ਕ੍ਰੈਕੋ : ਅੱਜ-ਕਲ੍ਹ ਹਰ ਕਿਸੇ ਨੂੰ ਟੈਟੂ ਬਣਾਉਣ ਦਾ ਬਹੁਤ ਸ਼ੌਂਕ ਹੁੰਦਾ ਹੈ ਪਰ ਕਈ ਵਾਰ ਟੈਟੂ ਆਰਟਿਸਟ ਦੀ ਇਕ ਛੋਟੀ ਜਿਹੀ ਗਲਤੀ ਬਹੁਤ ਵੱਡਾ ਨੁਕਸਾਨ ਕਰ ਦਿੰਦੀ ਹੈ। ਇਸੇ ਤਰ੍ਹਾਂ ਦਾ ਇਕ ਮਾਮਲਾ ਪੋਲੈਂਡ ਤੋਂ ਸਾਹਮਣੇ ਆਇਆ ਹੈ, ਜਿੱਥੇ ਇਕ 25 ਸਾਲਾ ਮਾਡਲ ਨੂੰ ਆਪਣੀਆਂ ਅੱਖਾਂ 'ਚ ਟੈਟੂ ਬਣਵਾਉਣਾ ਇਸ ਕਦਰ ਮਹਿੰਗਾ ਪਿਆ ਕਿ ਉਸ ਦੀ ਇਕ ਅੱਖ ਦੀ ਰੌਸ਼ਨੀ ਹੀ ਚਲੀ ਗਈ ਅਤੇ ਹੁਣ ਉਸ ਦੀ ਦੂਜੀ ਅੱਖ ਦੀ ਰੌਸ਼ਨੀ ਜਾਣ ਦੀ ਵੀ ਸੰਭਾਵਨਾ ਬਣੀ ਹੋਈ ਹੈ।
ਇਹ ਵੀ ਪੜ੍ਹੋ: IPL 2020: ਅੱਜ ਭਿੜਨਗੇ ਦਿੱਲੀ ਅਤੇ ਹੈਦਰਾਬਾਦ, ਜਿੱਤ ਦੀ ਹੈਟਰਿਕ ਬਣਾਉਣ ਉਤਰੇਗੀ ਦਿੱਲੀ

ਪੋਲੈਂਡ ਦੀ ਰਹਿਣ ਵਾਲੀ ਅਲੈਕਜੈਂਡਰਾ ਸਦੋਵਸਕਾ, ਰੈਪ ਆਰਟਿਸਟ ਪੋਪੇਕ ਦੀ ਤਰ੍ਹਾਂ ਆਈਬਾਲ ਨੂੰ ਕਾਲਾ ਕਰਨਾ ਚਾਹੁੰਦੀ ਸੀ ਅਤੇ ਇਸ ਲਈ ਉਹ ਇਕ ਟੈਟੂ ਆਰਟਿਸਟ ਕੋਲ ਗਈ ਸੀ। ਆਈਬਾਲ ਟੈਟੂ ਬਣਵਾਉਂਦੇ ਸਮੇਂ ਆਰਟਿਸਟ ਕੋਲੋਂ ਇਕ ਗਲਤੀ ਹੋ ਗਈ। ਟੈਟੂ ਆਰਟਿਸਟ ਨੇ ਗਲਤ ਇੰਕ ਦਾ ਇਸਤੇਮਾਲ ਕਰਦੇ ਹੋਏ ਬਾਡੀ ਇੰਕ ਦਾ ਇਸਤੇਮਾਲ ਕੀਤਾ ਸੀ, ਜਿਸ ਕਾਰਨ ਮਾਡਲ ਨੂੰ ਅੱਖਾਂ ਵਿਚ ਦਰਦ ਮਹਿਸੂਸ ਹੋਣ ਲੱਗੀ। ਫਿਰ ਆਰਟਿਸਟ ਨੇ ਮਾਡਲ ਨੂੰ ਨਾਰਮਲ ਦਰਦ ਦੀ ਦਵਾਈ ਖਾਣ ਲਈ ਦੇ ਦਿੱਤੀ ਸੀ। ਬਾਅਦ ਵਿਚ ਪਤਾ ਲੱਗਾ ਕਿ ਮਾਡਲ ਦੀ ਇਕ ਅੱਖ ਦੀ ਰੌਸ਼ਨੀ ਹੀ ਚਲੀ ਗਈ। ਅਲੈਕਜੇਂਡਰਾ ਨੇ ਅੱਖ ਦੀ ਰੌਸ਼ਨੀ ਵਾਪਸ ਪਾਉਣ ਲਈ 3 ਸਰਜਰੀਆਂ ਵੀ ਕਰਾਈਆਂ ਪਰ ਕੋਈ ਸਫ਼ਲਤਾ ਨਹੀਂ ਮਿਲੀ। ਮਾਡਲ ਨੂੰ ਹੁਣ ਇਸ ਗੱਲ ਦਾ ਡਰ ਸਤਾ ਰਿਹਾ ਹੈ ਕਿ ਕਿਤੇ ਉਸ ਦੀ ਦੂਜੀ ਅੱਖ ਦੀ ਰੌਸ਼ਨੀ ਵੀ ਨਾ ਚਲੀ ਜਾਏ। ਫਿਲਹਾਲ ਇਸ ਮਾਮਲੇ ਵਿਚ ਆਰਟਿਸਟ ਨੂੰ 3 ਸਾਲ ਦੀ ਸਜ਼ਾ ਸੁਣਾਈ ਗਈ ਹੈ।
ਇਹ ਵੀ ਪੜ੍ਹੋ: ਹਵਾਈ ਯਾਤਰਾ ਕਰਨ ਵਾਲਿਆਂ ਲਈ ਅਹਿਮ ਖ਼ਬਰ, 1 ਅਕਤੂਬਰ ਤੋਂ ਕਈ ਉਡਾਣਾਂ 'ਚ ਹੋ ਰਿਹੈ ਬਦਲਾਅ

ਧਰਤੀ ਦੀ ਜੈਵ ਵਿਭਿੰਨਤਾ ਬਚਾਉਣ ਲਈ 64 ਦੇਸ਼ਾਂ ਨੇ ਕੀਤਾ ਇਕਰਾਰ, ਆਸਟ੍ਰੇਲੀਆ ਹਾਲੇ ਵੀ ਤਿਆਰ ਨਹੀਂ
NEXT STORY