ਹਿਊਸਟਨ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ ਦੇ ਸੈਨੇਟਰ ਜਾਨ ਕਾਰਨਿਨ ਦੀ ਪਤਨੀ ਤੋਂ ਮੁਆਫੀ ਮੰਗੀ ਹੈ ਕਿਉਂਕਿ ਉਨ੍ਹਾਂ ਦੇ ਜਨਮਦਿਨ ਮੌਕੇ ਕਾਰਨਿਨ 'ਹਾਓਡੀ ਮੋਦੀ' ਪ੍ਰੋਗਰਾਮ 'ਚ ਹਿੱਸਾ ਲੈਣ ਪੁੱਜੇ ਸਨ। ਪ੍ਰਧਾਨ ਮੰਤਰੀ ਦਫਤਰ ਵਲੋਂ ਟਵਿੱਟਰ 'ਤੇ ਸਾਂਝੀ ਕੀਤੀ ਗਈ ਇਕ ਵੀਡੀਓ 'ਚ ਮੋਦੀ ਕਾਰਨਿਨ ਦੀ ਪਤਨੀ ਸੈਂਡੀ ਤੋਂ ਮੁਆਫੀ ਮੰਗਦੇ ਅਤੇ ਉਨ੍ਹਾਂ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੰਦੇ ਨਜ਼ਰ ਆ ਰਹੇ ਹਨ। ਉੱਥੇ ਹੀ ਉਨ੍ਹਾਂ ਦੇ ਪਤੀ ਮੋਦੀ ਨਾਲ ਖੜ੍ਹੇ ਮੁਸਕਰਾਉਂਦੇ ਹੋਏ ਦਿਖਾਈ ਦੇ ਰਹੇ ਹਨ।
ਮੋਦੀ ਨੇ ਕਿਹਾ,''ਮੈਂ ਤੁਹਾਡੇ ਤੋਂ ਮੁਆਫੀ ਮੰਗਣਾ ਚਾਹਾਂਗਾ ਕਿਉਂਕਿ ਅੱਜ ਤੁਹਾਡਾ ਜਨਮ ਦਿਨ ਹੈ ਤੇ ਤੁਹਾਡੇ ਜੀਵਨਸਾਥੀ ਮੇਰੇ ਨਾਲ ਹਨ। ਸੁਭਾਵਿਕ ਤੌਰ 'ਤੇ ਤੁਹਾਨੂੰ ਮੇਰੇ ਤੋਂ ਜਲਨ ਹੋ ਰਹੀ ਹੋਵੇਗੀ।...ਤੁਹਾਨੂੰ ਸ਼ੁੱਭਕਾਮਨਾਵਾਂ, ਮੈਂ ਤੁਹਾਡੇ ਸੁਖੀ ਤੇ ਬਹੁਤ ਸ਼ਾਂਤੀਪੂਰਣ ਭਵਿੱਖ ਦੀ ਕਾਮਨਾ ਕਰਦਾ ਹਾਂ। ਸ਼ੁੱਭਕਾਮਨਾਵਾਂ।''
ਟੈਕਸਾਸ ਤੋਂ ਸੈਨੇਟਰ ਜਾਨ ਕਾਰਨਿਨ ਅਤੇ ਸੈਂਡੀ ਦੇ ਵਿਆਹ ਨੂੰ 40 ਸਾਲ ਹੋ ਚੁੱਕੇ ਹਨ ਤੇ ਉਨ੍ਹਾਂ ਦੀਆਂ ਦੋ ਧੀਆਂ ਹਨ। ਕਾਰਨਿਨ 'ਹਾਓਡੀ ਮੋਦੀ' ਪ੍ਰੋਗਰਾਮ 'ਚ ਸ਼ਾਮਲ ਹੋਣ ਵਾਲੇ ਮੁੱਖ ਰੀਪਬਲਿਕਨ ਅਤੇ ਡੈਮੋਕ੍ਰੇਟਿਕ ਸੰਸਦ ਮੈਂਬਰਾਂ 'ਚੋਂ ਇਕ ਸਨ। ਮੋਦੀ ਅਤੇ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ ਇੱਥੇ 50,000 ਤੋਂ ਵਧੇਰੇ ਭਾਰਤੀ-ਅਮਰੀਕੀਆਂ ਨੂੰ ਸੰਬੋਧਨ ਕੀਤਾ ਸੀ।
ਪਾਕਿ : ਨਾਬਾਲਗ ਜਿਨਸੀ ਸ਼ੋਸ਼ਣ-ਹੱਤਿਆ ਮਾਮਲੇ 'ਚ 12 ਹੋਰ ਸ਼ੱਕੀ ਗ੍ਰਿਫਤਾਰ
NEXT STORY