ਲ਼ੰਡਨ (ਰਾਜਵੀਰ ਸਮਰਾ)—ਪੰਜਾਬ 'ਚ ਕੈਪਟਨ ਅਮਰਿੰਦਰ ਸਿੰਘ ਦੀ ਯੋਗ ਅਗਵਾਈ 'ਚ ਕਾਂਗਰਸ ਪਾਰਟੀ ਦੀ ਭਾਰੀ ਬਹੁਮਤ ਨਾਲ ਬਣੀ ਸਰਕਾਰ ਕਾਰਨ ਯੂ. ਕੇ. ਦੇ ਸਮੂਹ ਕਾਂਗਰਸੀ ਆਗੂਆਂ 'ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਤੇ ਉਨ੍ਹਾਂ ਨੂੰ ਪੂਰੀ ਆਸ ਹੈ ਕਿ ਪੰਜਾਬ ਦੀ ਕਾਂਗਰਸ ਸਰਕਾਰ ਜਿੱਥੇ ਲੋਕਾਂ ਨਾਲ ਕੀਤੇ ਆਪਣੇ ਵਾਅਦੇ ਪੂਰੇ ਕਰਨ 'ਚ ਸਫਲ ਹੋਵੇਗੀ, ਉਸ ਦੇ ਨਾਲ ਅਕਾਲੀਆਂ ਵਲੋਂ ਕੰਗਾਲੀ ਦੀ ਕਗਾਰ 'ਤੇ ਪਹੁੰਚਾਏ ਪੰਜਾਬ ਦੇ ਖਜ਼ਾਨੇ ਨੂੰ ਭਰਨ ਅਤੇ ਫਿਰ ਤੋਂ ਖੁਸ਼ਹਾਲ ਪੰਜਾਬ ਬਣਾਉਣ 'ਚ ਕਾਮਯਾਬ ਹੋਵੇਗੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਵੈਸਟ ਲੰਡਨ ਦੀ ਪ੍ਰਸਿੱਧ ਕੰਪਨੀ ਫੋਰ ਐਵਰ ਗਲੇਜ਼ਿੰਗ ਦੇ ਮਾਲਕ ਵਰਿੰਦਰ ਸਿੰਘ ਖੈਰ੍ਰਾ ਪ੍ਰਮੁੱਖ ਨੌਜਵਾਨ ਕਾਂਗਰਸੀ ਆਗੂ ਨੇ ਕਿਹਾ ਕਿ ਪਿਛਲੇ 10 ਸਾਲਾਂ ਦੇ ਵੱਡੇ ਅਰਸੇ ਬਾਅਦ ਪੰਜਾਬ ਦੇ ਲੋਕਾਂ ਨੇ ਸਿਆਸੀ ਇਨਕਲਾਬ ਲਿਆਉਂਦੀਆਂ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਦੀ ਵਾਗਡੋਰ ਸੌਂਪ ਕੇ ਬਹੁਤ ਵਧੀਆ ਕਾਰਜ ਕੀਤਾ ਹੈ।ਅਸੀਂ ਆਸਵੰਦ ਹਾਂ ਕਿ ਜਿਸ ਤਰ੍ਹਾਂ ਪੰਜਾਬ ਦੇ ਲੋਕਾਂ ਨੇ ਕੈਪਟਨ ਸਾਹਿਬ 'ਤੇ ਭਰੋਸਾ ਕਰਦਿਆਂ ਉਨ੍ਹਾਂ ਦਾ ਪੂਰਨ ਸਾਥ ਦਿੱਤਾ ਹੈ ਅਤੇ ਉਹ ਵੀ ਪੰਜਾਬੀਆਂ ਦੀਆਂ ਭਾਵਨਾਵਾਂ ਦੀ ਕਦਰ ਕਰਦਿਆਂ ਪੰਜਾਬ ਨੂੰ ਵਿਕਾਸ ਤੇ ਖ਼ੁਸ਼ਹਾਲੀ ਦੀ ਰਾਹ 'ਤੇ ਲੈ ਕੇ ਜਾਣਗੇ ਅਤੇ ਭ੍ਰਿਸ਼ਟਚਾਰ ਤੋਂ ਲੋਕਾਂ ਨੂੰ ਮੁਕਤ ਕਰਵਾਉਣਗੇ। ਖੈਰ੍ਰਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਟੀਮ ਵਿਚ ਕਾਬਲ ਤੇ ਨੌਜਵਾਨ ਆਗੂਆਂ ਸੰਦੀਪ ਸੰਧੂ ਨੂੰ ਸਿਆਸੀ ਸਕੱਤਰ ਤੇ ਓ. ਐਸ. ਡੀ. ਅਤੇ ਗੁਰਪ੍ਰੀਤ ਸਿੰਘ ਉਰਫ ਸੋਨੂੰ ਢੇਸੀ ਤੇ ਜਗਦੀਪ ਸਿੰਘ ਨੂੰ ਓ.ਐਸ.ਡੀ. ਦੇ ਅਹੁਦਿਆਂ ਨਾਲ ਨਵਾਜਿਆ ਹੈ, ਜੋ ਕਿ ਲੋਕਾਂ ਨਾਲ ਲੰਮੇ ਸਮੇਂ ਤੋ ਜੁੜੇ ਹੋਏ ਹਨ ਅਤੇ ਉਕਤ ਨੌਜਵਾਨ ਆਗੂ ਪੰਜਾਬ ਸਰਕਾਰ ਅਤੇ ਲੋਕਾਂ ਵਿਚਕਾਰ ਵਧੀਆ ਸਰੀਫਾ ਵਜੋਂ ਆਪਣਾ ਰੋਲ ਨਿਭਾਉਣਗੇ।ਇਸ ਮੌਕੇ ਸ੍ਰੀ ਵਰਿੰਦਰ ਸਿੰਘ ਖੈਰ੍ਰਾ, ਬੱਲੀ ਤੂਰ ਅਤੇ ਸੁਖਵੰਤ ਸਿੰਘ ਕੈਲੇ ਆਦਿ ਨੇ ਸਮੂਹ ਯੂ. ਕੇ. ਦੀ ਕਾਂਗਰਸੀ ਟੀਮ ਵਲੋਂ ਉਕਤ ਆਗੂਆਂ ਨੂੰ ਜ਼ਿੰਮੇਵਾਰੀ ਦੇ ਅਹੁਦੇ ਦੇਣ 'ਤੇ ਤਹਿ ਦਿਲੋਂ ਧੰਨਵਾਦ ਕਰਦਿਆਂ ਨਿਯੁਕਤੀ ਤੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ।
ਗੂੜੀ ਨੀਂਦ ਲਓਗੇ ਤਾਂ ਰਹੋਗੇ ਸਦਾ ਜਵਾਨ
NEXT STORY