ਵੈਟਿਕਨ ਸਿਟੀ - ਪੋਪ ਫਰਾਂਸਿਸ 2 ਤੋਂ 13 ਸਤੰਬਰ ਤੱਕ ਇੰਡੋਨੇਸ਼ੀਆ, ਪਾਪੂਆ ਨਿਊ ਗੀਨੀ, ਈਸਟ ਤਿਮੋਰ ਅਤੇ ਸਿੰਗਾਪੁਰ ਦੀ ਯਾਤਰਾ ਕਰਨਗੇ। 4 ਦੇਸ਼ਾਂ ਦੀ ਇਹ ਯਾਤਰਾ ਮੂਲ ਤੌਰ ’ਤੇ 2020 ਲਈ ਨਿਰਧਾਰਿਤ ਕੀਤੀ ਗਈ ਸੀ ਪਰ ਕੋਵਿਡ-19 ਕਾਰਨ ਇਸ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਮੁਸਲਿਮ ਆਬਾਦੀ ਵਾਲੇ, ਦੁਨੀਆ ਦੇ ਸਭ ਤੋਂ ਵੱਡੇ ਦੇਸ਼ ਇੰਡੋਨੇਸ਼ੀਆ ’ਚ ਫਰਾਂਸਿਸ ਦੇ ਇਸਾਈ-ਮੁਸਲਿਮ ਸਬੰਧਾਂ ਨੂੰ ਬਿਹਤਰ ਬਣਾਉਣ 'ਤੇ ਜ਼ੋਰ ਦੇਣ ਦੀ ਸੰਭਾਵਨਾ ਹੈ। ਪਾਪੂਆ ਨਿਊ ਗੀਨੀ ’ਚ, ਫਰਾਂਸਿਸ ਵਾਤਾਵਰਣੀ ਖਤਰਿਆਂ ਦੇ ਨਾਲ ਨਾਲ ਉੱਥੋਂ ਦੇ ਲਗਭਗ ਇਕ ਕਰੋੜ ਲੋਕਾਂ ਦੀ ਵੰਨ-ਸੁਵੰਨਤਾ ਵੱਲ ਵੀ ਇਸ਼ਾਰਾ ਕਰਨਗੇ, ਜੋ ਲਗਭਗ 800 ਭਾਸ਼ਾਵਾਂ ਬੋਲਦੇ ਹਨ ਪਰ ਜਾਤੀ ਸੰਘਰਸ਼ਾਂ ਤੋਂ ਪ੍ਰਭਾਵਿਤ ਹਨ। ਫਰਾਂਸਿਸ ਦੀ ਸਿੰਗਾਪੁਰ ਯਾਤਰਾ ਉਨ੍ਹਾਂ ਨੂੰ ਚੀਨ ਤੱਕ ਪਹੁੰਚਣ ਦਾ ਇਕ ਹੋਰ ਮੌਕਾ ਪ੍ਰਦਾਨ ਕਰੇਗੀ ਕਿਉਂਕਿ ਵੈਟਿਕਨ ਚੀਨ ਦੇ ਲਗਭਗ 1.2 ਕਰੋੜ ਕੈਥੋਲਿਕਾਂ ਦੇ ਹਿੱਤ ’ਚ ਬਿਹਤਰ ਸਬੰਧ ਚਾਹੁੰਦਾ ਹੈ।
ਪੜ੍ਹੋ ਇਹ ਅਹਿਮ ਖ਼ਬਰ-ਪੌਪ ਗਰੁੱਪ ਨੇ ਡੋਨਾਲਡ ਟਰੰਪ ਨੂੰ ਚੋਣਾਂ ’ਚ ਆਪਣੇ ਗੀਤਾਂ ਦੀ ਵਰਤੋਂ ਕਰਨ ’ਤੇ ਲਾਈ ਰੋਕ
ਸਿੰਗਾਪੁਰ ’ਚ ਤਿੰਨ-ਚੌਥਾਈ ਆਬਾਦੀ ਚੀਨੀ ਮੂਲ ਦੀ ਹੈ। ਈਸਟ ਤਿਮੋਰ 2002 ’ਚ ਇਕ ਸੁਤੰਤਰ ਦੇਸ਼ ਦੇ ਤੌਰ 'ਤੇ ਸਾਹਮਣੇ ਆਇਆ ਪਰ ਅਜੇ ਵੀ ਉਸ ਕਬਜ਼ੇ ਦੇ ਸਦਮੇ ਅਤੇ ਜਖਮਾਂ ਨੂੰ ਸਹਿ ਰਹੇ ਹਨ, ਜਿਸ ਦੇ ਕਾਰਨ 2,00,000 ਤੋਂ ਵੱਧ ਲੋਕ ਮਾਰੇ ਗਏ ਸਨ। ਉਦੋਂ ਦੇ ਪੋਪ ਜੋਹਨ ਪੌਲ ਨੇ 1989 ’ਚ ਈਸਟ ਟਿਮੋਰ ਦਾ ਦੌਰਾ ਕੀਤਾ, ਤਾਂ ਉਨ੍ਹਾਂ ਨੇ ਉੱਥੇ ਦੀ ਕੈਥੋਲਿਕ ਅਬਾਦੀ ਨੂੰ ਤਸੀਹੇ ਦੇਣ ਦਾ ਯਤਨ ਕੀਤਾ, ਜੋ ਪਹਿਲਾਂ ਹੀ 15 ਸਾਲਾਂ ਤੋਂ ਇੰਡੋਨੇਸ਼ੀਆ ਦੇ ਕਬਜ਼ੇ ਕਾਰਨ ਦੁੱਖ ਸਹਿ ਰਹੀ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਵਲਾਦੀਮੀਰ ਪੁਤਿਨ ਨੇ ਕਿਮ ਜੋਂਗ ਉਨ ਨੂੰ ਤੋਹਫੇ 'ਚ ਦਿੱਤੇ 24 ਘੋੜੇ
NEXT STORY