ਵਾਸ਼ਿੰਗਟਨ (ਭਾਸ਼ਾ): ਪੋਰਟਲੈਂਡ ਵਿਚ ਪੁਲਸ ਦੇ ਅੱਤਿਆਚਾਰਾਂ ਵਿਰੁੱਧ ਪ੍ਰਦਰਸ਼ਨ ਕਵਰ ਕਰਨ ਦੌਰਾਨ ਫਿਲਹਾਲ ਘੱਟੋ-ਘੱਟ 2 ਪੱਤਰਕਾਰ ਜ਼ਖਮੀ ਹੋ ਗਏ ਹਨ। ਓਰੇਗਾਂਵ ਪਬਲਿਕ ਬ੍ਰਾਡਕਾਸਟਿੰਗ ਦੀ ਖਬਰ ਦੇ ਮੁਤਾਬਕ ਓਰੇਗਾਂਵ ਦੇ ਪੱਤਰਕਾਰ ਬੇਥ ਨਾਕਾਮੁਰਾ ਨੂੰ ਡੰਡੇ ਨਾਲ ਮਾਰਿਆ ਗਿਆ ਜਦਕਿ ਪੋਰਟਲੈਂਡ ਟ੍ਰਿਬਿਊਨ ਦੇ ਪੱਤਰਕਾਰ ਜੇਨ ਸਪਾਲਿੰਗ ਨੇ ਕਿਹਾ ਕਿ ਇਕ ਪੁਲਸ ਅਧਿਕਾਰੀ ਨੇ ਉਹਨਾਂ ਨੂੰ ਧੱਕਾ ਦਿੱਤਾ ਜਿਸ ਨਾਲ ਉਹ ਕੰਧ ਨਾਲ ਟਕਰਾ ਗਏ ਅਤੇ ਫਿਰ ਉਹਨਾਂ ਨੂੰ ਭੀੜ ਨੂੰ ਕੰਟਰੋਲ ਕਰਨ ਵਿਚ ਵਰਤੀ ਜਾਣ ਵਾਲੀ ਤਖਤੀ ਨਾਲ ਮਾਰਿਆ ਗਿਆ।
ਪੜ੍ਹੋ ਇਹ ਅਹਿਮ ਖਬਰ- ਚੀਨ ਨੇ ਗਲਵਾਲ ਘਾਟੀ 'ਤੇ ਪ੍ਰਭੂਸੱਤਾ ਦਾ ਕੀਤਾ ਦਾਅਵਾ, ਜਵਾਨਾਂ ਬਾਰੇ ਟਿੱਪਣੀ ਤੋਂ ਇਨਕਾਰ
ਪੱਤਰਕਾਰਾਂ ਨੇ ਦੱਸਿਆ ਕਿ ਉਹਨਾਂ ਨੇ ਪੁਲਸ ਨੂੰ ਆਪਣੇ ਪ੍ਰੈੱਸ ਵਿਚ ਹੋਣ ਦੀ ਜਾਣਕਾਰੀ ਦਿੱਤੀ ਸੀ। ਦੋਹਾਂ ਘਟਨਾਵਾਂ ਵਿਚ ਪੁਲਸ ਨੇ ਪੱਤਰਕਾਰਾਂ ਨੂੰ ਕਿਹਾ ਕਿ ਉਹਨਾਂ ਦਾ ਪ੍ਰੈੱਸ ਵਿਚ ਹੋਣ ਨਾਲ ਕੋਈ ਫਰਕ ਨਹੀਂ ਪੈਂਦਾ। ਪੋਰਟਲੈਂਡ ਦੇ ਮੇਅਰ ਡੇਟ ਵ੍ਹੀਲਰ ਨੇ ਟਵਿੱਟਰ 'ਤੇ ਕਿਹਾ ਕਿ ਇਹ ਚਿੰਤਾਜਨਕ ਘਟਨਾਵਾਂ ਹਨ ਜਿਸ ਦਾ ਹੱਲ ਕੱਢਣ ਦੀ ਲੋੜ ਹੈ। ਪੁਲਸ ਬੁਲਾਰੇ ਲੈਫਟੀਨੈਂਟ ਟੀਨਾ ਜੋਨਸ ਨੇ ਕਿਹਾ ਕਿ ਉਹ ਕਾਨੂੰਨੀ ਆਦੇਸ਼ਾਂ ਦਾ ਪਾਲਣ ਕਰਨ ਦੀ ਮਹੱਤਤਾ ਨੂੰ ਲੈਕੇ ਮੀਡੀਆ ਦੇ ਨਾਲ ਕੰਮ ਕਰਦੇ ਰਹਿਣਗੇ ਤਾਂਜੋ ਉਹ ਸੁਰੱਖਿਅਤ ਰਹਿ ਸਕਣ ਅਤੇ ਗ੍ਰਿਫਤਾਰੀ ਜਾਂ ਵਿਵਾਦ ਤੋਂ ਬਚ ਸਕਣ।
ਚੀਨ ਨੇ ਗਲਵਾਲ ਘਾਟੀ 'ਤੇ ਪ੍ਰਭੂਸੱਤਾ ਦਾ ਕੀਤਾ ਦਾਅਵਾ, ਜਵਾਨਾਂ ਬਾਰੇ ਟਿੱਪਣੀ ਤੋਂ ਇਨਕਾਰ
NEXT STORY