ਵਾਰਸਾ-ਪੋਲੈਂਡ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਸੁਰੱਖਿਆ ਸੰਬੰਧੀ ਚਿੰਤਾਵਾਂ ਕਾਰਨ ਕਾਬੁਲ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਲੋਕਾਂ ਨੂੰ ਕੱਢਣ ਦੀ ਆਪਣੀ ਮੁਹਿੰਮ ਨੂੰ ਰੋਕ ਰਿਹਾ ਹੈ। ਉਥੇ, ਪੱਛਮੀ ਦੇਸ਼, ਅਫਗਾਨਿਸਤਾਨ 'ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਦੇਸ਼ ਛੱਡ ਕੇ ਭਜ ਰਹੇ ਲੋਕਾਂ ਦੀ ਮਦਦ ਕਰਨ ਵਾਲੀ ਮੁਹਿੰਮ ਨੂੰ ਖਤਮ ਕਰਨ ਨੂੰ ਤਿਆਰ ਹੈ। ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਇਕ ਦਿਨ ਪਹਿਲਾਂ ਹੀ ਕਿਹਾ ਹੈ ਕਿ ਉਹ ਕਾਬੁਲ ਤੋਂ ਲੋਕਾਂ ਨੂੰ ਕੱਢਣ ਦੀ ਜ਼ੋਖਿਮ ਭਰੇ ਮੁਹਿੰਮ ਨੂੰ ਪੂਰਾ ਕਰਨ ਦੀ 31 ਅਗਸਤ ਦੀ ਸਮੇਂ-ਸੀਮਾ 'ਤੇ ਕਾਇਮ ਹਨ।
ਇਹ ਵੀ ਪੜ੍ਹੋ : ਨਿਊਯਾਰਕ ਦੇ ਮੇਅਰ ਨੇ ਤੂਫਾਨ ਹੈਨਰੀ ਦੇ ਕਾਰਨ ਕੀਤਾ ਐਮਰਜੈਂਸੀ ਦੀ ਸਥਿਤੀ ਦਾ ਐਲਾਨ
ਇਸ ਤੋਂ ਬਾਅਦ ਪੋਲੈਂਡ ਨੇ ਉਕਤ ਫੈਸਲਾ ਲਿਆ ਹੈ। ਪੋਲੈਂਡ ਦੇ ਉਪ ਵਿਦੇਸ਼ ਮੰਤਰੀ ਮਾਰਸਿਨ ਪ੍ਰਾਈਡੀਕਾਇਕਜ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਕਾਬੁਲ ਤੋਂ ਆਉਣ ਵਾਲਾ ਇਕ ਸਮੂਹ ਪੋਲੈਂਡ ਵੱਲੋਂ ਜਹਾਜ਼ ਤੋਂ ਲਿਆਇਆ ਜਾਣ ਵਾਲਾ ਆਖਿਰ ਦਲ ਹੈ ਅਤੇ ਇਹ ਅਜੇ ਉਜਬੇਕਿਸਤਾਨ 'ਚ ਹੈ ਅਤੇ ਇਕ ਹੋਰ ਜਹਾਜ਼ ਵਾਰਸਾ ਦੇ ਰਸਤੇ 'ਚ ਹੈ। ਉਨ੍ਹਾਂ ਨੇ ਕਿਹਾ ਕਿ ਅਮਰੀਕਾ ਅਤੇ ਬ੍ਰਿਟੇਨ ਦੇ ਅਧਿਕਾਰੀਆਂ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਫੈਸਲੇ ਲਏ ਗਏ।
ਇਹ ਵੀ ਪੜ੍ਹੋ : ਫਲਸਤੀਨ ਨੇ ਵੈਸਟ ਬੈਂਕ 'ਚ 24 ਪ੍ਰਦਰਸ਼ਨਕਾਰੀਆਂ ਨੂੰ ਕੀਤਾ ਗ੍ਰਿਫਤਾਰ
ਉਨ੍ਹਾਂ ਨੇ ਕਿਹਾ ਕਿ ਸੁਰੱਖਿਆ ਸਥਿਤੀ 'ਤੇ ਰਿਪੋਰਟਾਂ ਦੇ ਲੰਬੇ ਵਿਸ਼ਲੇਸ਼ਨ ਤੋਂ ਬਾਅਦ ਅਸੀਂ ਆਪਣੇ ਡਿਪਟਲੋਮੈਟਾਂ ਅਤੇ ਫੌਜੀਆਂ ਦੀ ਜਾਨ ਖਤਰੇ 'ਚ ਨਹੀਂ ਪਾ ਸਕਦੇ। ਪ੍ਰਾਈਜੀਡਾਕਜ ਨੇ ਕਿਹਾ ਕਿ ਕਈ ਫੌਜੀ ਕੁਝ ਪ੍ਰਕਿਰਿਆ ਪੂਰੀ ਕਰਨ ਲਈ ਕੁਝ ਸਮੇਂ ਲਈ ਦੇਸ਼ 'ਚ ਰਹਿਣਗੇ ਜਿਨ੍ਹਾਂ 'ਚ ਬੇਸ ਨੂੰ ਬੰਦ ਕਰਨਾ ਵੀ ਸ਼ਾਮਲ ਹੈ। ਪੋਲੈਂਡ ਨੇ ਸੈਂਕੜੇ ਲੋਕਾਂ ਨੂੰ ਵਾਰਸਾ ਲਿਆਉਣ ਲਈ ਇਕ ਦਿਨ-ਇਕ ਦਰਜਨ ਤੋਂ ਵਧੇਰੇ ਜਹਾਜ਼ਾਂ ਦਾ ਇਸਤੇਮਾਲ ਕੀਤਾ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਮਹਿਲਾ ਪੱਤਰਕਾਰ ਨੇ ਕੀਤਾ ਖੁਲਾਸਾ, ਕਿਹਾ-ਤਾਲਿਬਾਨ ਲੜਕੀਆਂ ਦੇ ਘਰ-ਘਰ ਜਾ ਕੇ ਕਰ ਰਿਹੈ ਸਮੂਹਿਕ ਜਬਰ-ਜ਼ਿਨਾਹ
NEXT STORY