ਗੁਰਦਾਸਪੁਰ/ਇਸਲਾਮਾਬਾਦ (ਵਿਨੋਦ)– ਅਧਿਕਾਰੀਆਂ ਨੇ ਕਿਹਾ ਹੈ ਕਿ ਪਾਕਿਸਤਾਨ ਦੇ ਰਲੇਵੇਂ ਵਾਲੇ ਖੈਬਰ ਪਖਤੂਨਖਵਾ ਜ਼ਿਲਿਆਂ ਵਿਚ ਪੋਲੀਓ ਟੀਕਾਕਰਨ ਮੁਹਿੰਮ ਆਪਣੇ ਤੈਅ ਟੀਚੇ ਤੋਂ ਘੱਟ ਰਹੀ, ਜਿਸ ਕਾਰਨ 5 ਸਾਲ ਤੋਂ ਘੱਟ ਉਮਰ ਦੇ 9,35,000 ਤੋਂ ਵੱਧ ਬੱਚੇ ਟੀਕਾਕਰਨ ਤੋਂ ਰਹਿ ਗਏ। ਅਨਪੜ੍ਹਤਾ ਤੇ ਕੱਟੜਤਾ ਇਸ ਦੇ ਮੁੱਖ ਕਾਰਨ ਹਨ।
ਸਰਹੱਦ ਪਾਰ ਦੇ ਸੂਤਰਾਂ ਅਨੁਸਾਰ ਸੁਰੱਖਿਆ ਚੁਣੌਤੀਆਂ ਅਤੇ ਆਬਾਦੀ ਦੇ ਉਜਾੜੇ ਨੂੰ ਪੋਲੀਓ ਟੀਕਾਕਰਨ ਤੋਂ ਖੁੰਝਣ ਵਾਲੇ ਬੱਚਿਆਂ ਦੀ ਇਸ ਵੱਡੀ ਗਿਣਤੀ ਲਈ ਮੁੱਖ ਰੁਕਾਵਟਾਂ ਵਜੋਂ ਦਰਸਾਇਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਉੱਤਰੀ ਤੇ ਦੱਖਣੀ ਵਜ਼ੀਰਿਸਤਾਨ, ਬਾਜੌਰ ਅਤੇ ਹੋਰ ਰਲੇਵੇਂ ਵਾਲੇ ਜ਼ਿਲਿਆਂ ਤੋਂ ਹਜ਼ਾਰਾਂ ਪਰਿਵਾਰ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਚਲੇ ਗਏ ਹਨ, ਜਿਸ ਨਾਲ ਨਿਗਰਾਨੀ ਤੇ ਟੀਕਾਕਰਨ ਦੇ ਯਤਨਾਂ ਵਿਚ ਰੁਕਾਵਟ ਆ ਰਹੀ ਹੈ।
ਵਿਸ਼ਵ ਸਿਹਤ ਸੰਗਠਨ ਅਨੁਸਾਰ 2025 ਵਿਚ ਖੈਬਰ ਪਖਤੂਨਖਵਾ ਵਿਚ ਪੋਲੀਓ ਦੇ 19 ਮਾਮਲੇ ਸਾਹਮਣੇ ਆਏ, ਜਿਨ੍ਹਾਂ ਵਿਚ ਉੱਤਰੀ ਵਜ਼ੀਰਿਸਤਾਨ, ਲੱਕੀ ਮਰਵਾਤ ਅਤੇ ਟਾਂਕ ਵਿਚ 4-4, ਬੰਨੂ ਵਿਚ 3, ਤੋਰਘਰ ਵਿਚ 2 ਅਤੇ ਡੇਰਾ ਇਸਮਾਈਲ ਖਾਨ ਤੇ ਲੋਅਰ ਕੋਹਿਸਤਾਨ ਵਿਚ ਇਕ-ਇਕ ਮਾਮਲਾ ਸ਼ਾਮਲ ਹੈ।
BLA ਨੇ ਬਲੋਚਿਸਤਾਨ ’ਚ ਪਾਕਿ ਫੌਜ ਲਈ ਜਾਸੂਸੀ ਕਰਨ ਵਾਲੇ ਨੂੰ ਉਤਾਰਿਆ ਮੌਤ ਦੇ ਘਾਟ
NEXT STORY