ਰੋਮ (ਦਲਵੀਰ ਕੈਂਥ)- ਦੁਨੀਆ ਨੂੰ ਕਿਰਤ ਕਰਨ, ਵੰਡ ਛੱਕਣ ਤੇ ਨਾਮ ਜਪਣ ਦਾ ਹੋਕਾ ਦੇਕੇ ਵਿਲਖੱਣ ਤੇ ਨਿਰਾਲੇ ਸਿੱਖ ਧਰਮ ਦੀ ਸਿਰਜਣਾ ਕਰਨ ਵਾਲੇ ਸਤਿਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ਮੌਕੇ ਇਸਾਈ ਧਰਮ ਦੇ ਮੁੱਖੀ ਪੋਪ ਫ੍ਰਾਂਸਿਸ ਅਤੇ ਅੰਤਰ ਧਾਰਮਿਕ ਸੰਵਾਦ ਸਭਾ ਵੈਟੀਕਨ ਨੇ ਸਿੱਖ ਸੰਗਤ ਨੂੰ ਵਧਾਈ ਦਿੱਤੀ। ਨਾਲ ਹੀ ਕਿਹਾ ਕਿ 15 ਨਵੰਬਰ ਨੂੰ ਮਨਾਏ ਜਾਣ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਆਓ ਆਪਾਂ ਸਾਰੇ ਈਸਾਈ ਅਤੇ ਸਿੱਖ ਭਾਈਚਾਰੇ ਦੀ ਆਪਸੀ ਸਾਂਝ ਨੂੰ ਪਹਿਲਾਂ ਤੋਂ ਵੀ ਵੱਧ ਮਜ਼ਬੂਤ ਕਰਨ ਲਈ ਮੋਹਰੀ ਹੋ ਤੁਰੀਏ ਤੇ ਦੁਨੀਆ ਦੇ ਵੱਖ-ਵੱਖ ਹਿੱਸਿਆਂ ਵਿੱਚ ਹੋ ਰਹੀ ਹਿੰਸਾ, ਯੁੱਧ ਅਤੇ ਗਰੀਬੀ ਨੂੰ ਠੱਲ ਪਾਉਣ ਲਈ ਸੰਜੀਦਾ ਹੋਈਏ।
ਸੰਸਾਰ ਵਿੱਚ ਭ੍ਰਿਸ਼ਟਾਚਾਰ, ਭਾਈ-ਭਤੀਜਾਵਾਦ ਅਤੇ ਗਰੀਬੀ ਕਾਰਨ ਚੰਗੇ ਭੱਵਿਖ ਦੇ ਸੁਪਨੇ ਸਾਕਾਰ ਹੋਣਾ ਅਸੰਭਵ ਹੈ ਜਿਸ ਕਾਰਨ ਸਮਾਜ ਅੰਦਰ ਰੁੱਖਾਪਨ, ਨਿਰਾਸ਼ਾਵਾਦ ਤੇ ਨਰਾਤਮਕ ਭਾਵਨਾ ਵੱਧ ਰਹੀਆਂ ਹਨ। ਇਨ੍ਹਾਂ ਸਭ ਨੂੰ ਦੂਰ ਕਰਨ ਲਈ ਅਸੀਂ ਤੁਹਾਡੇ ਨਾਲ ਹਾਂ। ਇਸ ਬਾਬਤ ਅਸੀਂ ਪੜਚੋਲ ਵੀ ਕਰਦੇ ਹਾਂ ਕਿ ਕਿਵੇਂ ਸਿੱਖ ਅਤੇ ਈਸਾਈ ਦੋਵੇ ਮਿਲ-ਜੁਲ ਕੇ ਦਲੇਰੀ, ਦ੍ਰਿੜ ਵਿਸ਼ਵਾਸ ਅਤੇ ਵਚਨਬੱਧਤਾ ਨਾਲ ਉਮੀਦ ਦੇ ਬੀਜ ਉਗਾ ਸਕਦੇ ਹਾਂ ਅਤੇ ਮਿਲਕੇ ਸ਼ਾਂਤੀ ਦੀ ਫ਼ਸਲ ਵੱਢ ਸਕਦੇ ਹਾਂ। ਪੋਪ ਅਨੁਸਾਰ ਸ਼ਾਂਤੀ ਰੁਕਾਵਟਾਂ ਅਤੇ ਅਜ਼ਮਾਇਸ਼ਾਂ ਦੇ ਸਾਹਮਣ੍ਹੇ ਉਮੀਦ ਦੀ ਯਾਤਰਾ ਹੈ।
ਪੜ੍ਹੋ ਇਹ ਅਹਿਮ ਖ਼ਬਰ- ਬਰੈਂਪਟਨ ਟੈਂਪਲ 'ਚ ਪ੍ਰੋਗਰਾਮ ਰੱਦ ਹੋਣ 'ਤੇ Canada Police ਨੇ ਜਾਰੀ ਕੀਤਾ ਬਿਆਨ
ਸ਼ਾਂਤੀ ਜਿਵੇਂ ਕਿ ਇਤਿਹਾਸ ਗਵਾਹ ਦਿੰਦਾ ਹੈ ਉਂਦੋਂ ਹੀ ਸੰਭਵ ਹੈ ਜਦੋਂ ਨੇਕ ਇਨਸਾਨ ਨਫ਼ਰਤ ਅਤੇ ਵੰਡ ਦੀਆਂ ਚੁਣੌਤੀਆਂ ਨੂੰ ਪ੍ਰੇਮ ਅਤੇ ਅਸਲੀਅਤ ਦੇ ਮੌਕਿਆਂ ਵਿੱਚ ਬਦਲ ਕੇ ਹਿੰਮਤ ਨਾਲ ਆਪਣੀ ਕਹਿ ਤੇ ਕਰਨੀ ਦੇ ਖਰ੍ਹੇ ਰਹਿਣਗੇ। ਉਮੀਦ ਸੁਨਹਿਰੀ ਭੱਵਿਖ ਲਈ ਇੱਕ ਮਜ਼ਬੂਤ ਨੀਂਹ ਹੈ। ਇਹ ਸਾਨੂੰ ਦ੍ਰਿੜਤਾ,ਧੀਰਜ ਅਤੇ ਲਗਨ ਨਾਲ ਆਪਣੇ ਲਈ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਉਤਸ਼ਾਹਿਤ ਕਰਦੀ ਹੈ। ਉਮੀਦ ਉਹ ਇਲਾਹੀ ਸ਼ਕਤੀ ਹੈ ਜੋ ਇਨਸਾਨ ਨੂੰ ਪ੍ਰਮੇਸ਼ਰ ਦੀ ਪ੍ਰੇਮਪੂਰਨ ਯੋਜਨਾ ਵਿੱਚ ਸਹਿਯੋਗ ਕਰਨ ਦਾ ਮੌਕਾ ਦਿੰਦੀ ਹੈ। ਆਪਸੀ ਭਾਈਚਾਰਕ ਸਾਂਝ ਕਾਰਨ ਅਸੀਂ ਉਮੀਦ ਦੇ ਯਾਤਰੀ ਹਾਂ ਤੇ ਆਪੋ-ਆਪਣੀਆਂ ਧਾਰਮਿਕ ਪੰਰਪਰਾਵਾਂ ਵਿੱਚ ਦ੍ਰਿੜ ਰਹਿੰਦੇ ਹੋਏ ਸਰਬੱਤ ਦੇ ਭਲੇ ਲਈ ਵਚਨਬੱਧ ਹਾਂ। ਆਓ ਅਸੀਂ ਈਸਾਈ, ਸਿੱਖ ਭਾਈਚਾਰੇ ਅਤੇ ਹੋਰ ਧਾਰਮਿਕ ਪਰੰਪਰਾਵਾਂ ਦੇ ਲੋਕਾਂ ਨਾਲ ਮਿਲਕੇ ਸਭਨਾ ਵਿੱਚਕਾਰ ਸਾਂਝੀਵਾਲਤਾ, ਸਦਭਾਵਨਾ ਅਤੇ ਖੁਸ਼ਹਾਲੀ ਨੂੰ ਵਧਾਉਣ ਲਈ ਸਾਰਿਆਂ ਨੂੰ ਉਮੀਦ ਅਤੇ ਸ਼ਾਂਤੀ ਦੇ ਬੀਜ ਬੀਜਣ ਲਈ ਉਤਸ਼ਾਹਿਤ ਕਰੀਏ ਅਤੇ ਸਰਬੱਤ ਦੇ ਭਲੇ ਲਈ ਸਭ ਨੂੰ ਸਭ ਵੈਰ-ਵਿਰੋਧ ਭੁਲਾਕੇ ਗਲ ਲਗਾਈਏ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਆਬਾਦੀ ਵਧਾਉਣ ਲਈ ਪੁਤਿਨ ਸਰਕਾਰ ਨੇ ਕੱਢਿਆ ਅਨੋਖਾ ਹੱਲ, ਰਾਤ ਨੂੰ ਲਾਈਟਾਂ ਤੇ ਇੰਟਰਨੈੱਟ ਬੰਦ
NEXT STORY