ਰੋਮ (ਭਾਸ਼ਾ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਜੀ-20 ਸਿਖ਼ਰ ਸੰਮੇਲਨ ਤੋਂ ਇਲਾਵਾ ਵਿਸ਼ਵ ਦੇ ਹੋਰ ਨੇਤਾਵਾਂ ਦੇ ਨਾਲ ਇਥੇ ਪ੍ਰਸਿੱਧ ਟ੍ਰੇਵੀ ਫਾਊਂਟੇਨ ਦਾ ਦੌਰਾ ਕੀਤਾ। ਇਹ ਫੁਹਾਰਾ ਇਟਲੀ ਦੀਆਂ ਸਭ ਤੋਂ ਵੱਧ ਦੇਖੀਆਂ ਜਾਣ ਵਾਲੀਆਂ ਯਾਦਗਾਰਾਂ ’ਚੋਂ ਇਕ ਹੈ ਤੇ ਸੈਲਾਨੀਆਂ ਵੱਲੋਂ ਕਾਫ਼ੀ ਪਸੰਦ ਕੀਤਾ ਜਾਂਦਾ ਹੈ। ਇਤਿਹਾਸਕ ਫੁਹਾਰੇ ਨੇ ਉਨ੍ਹਾਂ ਕਈ ਫਿਲਮਕਾਰਾਂ ਨੂੰ ਆਕਰਸ਼ਿਤ ਕੀਤਾ ਹੈ, ਜਿਨ੍ਹਾਂ ਨੇ ਬਾਰੋਕ ਕਲਾ ਸ਼ੈਲੀ ਵਾਲੀ ਇਸ ਯਾਦਗਾਰ ਨੂੰ ਰੋਮਾਂਟਿਕ ਸਥਾਨ ਵਜੋਂ ਹਰਮਨਪਿਆਰਾ ਬਣਾਇਆ ਹੈ। ਜੀ-20 ਇਟਲੀ ਨੇ ਟਵੀਟ ਕੀਤਾ, ਜੀ-20 ਦੇ ਵਫ਼ਦ ਦੇ ਮੁਖੀਆਂ ਨੇ ਜੀ-20 ਰੋਮ ਸੰਮੇਲਨ ਦੇ ਦੂਜੇ ਦਿਨ ਦੀ ਸ਼ੁਰੂਆਤ ਸ਼ਹਿਰ ਦੇ ਇਕ ਪ੍ਰਤੀਕਾਤਮਕ ਸਥਾਨ ਟ੍ਰੇਵੀ ਫਾਊਂਟੇਨ ਦੀ ਸੈਰ ਦੇ ਨਾਲ ਕੀਤੀ, ਜੋ ਦੁਨੀਆ ਦੇ ਸਭ ਤੋਂ ਖੂਬਸੂਰਤ ਫੁਹਾਰਿਆਂ ’ਚੋਂ ਇਕ ਹੈ। ਲੱਗਭਗ 26.3 ਮੀਟਰ ਉੱਚਾ ਤੇ 49.15 ਮੀਟਰ ਚੌੜਾ, ਇਹ ਸ਼ਹਿਰ ਦਾ ਸਭ ਤੋਂ ਵੱਡਾ ਬਾਰੋਕ ਫੁਹਾਰਾ ਹੈ ਤੇ ਦੁਨੀਆ ਦੇ ਸਭ ਤੋਂ ਪ੍ਰਸਿੱਧ ਫੁਹਾਰਿਆਂ ’ਚੋਂ ਇਕ ਹੈ।
ਪ੍ਰਸਿੱਧ ਫੁਹਾਰੇ ਦਾ ਦੌਰਾ ਕਰਨ ਤੋਂ ਬਾਅਦ ਮੋਦੀ ਸਪੇਨ ਦੇ ਪ੍ਰਧਾਨ ਮੰਤਰੀ ਪੇਡਰੋ ਸਾਂਚੇਜ ਦੇ ਨਾਲ ਦੋਪੱਖੀ ਗੱਲਬਾਤ ’ਚ ਹਿੱਸਾ ਲੈਣਗੇ। ਉਹ ਟਿਕਾਊ ਵਿਕਾਾਸ ’ਤੇ ਇਕ ਸੈਸ਼ਨ ਤੇ ਇਕ ਹੋਰ ਪ੍ਰੋਗਰਾਮ ’ਚ ਵੀ ਹਿੱਸਾ ਲੈਣਗੇ। ਪ੍ਰਧਾਨ ਮੰਤਰੀ ਇਟਲੀ ਦੇ ਪ੍ਰਧਾਨ ਮੰਤਰੀ ਮਾਰੀਓ ਡ੍ਰਾਗੀ ਦੇ ਸੱਦੇ ’ਤੇ 30 ਤੋਂ 31 ਅਕਤੂਬਰ ਤਕ ਰੋਮ ’ਚ ਜੀ-20 ਸਿਖ਼ਰ ਸੰਮੇਲਨ ’ਚ ਹਿੱਸਾ ਲੈ ਰਹੇ ਹਨ। ਇਟਲੀ ਪਿਛਲੇ ਸਾਲ ਦਸੰਬਰ ਤੋਂ ਜੀ-20 ਦੀ ਪ੍ਰਧਾਨਗੀ ਕਰ ਰਿਹਾ ਹੈ।
ਗਲਾਸਗੋ: ਕੋਪ 26 ਤੋਂ ਪਹਿਲਾਂ ਪੁਲਸ ਨੇ ਸਮੁੰਦਰੀ ਜਹਾਜ਼ 'ਚੋਂ ਬਰਾਮਦ ਕੀਤੇ ਹਥਿਆਰ
NEXT STORY