ਇਸਲਾਮਾਬਾਦ (ਏਜੰਸੀ)— ਪਾਕਿਸਤਾਨ ਦੇ ਕਸੂਰ ਵਿਚ 3 ਨਾਬਾਲਗ ਮੁੰਡਿਆਂ ਦੇ ਜਿਨਸੀ ਸ਼ੋਸ਼ਣ ਅਤੇ ਬੇਰਹਿਮੀ ਨਾਲ ਹੱਤਿਆ ਕਰਨ ਦੇ ਮਾਮਲੇ ਵਿਚ 12 ਹੋਰ ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਕ ਅੰਗਰੇਜ਼ੀ ਸਮਾਚਾਰ ਏਜੰਸੀ ਮੁਤਾਬਕ ਐਤਵਾਰ ਨੂੰ 12 ਹੋਰ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਸ ਦੇ ਨਾਲ ਹੀ ਇਸ ਮਾਮਲੇ ਵਿਚ ਹੁਣ ਤੱਕ 20 ਲੋਕ ਜੇਲ ਪਹੁੰਚ ਗਏ ਹਨ। ਇਹ ਸਾਰੇ ਸ਼ੱਕੀ ਚੁਨੀਯਨ ਤਹਿਸੀਲ ਦੇ ਹਨ ਜਿੱਥੇ 17 ਸਤੰਬਰ ਨੂੰ ਪੀੜਤਾਂ ਦੇ ਅਵਸ਼ੇਸ਼ ਪਾਏ ਗਏ ਸਨ। ਪੁਲਸ ਨੇ 450 ਤੋਂ ਵੱਧ ਸ਼ੱਕੀ ਵਿਅਕਤੀਆਂ ਦੀ ਡੀ.ਐੱਨ.ਏ. ਜਾਂਚ ਕਰਾਉਣ ਦਾ ਦਾਅਵਾ ਕੀਤਾ ਹੈ।
ਕਸੂਰ ਪੁਲਸ ਦਾ ਕਹਿਣਾ ਹੈ ਕਿ ਲਾਪਤਾ ਹੋਏ ਚਾਰ ਬੱਚਿਆਂ ਵਿਚੋਂ ਸਿਰਫ ਇਕ ਦੀ ਹੀ ਲਾਸ਼ ਬਰਾਮਦ ਹੋਈ ਜਦਕਿ ਦੋ ਬੱਚਿਆਂ ਦੇ ਸਿਰਫ ਅਵਸ਼ੇਸ਼ ਬਰਾਮਦ ਹੋਏ ਹਨ। 19 ਸਤੰਬਰ ਨੂੰ ਇਕ ਹੋਰ ਬੱਚੇ ਨੂੰ ਅਗਵਾ ਕਰ ਲਿਆ ਗਿਆ ਸੀ। ਪਿਛਲੇ ਕੁਝ ਸਾਲਾਂ ਵਿਚ ਕਸੂਰ ਵਿਚ ਬੱਚਿਆਂ ਨਾਲ ਦੁਰਵਿਵਹਾਰ, ਜਿਨਸੀ ਸ਼ੋਸ਼ਣ ਅਤੇ ਹੱਤਿਆਂ ਦੀਆਂ ਕਈ ਘਟਨਾਵਾਂ ਹੋਈਆਂ ਹਨ। ਜਨਵਰੀ 2018 ਵਿਚ ਸ਼ਹਿਰ ਵਿਚ ਕੂੜੇ ਦੇ ਢੇਰ ਵਿਚ 6 ਸਾਲ ਦੀ ਬੱਚੀ ਦੀ ਲਾਸ਼ ਮਿਲੀ ਸੀ, ਜਿਸ ਦਾ ਬਲਾਤਕਾਰ ਕਰ ਕੇ ਹੱਤਿਆ ਕਰ ਦਿੱਤੀ ਗਈ ਸੀ।
ਸਾਊਦੀ ਤੇਲ ਟਿਕਾਣਿਆਂ 'ਤੇ ਹਮਲੇ ਲਈ ਈਰਾਨ ਜ਼ਿੰਮੇਵਾਰ : ਜੌਨਸਨ
NEXT STORY