ਕਵੇਟਾ (ਏਜੰਸੀ) : ਬਲੋਚਿਸਤਾਨ ਦੇ 2 ਜ਼ਿਲਿਆਂ, ਪਿਸ਼ਿਨ ਅਤੇ ਕੱਛੀ ਵਿਚ ਅਣਪਛਾਤੇ ਹਥਿਆਰਬੰਦ ਵਿਅਕਤੀਆਂ ਨੇ ਧਮਾਕਾਖੇਜ਼ ਸਮੱਗਰੀ ਨਾਲ ਇਕ ਪੁਲਸ ਸਟੇਸ਼ਨ ’ਤੇ ਹਮਲਾ ਕਰ ਕੇ ਉਸ ਨੂੰ ਤਬਾਹ ਕਰ ਦਿੱਤਾ ਅਤੇ ਇਕ ਤਹਿਸੀਲ ਦਫ਼ਤਰ ਨੂੰ ਅੱਗ ਲਗਾ ਦਿੱਤੀ। ਪਿਸ਼ਿਨ ਜ਼ਿਲੇ ਦੇ ਸਰਾਨਾਨ ਇਲਾਕੇ ਵਿਚ ਪੁਲਸ ਸਟੇਸ਼ਨ ਨੂੰ ਤਬਾਹ ਕਰਨ ਦੀ ਘਟਨਾ ਵਾਪਰੀ। ਪਿਸ਼ਿਨ ਦੇ ਇਕ ਪੁਲਸ ਅਧਿਕਾਰੀ ਅਨਵਰ ਖਾਨ ਨੇ ਦੱਸਿਆ ਕਿ ਵੀਰਵਾਰ ਨੂੰ ਅਣਪਛਾਤੇ ਹਥਿਆਰਬੰਦ ਲੋਕ ਸਰਾਨਾਨ ਬਾਜ਼ਾਰ ਆਏ ਅਤੇ ਪੁਲਸ ਸਟੇਸ਼ਨ ਦੇ ਕਰਮਚਾਰੀਆਂ ਨੂੰ ਕਾਬੂ ਵਿਚ ਕਰ ਲਿਆ।
ਇਹ ਵੀ ਪੜ੍ਹੋ : ਭੂਚਾਲ ਦੇ ਜ਼ਬਰਦਸਤ ਝਟਕਿਆਂ ਨਾਲ ਕੰਬਿਆ ਪੇਰੂ: 6.7 ਰਹੀ ਤੀਬਰਤਾ, ਦਹਿਸ਼ਤ ਮਾਰੇ ਘਰਾਂ 'ਚੋਂ ਬਾਹਰ ਭੱਜੇ ਲੋਕ
ਉਨ੍ਹਾਂ ਦੱਸਿਆ ਕਿ ਬਾਅਦ ਵਿਚ ਪੁਲਸ ਸਟੇਸ਼ਨ ਨੂੰ ਧਮਾਕਾਖੇਜ਼ ਸਮੱਗਰੀ ਨਾਲ ਉਡਾ ਦਿੱਤਾ ਗਿਆ ਪਰ ਇਸ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਹਮਲੇ ਦੀ ਜ਼ਿੰਮੇਵਾਰੀ ਬਲੋਚ ਲਿਬਰੇਸ਼ਨ ਆਰਮੀ ਨੇ ਲਈ ਹੈ। ਦੂਜੇ ਪਾਸੇ ਪਿਸ਼ਿਨ ਜ਼ਿਲੇ ਦੇ ਖਾਤਾਨ ਇਲਾਕੇ ਵਿਚ ਤਹਿਸੀਲ ਦਫ਼ਤਰ ਨੂੰ ਅੱਗ ਲਗਾ ਦਿੱਤੀ ਗਈ। ਪੁਲਸ ਅਧਿਕਾਰੀ ਜ਼ਾਹਿਦ ਹੁਸੈਨ ਅਨੁਸਾਰ ਅੱਗ ਨਾਲ ਤਹਿਸੀਲ ਦਫ਼ਤਰ ਅਤੇ ਉਸ ਵਿਚ ਰੱਖਿਆ ਗਿਆ ਸਰਕਾਰੀ ਰਿਕਾਰਡ ਨੁਕਸਾਨਿਆ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਬਰਮਿੰਘਮ 'ਚ ਬੈਂਕੁਏਟ ਹਾਲ ’ਤੇ ਸੁੱਟੇ 5 ਪੈਟਰੋਲ ਬੰਬ, ਵਾਲ-ਵਾਲ ਬਚੇ ਮਹਿਮਾਨ
NEXT STORY