ਇੰਟਰਨੈਸ਼ਨਲ ਡੈਸਕ : ਸੀਰੀਆ ਦੇ ਵਿਦੇਸ਼ ਮੰਤਰੀ ਅਸਾਦ ਹਸਨ ਅਲ-ਸ਼ੈਬਾਨੀ ਨੇ ਸੀਰੀਆ ਤੇ ਇਰਾਨ ਵਿਚਕਾਰ ਪਾਕਿਸਤਾਨ ਦੁਆਰਾ ਤੁਰੰਤ ਕਿਸੇ ਵੀ ਵਿਚੋਲਗੀ ਦੀ ਸੰਭਾਵਨਾ ਨੂੰ ਰੱਦ ਕਰ ਦਿੱਤਾ ਹੈ ਪਰ ਨਾਲ ਹੀ ਕਿਹਾ ਹੈ ਕਿ ਜੇਕਰ ਲੋੜੀਂਦੀਆਂ ਸਥਿਤੀਆਂ ਬਣਦੀਆਂ ਹਨ, ਤਾਂ ਭਵਿੱਖ ਵਿੱਚ ਅਜਿਹੇ ਰੋਲ 'ਤੇ ਵਿਚਾਰ ਕਰ ਸਕਦਾ ਹੈ।
ਪਾਕਿਸਤਾਨ ਦੀ ਆਪਣੀ ਦੋ ਰੋਜ਼ਾ ਸਫਲ ਯਾਤਰਾ ਦੇ ਅੰਤ ਵਿੱਚ ਮੀਡੀਆ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਅਲ-ਸ਼ੈਬਾਨੀ ਨੇ ਸਪੱਸ਼ਟ ਕੀਤਾ ਕਿ ਇਰਾਨ ਨੂੰ ਸਭ ਤੋਂ ਪਹਿਲਾਂ ਇਹ ਸਵੀਕਾਰ ਕਰਨਾ ਪਵੇਗਾ ਕਿ ਉਸਨੇ ਸੀਰੀਆਈ ਰਾਜ ਅਤੇ ਉੱਥੋਂ ਦੇ ਲੋਕਾਂ ਨਾਲ ਕੀ ਕੀਤਾ ਹੈ। ਉਨ੍ਹਾਂ ਨੇ ਅਮਰੀਕਾ ਅਤੇ ਇਰਾਨ ਵਿਚਾਲੇ ਗੱਲਬਾਤ ਨੂੰ ਸੁਖਾਲਾ ਬਣਾਉਣ ਵਿੱਚ ਪਾਕਿਸਤਾਨ ਦੇ ਇਤਿਹਾਸਕ ਰੋਲ ਦੀ ਸ਼ਲਾਘਾ ਕੀਤੀ, ਪਰ ਦੱਸਿਆ ਕਿ ਉਹਨਾਂ ਦੀ ਇਸ ਮੌਜੂਦਾ ਯਾਤਰਾ ਦੌਰਾਨ ਪਾਕਿਸਤਾਨ ਵੱਲੋਂ ਸੀਰੀਆ-ਇਰਾਨ ਵਿਚੋਲਗੀ ਦੀ ਕੋਈ ਰਸਮੀ ਪੇਸ਼ਕਸ਼ ਨਹੀਂ ਕੀਤੀ ਗਈ ਸੀ। ਆਪਣੀ ਇਸ ਯਾਤਰਾ ਦੌਰਾਨ ਉਹਨਾਂ ਨੇ ਪਾਕਿਸਤਾਨ ਦੇ ਉਪ ਪ੍ਰਧਾਨ ਮੰਤਰੀ ਤੇ ਵਿਦੇਸ਼ ਮੰਤਰੀ ਸੈਨੇਟਰ ਮੁਹੰਮਦ ਇਸਹਾਕ ਡਾਰ ਨਾਲ ਵੀ ਅਹਿਮ ਮੁਲਾਕਾਤ ਕੀਤੀ।
Green Dilemma: ਚੀਨ ਦੇ ਸੋਲਰ ਬੂਮ ਨੇ ਪੰਛੀਆਂ ਦੀ ਜੈਵ-ਭਿੰਨਤਾ ਨੂੰ ਪਹੁੰਚਾਇਆ ਨੁਕਸਾਨ, ਨਵੀਂ ਖੋਜ 'ਚ ਖੁਲਾਸਾ
NEXT STORY