ਵੈਟੀਕਨ (ਦਲਵੀਰ ਸਿੰਘ ਕੈਂਥ) : ਐਤਵਾਰ ਨੂੰ ਦੱਖਣੀ ਸਪੇਨ ਵਿੱਚ ਹੋਏ ਇੱਕ ਜਬਰਦਸਤ ਰੇਲ ਹਾਦਸੇ ਵਿੱਚ ਜਖ਼ਮੀ ਲੋਕਾਂ ਲਈ ਇਸਾਈ ਧਰਮ ਦੇ ਮਹਾਂਗੁਰੂ ਪੋਪ ਲੀਓ ਨੇ ਵਿਸ਼ੇਸ਼ ਪ੍ਰਰਾਥਨਾਂ ਕਰਦਿਆਂ ਜਲਦ ਸਿਹਤਮੰਦ ਹੋਣ ਦੀ ਕਾਮਨਾ ਕੀਤੀ ਹੈ ਜਦੋਂ ਕਿ ਇਸ ਦਰਦਨਾਕ ਹਾਦਸੇ ਵਿੱਚ ਘੱਟੋ-ਘੱਟ 3 ਦਰਜਨ ਤੋਂ ਉੁੱਪਰ ਮਰੇ ਲੋਕਾਂ ਦੀ ਆਤਮਾ ਲਈ ਪੋਪ ਨੇ ਵਿਸ਼ੇਸ ਸੰਵੇਦਨਾ ਦਾ ਪ੍ਰਗਟਾਵਾਂ ਕਰਦਿਆਂ ਕਿਹਾ ਪ੍ਰਭੂ ਯਿਸ਼ੂ ਪੀੜਤਾਂ ਨੂੰ ਹੌਸਲਾ ਤੇ ਤਾਕਤ ਦਵੇ ਤਾਂ ਜੋ ਇਹ ਦੁੱਖਦਾਈਕ ਘਟਨਾ ਨੂੰ ਇਹ ਲੋਕ ਸਹੇੜ ਸਕਣ।
ਪੋਪ ਵੱਲੋਂ ਸਪੈਨਿਸ਼ ਭਾਸ਼ਾ ਵਿੱਚ ਜ਼ਾਹਿਰ ਕੀਤੀ ਹਮਦਰਦੀ ਵਿੱਚ ਕਿਹਾ ਕਿ ਜਖ਼ਮੀਆਂ ਦੇ ਜਲਦੀ ਠੀਕ ਹੋਣ ਲਈ ਉਨਾਂ ਵੱਲੋਂ ਦਿਲਾਸਾ, ਡੂੰਘੀ ਚਿੰਤਾ ਤੇ ਸ਼ੁੱਭ ਕਾਮਨਾਵਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਪੋਪ ਲੀਓ ਇਸ ਹਾਦਸੇ ਬਾਰੇ ਜਾਣਕੇ ਬੇਹੱਦ ਦੁਖੀ ਹੋਏ ਹਨ। ਉਨ੍ਹਾਂ ਨੇ ਬਚਾਅ ਟੀਮਾਂ ਨੂੰ ਰਾਹਤ ਅਤੇ ਸਹਾਇਤਾ ਦੇ ਆਪਣੇ ਯਤਨਾਂ 'ਚ ਲੱਗੇ ਰਹਿਣ ਲਈ ਉਤਸ਼ਾਹਿਤ ਕੀਤਾ ਹੈ। ਜ਼ਿਕਰਯੋਗ ਹੈ 18 ਜਨਵਰੀ ਨੂੰ ਦੱਖਣੀ ਸਪੇਨ ਵਿੱਚ ਹੋਏ ਇਸ ਰੇਲ ਹਾਦਸੇ ਦਾ ਅਸਲ ਕਾਰਨ ਦਾ ਪਤਾ ਨਹੀਂ ਚੱਲ ਸਕਿਆ ਜਦੋਂ ਕਿ ਜਾਂਚ-ਪੜਤਾਲ ਚੱਲ ਰਹੀ ਹੈ। ਸੰਨ 1992 ਤੋਂ ਸਪੇਨ ਦੇ ਹਾਈ-ਸਪੀਡ ਰੇਲ ਨੈੱਟਵਰਕ ਦੁਆਰਾ ਆਪਣੀ ਪਹਿਲੀ ਲਾਈਨ ਖੋਲ੍ਹਣ ਤੋਂ ਬਾਅਦ 18 ਜਨਵਰੀ 2026 ਨੂੰ ਵਾਪਰੀ ਰੇਲ ਘਟਨਾ ਕਿਸੇ ਹਾਈ ਸਪੀਡ ਰੇਲਗੱਡੀ ਵਿੱਚ ਹੋਈਆਂ ਇੰਨੀਆਂ ਮੌਤਾਂ ਦਾ ਪਹਿਲਾਂ ਹਾਦਸਾ ਹੈ ਜਿਸ ਨੇ ਪੂਰੇ ਸਪੇਨ ਨੂੰ ਹਿਲਾ ਕੇ ਰੱਖ ਦਿੱਤਾ ਹੈ।
ਉਂਝ ਸਪੇਨ ਦਾ ਇਸ ਸਦੀ ਦਾ ਸਭ ਤੋਂ ਭਿਆਨਕ ਰੇਲ ਹਾਦਸਾ ਸੰਨ 2013 ਵਿੱਚ ਹੋਇਆ ਸੀ ਜਦੋਂ ਦੇਸ਼ ਦੇ ਉੱਤਰ-ਪੱਛਮ ਵਿੱਚ ਇੱਕ ਰੇਲਗੱਡੀ ਦੇ ਪਟੜੀ ਤੋਂ ਉਤਰਨ ਕਾਰਨ 80 ਲੋਕਾਂ ਦੀ ਮੌਤ ਹੋ ਗਈ ਸੀ। ਇੱਕ ਜਾਂਚ ਤੋਂ ਪਤਾ ਲੱਗਾ ਸੀ ਕਿ ਜਦੋਂ ਰੇਲਗੱਡੀ ਪਟੜੀ ਤੋਂ ਉੱਤਰੀ ਤਾਂ 80 ਕਿਲੋਮੀਟਰ ਪ੍ਰਤੀ ਘੰਟਾਂ (50 ਮੀਲ ਪ੍ਰਤੀ ਘੰਟਾ ਨਿਰਧਾਰਤ ਸਮਾਂ ਸੀ) ਦੀ ਗਤੀ ਸੀਮਾ ਦੇ ਨਾਲ ਰੇਲਗੱਡੀ ਚੱਲ ਰਹੀ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਕੌਮਾਂਤਰੀ ਤਣਾਅ ਕਾਰਨ ਵੈਨਕੂਵਰ 'ਚ ਹਫ਼ਤੇ ਭਰ ਦੌਰਾਨ ਹੋਏ 11 ਪ੍ਰਦਰਸ਼ਨ, ਪੁਲਸ ਸਰਗਰਮ
NEXT STORY