚੁਣਨਾ ਚਾਹੀਦਾ ਸੀ, ਜਦੋਂ ਅਫ਼ਗਾਨਿਸਤਾਨ ’ਚ ਨਾਟੋ ਦੇ ਡੇਢ ਲੱਖ ਫੌਜੀ ਹੁੰਦੇ ਸਨ।
ਉਨ੍ਹਾਂ ਕਿਹਾ, “ਪਰ ਇਕ ਵਾਰ ਜਦੋਂ ਉਨ੍ਹਾਂ ਨੇ ਫੌਜਾਂ ਦੀ ਗਿਣਤੀ ਘਟਾ ਕੇ ਸਿਰਫ 10,000 ਕਰ ਦਿੱਤੀ, ਜਦੋਂ ਉਨ੍ਹਾਂ ਨੇ ਵਾਪਸੀ ਦੀ ਤਾਰੀਖ ਦਿੱਤੀ, ਤਾਲਿਬਾਨ ਨੇ ਸੋਚਿਆ ਕਿ ਉਹ ਜਿੱਤ ਗਏ ਹਨ।” ਇਸ ਲਈ ਹੁਣ ਉਨ੍ਹਾਂ ਨੂੰ ਇਕ ਸਮਝੌਤੇ ਲਈ ਇਕੱਠੇ ਕਰਨਾ ਬਹੁਤ ਮੁਸ਼ਕਿਲ ਹੈ। ਜਦੋਂ ਇਕ ਇੰਟਰਵਿਊ ਲੈਣ ਵਾਲੇ ਨੇ ਪੁੱਛਿਆ ਕਿ ਕੀ ਉਹ ਸੋਚਦੇ ਹਨ ਕਿ ਤਾਲਿਬਾਨ ਦਾ ਉਭਾਰ ਅਫਗਾਨਿਸਤਾਨ ਲਈ ਇਕ ਸਾਕਾਰਾਤਮਕ ਕਦਮ ਹੈ ਤਾਂ ਪ੍ਰਧਾਨ ਮੰਤਰੀ ਨੇ ਦੁਹਰਾਇਆ ਕਿ ਇਕੋ ਚੰਗਾ ਨਤੀਜਾ ਸਿਆਸੀ ਸਮਝੌਤਾ ਹੋਵੇਗਾ। ਜੋ ਸੰਮਲਿਤ ਹੋਵੇ। ਉਨ੍ਹਾਂ ਕਿਹਾ ਕਿ ਯਕੀਨੀ ਹੀ, ਤਾਲਿਬਾਨ ਸਰਕਾਰ ਦਾ ਹਿੱਸਾ ਹੋਵੇਗਾ।’’ ਅਫਗਾਨਿਸਤਾਨ ’ਚ ਗ੍ਰਹਿ ਯੁੱਧ ਦੇ ਸੰਦਰਭ ’ਚ ਖਾਨ ਨੇ ਕਿਹਾ, ‘‘ਪਾਕਿਸਤਾਨ ਦੇ ਦ੍ਰਿਸ਼ਟੀਕੋਣ ਤੋਂ ਇਹ ਸਭ ਤੋਂ ਬੁਰੀ ਸਥਿਤੀ ਹੈ ਕਿਉਂਕਿ ਸਾਡੇ ਸਾਹਮਣੇ ਦੋ ਦ੍ਰਿਸ਼ ਹੈ, ਉਨ੍ਹਾਂ ’ਚ ਇਕ ਸ਼ਰਨਾਰਥੀ ਸਮੱਸਿਆ ਹੈ।’’
ਇਹ ਵੀ ਪੜ੍ਹੋ : ਅਮਰੀਕਾ : ਕੈਲੀਫੋਰਨੀਆ ’ਚ ਕਾਰਾਂ ਵਿਚਾਲੇ ਜ਼ਬਰਦਸਤ ਟੱਕਰ, ਇਕ ਦੀ ਮੌਤ
ਉਨ੍ਹਾਂ ਕਿਹਾ ਕਿ “ਪਹਿਲਾਂ ਤੋਂ ਹੀ, ਪਾਕਿਸਤਾਨ 30 ਲੱਖ ਤੋਂ ਵੱਧ ਸ਼ਰਨਾਰਥੀਆਂ ਨੂੰ ਪਨਾਹ ਦੇ ਰਿਹਾ ਹੈ। ਅਤੇ ਸਾਨੂੰ ਡਰ ਹੈ ਕਿ ਲੰਬਾ ਘਰੇਲੂ ਯੁੱਧ ਹੋਰ ਸ਼ਰਨਾਰਥੀ ਲਿਆਏਗਾ। ਸਾਡੀ ਆਰਥਿਕ ਸਥਿਤੀ ਅਜਿਹੀ ਨਹੀਂ ਹੈ ਕਿ ਅਸੀਂ ਹੋਰ ਪ੍ਰਵਾਸੀਆਂ ਨੂੰ ਸੰਭਾਲ ਸਕੀਏ। ਉਨ੍ਹਾਂ ਕਿਹਾ ਕਿ ਦੂਸਰੀ ਸਮੱਸਿਆ ਦੇ ਅਧੀਨ ਗ੍ਰਹਿ ਯੁੱਧ ਦੇ ਸਰਹੱਦ ਪਾਰ ਕਰ ਕੇ ਪਾਕਿਸਤਾਨ ਪਹੁੰਚਣ ਦਾ ਡਰ ਹੈ। ਉਨ੍ਹਾਂ ਕਿਹਾ ਕਿ ਦਰਅਸਲ ਤਾਲਿਬਾਨ ਜਾਤੀ ਤੌਰ ’ਤੇ ਪਸ਼ਤੂਨ ਹਨ ਤੇ ‘‘ਜੇ ਇਹ (ਅਫਗਾਨਿਸਤਾਨ ਦੀ ਘਰੇਲੂ ਜੰਗ ਅਤੇ ਹਿੰਸਾ) ਜਾਰੀ ਰਹਿੰਦੀ ਹੈ, ਤਾਂ ਸਾਡੇ ਵੱਲ ਦੇ ਪਸ਼ਤੂਨ ਉਸ ਵੱਲ ਖਿੱਚੇ ਜਾਣਗੇ।’’
ਦੱਖਣੀ-ਪੂਰਬੀ ਯੂਰਪ ’ਚ ਲੂ ਨੇ ਕਈ ਦਹਾਕਿਆਂ ਦਾ ਰਿਕਾਰਡ ਤੋੜਿਆ
NEXT STORY