ਇੰਟਰਨੈਸ਼ਨਲ ਡੈਸਕ- ਇਕ ਘਰ 'ਚ ਪੁਲਸ ਰੇਡ ਪੈਣ 'ਤੇ ਪਰਿਵਾਰ ਨੇ ਜੋ ਕਦਮ ਚੁੱਕਿਆ, ਉਸ ਨਾਲ ਪੂਰੀ ਦੁਨੀਆ ਹੈਰਾਨ ਹੈ। ਇਟਲੀ ਦੇ ਕਾਸਟੇਲ ਡੀਆਜਨੋ 'ਚ ਇਹ ਮਾਮਲਾ ਸਾਹਮਣੇ ਆਇਆ। ਪੁਲਸ ਵਲੋਂ ਨਿਕਾਸੀ ਦੀ ਕੋਸ਼ਿਸ਼ ਦੌਰਾਨ ਇਕ ਪਰਿਵਾਰ ਨੇ ਆਪਣੇ ਆਪਣੇ ਘਰ ਨੂੰ ਵਿਸਫ਼ੋਟਕਾਂ ਨਾਲ ਤਿਆਰ ਕੀਤਾ, ਜਿਸ ਨਾਲ ਤਿੰਨ ਪੁਲਸ ਮੁਲਾਜ਼ਮ ਮਾਰੇ ਗਏ ਅਤੇ 13 ਜ਼ਖ਼ਮੀ ਹੋ ਗਏ। ਪੁਲਸ ਅਨੁਸਾਰ, ਤਿੰਨ ਭੈਣ-ਭਰਾਵਾਂ ਨੇ ਰੇਡ ਦੌਰਾਨ ਘਰ ਖ਼ਾਲੀ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਇਸ ਦੇ ਬਜਾਏ ਆਪਣੇ ਫਾਰਮ ਹਾਊਸ ਨੂੰ ਗੈਸ-ਸਿਲੰਡਰਾਂ ਨਾਲ ਬੂਮ-ਟਰੈਪ ਕਰ ਦਿੱਤਾ। ਜਿਵੇਂ ਹੀ ਅਧਿਕਾਰੀ ਘਰ 'ਚ ਦਾਖ਼ਲ ਹੋਏ ਔਰਤ ਨੇ ਸਿਲੰਡਰਾਂ 'ਚ ਧਮਾਕਾ ਕਰ ਦਿੱਤਾ, ਜਿਸ ਨਾਲ 2 ਮੰਜ਼ਲਾਂ ਘਰ ਨੁਕਸਾਨਿਆ ਗਿਆ।
ਮਾਮਲੇ 'ਚ 2 ਭੈਣ-ਭਰਾਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦੋਂ ਕਿ ਇਕ ਅਜੇ ਵੀ ਫਰਾਰ ਹੈ। ਐਮਰਜੈਂਸੀ ਸੇਵਾਵਾਂ ਅਜੇ ਵੀ ਫਰਾਰ ਮੈਂਬਰ ਦੀ ਤਲਾਸ਼ ਕਰ ਰਹੀਆਂ ਹਨ ਅਤੇ ਜਾਂਚ ਜਾਰੀ ਹੈ ਕਿ ਭੈਣ-ਬਰਾਵਾਂ ਨੇ ਘਰ 'ਚ ਇੰਨੀ ਆਸਾਨੀ ਨਾਲ ਬੂਮ-ਟਰੈਪ ਕਿਵੇਂ ਕੀਤਾ। ਸਥਾਨਕ ਮੀਡੀਆ ਅਨੁਸਾਰ, ਇਹ ਧਮਾਕਾ ਇਕ ਔਰਤ ਵਲੋਂ ਕੀਤਾ ਗਿਆ ਸੀ, ਜੋ ਘਰ 'ਚ ਮੌਜੂਦ ਸੀ ਅਤੇ ਜ਼ਖਮੀ ਹੋ ਗਈ। ਘਟਨਾ ਦੇ ਸਮੇਂ ਪੁਲਸ ਅਧਿਕਾਰੀ ਘਰ 'ਚ ਦਾਖ਼ਲ ਹੋ ਰਹੇ ਸਨ, ਉਦੋਂ ਇਹ ਧਮਾਕਾ ਹੋਇਆ, ਜਿਸ ਨਾਲ 2 ਮੰਜ਼ਿਲਾ ਭਵਨ ਢਹਿ ਗਿਆ ਅਤੇ ਪੁਲਸ ਕਰਮੀ ਮਲਬੇ 'ਚ ਦਬ ਗਏ। ਪੁਲਸ ਨੇ ਇਕ ਫਾਰਮਹਾਊਸ ਦੀ ਨਿਕਾਸੀ ਲਈ ਕਾਰਵਾਈ ਕੀਤੀ ਸੀ, ਜਿਸ 'ਚ ਤਿੰਨ ਲੋਕ ਮੌਜੂਦ ਸਨ।
ਜਿਵੇਂ ਹੀ ਪੁਲਸ ਅਧਿਕਾਰੀ ਘਰ 'ਚ ਦਾਖ਼ਲ ਹੋਏ, ਇਕ ਸ਼ਕਤੀਸ਼ਾਲੀ ਵਿਸਫ਼ੋਟ ਹੋਇਆ, ਜਿਸ ਨਾਲ ਘਰ ਪੂਰੀ ਤਰ੍ਹਾਂ ਢਹਿ ਗਿਆ। ਤਿੰਨ ਪੁਲਸ ਮੁਲਾਜ਼ਮ ਮੌਕੇ 'ਤੇ ਹੀ ਮਾਰੇ ਗਏ, ਜਦੋਂ ਕਿ ਹੋਰ ਜ਼ਖ਼ਮੀ ਹੋ ਗਏ। ਘਟਨਾ ਤੋਂ ਬਾਅਦ ਬਚਾਅ ਦਲ ਨੇ ਮਲਬੇ 'ਚੋਂ ਜ਼ਖ਼ਮੀਆਂ ਨੂੰ ਕੱਢਿਆ ਅਤੇ ਹਸਪਤਾਲ ਭੇਜਿਆ। ਇਟਲੀ ਦੇ ਰੱਖਿਆ ਮੰਤਰੀ ਨੇ ਇਸ ਘਟਨਾ ਨੂੰ 'ਕਤਲਕਾਂਡ' ਦੱਸਦੇ ਹੋਏ ਇਸ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਘਟਨਾ ਸੁਰੱਖਿਆ ਫ਼ੋਰਸਾਂ ਲਈ ਇਕ ਵੱਡਾ ਹਮਲਾ ਹੈ ਅਤੇ ਸਰਕਾਰ ਇਸ ਮਾਮਲੇ ਦੀ ਜਾਂਚ ਕਰੇਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਟਰੰਪ ਵੱਲੋਂ ਯੂਕ੍ਰੇਨ ਨੂੰ ਟੌਮਹੌਕ ਮਿਜ਼ਾਈਲਾਂ ਦੇਣ ਦੀ ਧਮਕੀ ਤੋਂ ਬਾਅਦ ਰੂਸ ਨੇ ਦਿੱਤਾ ਠੋਕਵਾਂ ਜਵਾਬ
NEXT STORY