ਮਾਸਕੋ- ਰੂਸ ਦੇ ਆਕਰਨਜੇਸਕ ਖੇਤਰ 'ਚ ਇਕ ਭੰਡਾਰ ਤੋਂ 340 ਕੈਰੇਟ ਦਾ ਇਕ ਉੱਚ ਗੁਣਵੱਤਾ ਵਾਲਾ ਹੀਰਾ ਮਿਲਿਆ ਹੈ। ਸਥਾਨਕ ਗਵਰਨਰ ਅਲੈਕਜ਼ੈਂਡਰ ਸਿਬੁਲਸਕੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਸ਼੍ਰੀ ਸਿਬੁਲਸਕੀ ਨੇ ਕਿਹਾ ਕਿ ਇਹ ਹੀਰਾ ਆਧੁਨਿਕ ਰੂਸ 'ਚ ਲੱਭੇ ਗਏ 5 ਸਭ ਤੋਂ ਵੱਡੇ ਹੀਰਿਆਂ 'ਚੋਂ ਇਕ ਹੈ ਅਤੇ ਇਹ ਸਥਾਨਕ ਵੀ. ਗ੍ਰਿਬ ਭੰਡਾਰ ਦੇ ਉਦਯੋਗਿਕ ਵਿਕਾਸ ਦੌਰਾਨ ਮਿਲਿਆ। ਇਹ ਹੁਣ ਤੱਕ ਦਾ ਸਭ ਤੋਂ ਵੱਡਾ ਹੀਰਾ ਹੈ। ਗਵਰਨਰ ਅਨੁਸਾਰ, ਇਹ ਰਤਨ ਨਾ ਸਿਰਫ਼ ਆਪਣੇ ਅਸਾਧਾਰਨ ਆਕਾਰ ਲਈ, ਸਗੋਂ ਆਪਣੀ ਗੁਣਵੱਤਾ ਅਤੇ ਬਾਜ਼ਾਰ ਦੀਆਂ ਕੀਮਤਾਂ ਲਈ ਵੀ ਖ਼ਾਸ ਹੈ।
ਉਨ੍ਹਾਂ ਕਿਹਾ,''ਅਜਿਹੇ ਸਾਰੇ ਕੁਦਰਤੀ ਹੀਰਿਆਂ ਦੀ ਗਿਣਤੀ 2 ਫੀਸਦੀ ਤੋਂ ਵੱਧ ਨਹੀਂ ਹੈ।'' ਵੀ. ਗ੍ਰਿਬ ਭੰਡਾਰ ਦਾ ਵਿਕਾਸ ਰੂਸੀ ਹੀਰਾ ਖਨਨ ਕੰਪਨੀ ਏਜੀਡੀ ਡਾਇਮੰਡਸ ਵਲੋਂ ਕੀਤਾ ਗਿਆ ਹੈ। ਰੂਸ ਮਾਤਰਾ ਦੇ ਹਿਸਾਬ ਨਾਲ ਦੁਨੀਆ ਦਾ ਸਭ ਤੋਂ ਵੱਡਾ ਹੀਰਾ ਉਤਪਾਦਕ ਦੇਸ਼ ਹੈ, ਜਦੋਂ ਕਿ ਇਸ ਦਾ ਆਕਰਨਜੇਸਕ ਖੇਤਰ ਦੇਸ਼ ਦਾ ਇਕ ਪ੍ਰਮੁੱਖ ਹੀਰਾ ਖਨਨ ਖੇਤਰ ਹੈ। ਦੱਸਣਯੋਗ ਹੈ ਕਿ ਕੋਹਿਨੂਰ ਹੀਰਾ ਕਰੀਬ 190 ਕੈਰੇਟ ਦਾ ਸੀ ਪਰ ਬਾਅਦ 'ਚ ਤਰਾਸ਼ੇ ਜਾਣ ਤੋਂ ਬਾਅਦ ਇਸ ਦਾ ਕੈਰੇਟ ਘੱਟ ਹੁੰਦਾ ਚਲਾ ਗਿਆ। ਦੁਨੀਆ ਦਾ ਸਭ ਤੋਂ ਵੱਡਾ ਹੀਰਾ ਖਨਨ ਖੇਤਰ ਹੈ। ਦੱਸਣਯੋਗ ਹੈ ਕਿ ਕੋਹਿਨੂਰ ਹੀਰਾ ਕਰੀਬ 190 ਕੈਰੇਟ ਦਾ ਸੀ ਪਰ ਬਾਅਦ 'ਚ ਤਰਾਸ਼ੇ ਜਾਣ ਤੋਂ ਬਾਅਦ ਇਸ ਦਾ ਕੈਰੇਟ ਘੱਟ ਹੁੰਦਾ ਚਲਾ ਗਿਆ। ਦੁਨੀਆ ਦਾ ਸਭ ਤੋਂ ਵੱਧ ਕੈਰੇਟ ਦੇ ਹੀਰਿਆਂ 'ਚ ਕਲਿਨਨ (3106 ਕੈਰੇਟ) ਅਤੇ ਸਰਜੀਓ (3167 ਕੈਰੇਟ) ਨੂੰ ਮੰਨਿਆ ਜਾਂਦਾ ਹੈ। ਕੈਰੇਟ ਦਾ ਰਤਨਾਂ 'ਚ ਉਨ੍ਹਾਂ ਦੇ ਭਾਰ ਅਤੇ ਸੋਨੇ 'ਚ ਸ਼ੁੱਧਤਾ ਨਾਲ ਹੁੰਦਾ ਹੈ। ਭਾਰ 'ਚ ਦੇਖੀਏ ਤਾਂ ਇਸ ਕੈਰੇਟ ਦਾ ਭਾਰ 200 ਮਿਲੀਗ੍ਰਾਮ ਹੁੰਦਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਇਟਲੀ 'ਚ ਬਰਨਾਲਾ ਦੀ ਧੀ ਨੇ ਚਮਕਾਇਆ ਦੇਸ਼ ਦਾ ਨਾਮ
NEXT STORY