ਰੋਮ (ਭਾਸ਼ਾ) : ਪੋਪ ਫਰਾਂਸਿਸ ਦੀ ਹਾਲਤ ਸਥਿਰ ਬਣੀ ਹੋਈ ਹੈ ਅਤੇ ਉਨ੍ਹਾਂ ਨੂੰ ਐਤਵਾਰ ਨੂੰ ‘ਮਕੈਨੀਕਲ ਵੈਂਟੀਲੇਟਰ’ ਦੀ ਲੋੜ ਨਹੀਂ ਪਈ। ਵੈਟੀਕਨ ਨੇ ਇਹ ਜਾਣਕਾਰੀ ਦਿੱਤੀ ਹੈ। ਇਹ ਦਰਸਾਉਂਦਾ ਹੈ ਕਿ ਉਹ ਸ਼ੁੱਕਰਵਾਰ ਨੂੰ ਸਾਹ ਦੀਆਂ ਸਮੱਸਿਆਵਾਂ ਤੋਂ ਪੈਦਾ ਹੋਣ ਵਾਲੀਆਂ ਸੰਭਾਵਿਤ ਪ੍ਰੇਸ਼ਾਨੀਆਂ ਤੋਂ ਠੀਕ ਹੋ ਗਏ ਹਨ ਅਤੇ ਉਨ੍ਹਾਂ ਦੇ ਸਾਹ ਦੇ ਕੰਮ ਵਿੱਚ ਸਮੁੱਚੇ ਤੌਰ 'ਤੇ ਸੁਧਾਰ ਹੋ ਰਿਹਾ ਹੈ। ਇਸ ਦੇ ਨਾਲ ਹੀ ਉਹ ਨਿਮੋਨੀਆ ਤੋਂ ਵੀ ਠੀਕ ਹੋ ਰਹੇ ਹਨ। 88 ਸਾਲਾ ਧਾਰਮਿਕ ਆਗੂ ਨੂੰ ਸ਼ੁੱਕਰਵਾਰ ਨੂੰ ਗੰਭੀਰ ਖੰਘ ਕਾਰਨ ਆਕਸੀਜਨ ਦੇਣੀ ਪਈ, ਜਿਸ ਕਾਰਨ ਉਨ੍ਹਾਂ ਦੇ ਫੇਫੜਿਆਂ 'ਚ ਨਵਾਂ ਇਨਫੈਕਸ਼ਨ ਹੋਣ ਦਾ ਸ਼ੱਕ ਪੈਦਾ ਹੋ ਗਿਆ ਸੀ।
ਡਾਕਟਰਾਂ ਨੇ ਐਤਵਾਰ ਦੇਰ ਰਾਤ ਕਿਹਾ ਕਿ ਫਰਾਂਸਿਸ ਦੀ ਹਾਲਤ ਸਥਿਰ ਬਣੀ ਹੋਈ ਹੈ, ਪਰ ਉਨ੍ਹਾਂ ਨੇ ਇਕ ਵਾਰ ਫਿਰ ਉਸ ਦੀ ਸਮੁੱਚੀ ਸਥਿਤੀ ਦੀ ਪੇਚੀਦਗੀ ਦਾ ਹਵਾਲਾ ਦਿੱਤਾ ਅਤੇ ਸੰਕੇਤ ਦਿੱਤਾ ਕਿ ਪੋਪ ਖਤਰੇ ਤੋਂ ਬਾਹਰ ਨਹੀਂ ਹਨ। ਫਰਾਂਸਿਸ 14 ਫਰਵਰੀ ਤੋਂ ਹਸਪਤਾਲ ਵਿੱਚ ਦਾਖਲ ਹਨ। ਉਨ੍ਹਾਂ ਆਪਣੇ ਨਿੱਜੀ ਚੈਪਲ ਵਿੱਚ ਪ੍ਰਾਰਥਨਾ ਕੀਤੀ। ਸਵੇਰੇ ਉਹ ਵੈਟੀਕਨ ਦੇ ਰਾਜ ਦੇ ਸਕੱਤਰ ਕਾਰਡੀਨਲ ਪੀਟਰੋ ਪੈਰੋਲੀਨ ਅਤੇ ਉਨ੍ਹਾਂ ਦੇ 'ਸਟਾਫ਼ ਦੇ ਮੁਖੀ' ਆਰਚਬਿਸ਼ਪ ਐਡਗਰ ਪੇਨਾ ਪਾਰਾ ਨਾਲ ਮਿਲੇ ਸਨ।
ਫਰਾਂਸਿਸ ਨੇ ਕਿਹਾ ਕਿ ਉਨ੍ਹਾਂ ਲੋਕਾਂ ਨਾਲ ਹਸਪਤਾਲ ਵਿੱਚ ਦਾਖ਼ਲ ਹੋਣ ਦੌਰਾਨ ਏਕਤਾ ਦੀ ਡੂੰਘੀ ਭਾਵਨਾ ਮਹਿਸੂਸ ਕੀਤੀ ਜੋ ਕਿਤੇ ਹੋਰ ਬਿਮਾਰੀ ਨਾਲ ਲੜ ਰਹੇ ਹਨ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਸਾਹ ਦੀ ਸਮੱਸਿਆ ਕਾਰਨ ਪੋਪ ਨੂੰ 'ਨਾਨ-ਇਨਵੇਸਿਵ ਮਕੈਨੀਕਲ ਵੈਂਟੀਲੇਸ਼ਨ' 'ਤੇ ਰੱਖਿਆ ਗਿਆ ਸੀ।
ਜ਼ੇਲੇਂਸਕੀ ਦੇ ਬਦਲੇ ਸੁਰ, ਅਮਰੀਕਾ ਨਾਲ ਖਣਿਜ ਸਮਝੌਤੇ 'ਤੇ ਕਹੀ ਇਹ ਗੱਲ
NEXT STORY