ਵਾਰਸਾ - ਦੁਨੀਆ ਦੇ ਸਭ ਤੋਂ ਵੱਡੇ ਸੋਨੇ ਦੇ ਖਰੀਦਦਾਰ, ਨੈਸ਼ਨਲ ਬੈਂਕ ਆਫ ਪੋਲੈਂਡ ਨੇ 150 ਟਨ ਹੋਰ ਸੋਨਾ ਖਰੀਦਣ ਦੀ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ। ਪੋਲੈਂਡ ਦੇ ਨੈਸ਼ਨਲ ਬੈਂਕ ਨੇ ਸਾਲ 2025 ’ਚ ਲੱਗਭਗ 100 ਟਨ ਸੋਨਾ ਖਰੀਦਿਆ। ਇਸ ਦੇ ਨਾਲ ਹੀ ਉਸ ਦਾ ਕੁੱਲ ਗੋਲਡ ਰਿਜ਼ਰਵ 543 ਟਨ ਹੋ ਗਿਆ ਹੈ, ਜੋ ਉਸ ਦੇ ਕੁੱਲ ਫਾਰੈਕਸ ਰਿਜ਼ਰਵ ਦਾ 28 ਫੀਸਦੀ ਹੈ। ਪੋਲੈਂਡ 2018 ਤੋਂ ਲਗਾਤਾਰ ਸੋਨੇ ਦੀ ਖਰੀਦ ਕਰ ਰਿਹਾ ਹੈ। ਸੋਨੇ ਦੀਆਂ ਵਧਦੀਆਂ ਕੀਮਤਾਂ ਇਕ ਮੁੱਖ ਕਾਰਨ ਰਹੀ ਹੈ, ਜਿਸ ਨਾਲ ਪਿਛਲੇ 18 ਮਹੀਨਿਆਂ ਵਿਚ ਇਸ ਧਾਤੂ ਦੀ ਕੀਮਤ ਦੁੱਗਣੀ ਹੋ ਗਈ ਹੈ। ਇਕ ਰਿਪੋਰਟ ਅਨੁਸਾਰ, 1996 ਵਿਚ ਪੋਲੈਂਡ ਕੋਲ ਸਿਰਫ਼ 14 ਟਨ ਸੋਨਾ ਸੀ। 2016 ਤੱਕ ਇਹ ਭੰਡਾਰ ਵਧ ਕੇ 102 ਟਨ ਹੋ ਗਿਆ ਸੀ। ਦੇਸ਼ ਦੀ ਅਧਿਕਾਰਤ ਰਿਜ਼ਰਵ ਐਸੇਟ, ਜਿਸ ਵਿਚ ਸੋਨਾ ਵੀ ਸ਼ਾਮਲ ਹੈ, ਹੁਣ ਲੱਗਭਗ 271 ਬਿਲੀਅਨ ਡਾਲਰ ਹੈ, ਜਦਕਿ 2004 ’ਚ ਜਦੋਂ ਪੋਲੈਂਡ ਯੂਰਪੀਅਨ ਯੂਨੀਅਨ ਵਿਚ ਸ਼ਾਮਲ ਹੋਇਆ ਸੀ, ਉਦੋਂ ਇਹ ਸਿਰਫ਼ 36 ਬਿਲੀਅਨ ਡਾਲਰ ਸੀ।
ਫੈਸਲਾਬਾਦ ’ਚ ਈਸਾਈ ਲੜਕੀ ਦਾ ਜਿਨਸੀ ਸ਼ੋਸ਼ਣ, ਮੁਲਜ਼ਮ ਫਰਾਰ
NEXT STORY