ਲਾਰੈਂਸਵਿਲੇ (ਏਜੰਸੀ) : ਜਾਰਜੀਆ ਦੇ ਅਟਲਾਂਟਾ ਇਲਾਕੇ ਵਿੱਚ ਇੱਕ ਹੋਟਲ ਵਿੱਚ ਹੋਈ ਭਿਆਨਕ ਗੋਲੀਬਾਰੀ ਦੌਰਾਨ ਇੱਕ ਪੁਲਸ ਅਫ਼ਸਰ ਦੀ ਮੌਤ ਹੋ ਗਈ, ਜਦੋਂ ਕਿ ਉਸ ਦਾ ਸਾਥੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਮ੍ਰਿਤਕ ਅਫ਼ਸਰ ਦੀ ਪਛਾਣ ਪ੍ਰਦੀਪ ਤਮਾਂਗ (25) ਵਜੋਂ ਹੋਈ ਹੈ, ਜੋ ਮੂਲ ਰੂਪ ਵਿੱਚ ਨੇਪਾਲ ਦੇ ਰਹਿਣ ਵਾਲੇ ਸਨ ਅਤੇ ਪਿਛਲੇ ਸਾਲ ਹੀ ਪੁਲਸ ਵਿਭਾਗ ਵਿੱਚ ਭਰਤੀ ਹੋਏ ਸਨ।
ਹੋਟਲ ਵਿੱਚ ਪੁੱਛਗਿੱਛ ਦੌਰਾਨ ਚੱਲੀਆਂ ਗੋਲੀਆਂ
ਘਟਨਾ ਐਤਵਾਰ ਸਵੇਰੇ ਸਟੋਨ ਮਾਊਂਟੇਨ ਦੇ ਨੇੜੇ ਇੱਕ ਹੋਟਲ ਵਿੱਚ ਵਾਪਰੀ। ਗਵਿਨੇਟ ਕਾਉਂਟੀ ਦੇ ਪੁਲਸ ਮੁਖੀ ਜੇ.ਡੀ. ਮੈਕਲੁਰ ਨੇ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਹੋਟਲ ਵਿੱਚ ਇੱਕ ਵਿਅਕਤੀ 'ਧੋਖਾਧੜੀ' ਰਾਹੀਂ ਕਮਰਾ ਲੈਣ ਦੀ ਕੋਸ਼ਿਸ਼ ਕਰ ਰਿਹਾ ਹੈ। ਜਦੋਂ ਅਫ਼ਸਰ ਪੁੱਛਗਿੱਛ ਲਈ ਉਸ ਦੇ ਕਮਰੇ ਵਿੱਚ ਪਹੁੰਚੇ, ਤਾਂ ਮੁਲਜ਼ਮ ਨੇ ਅਚਾਨਕ ਬੰਦੂਕ ਕੱਢੀ ਅਤੇ ਬਿਨਾਂ ਕਿਸੇ ਉਕਸਾਵੇ ਦੇ ਪੁਲਸ ਮੁਲਾਜ਼ਮਾਂ 'ਤੇ ਅੰਨ੍ਹੇਵਾਹ ਫਾਇਰਿੰਗ ਸ਼ੁਰੂ ਕਰ ਦਿੱਤੀ।
ਹਸਪਤਾਲ 'ਚ ਤਮਾਂਗ ਨੇ ਤੋੜਿਆ ਦਮ
ਗੋਲੀਬਾਰੀ ਵਿੱਚ ਅਫ਼ਸਰ ਪ੍ਰਦੀਪ ਤਮਾਂਗ ਅਤੇ ਡੇਵਿਡ ਰੀਡ ਦੋਵੇਂ ਗੰਭੀਰ ਜ਼ਖ਼ਮੀ ਹੋ ਗਏ। ਤਮਾਂਗ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੇ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਦਿੱਤਾ। ਦੂਜੇ ਅਫ਼ਸਰ ਡੇਵਿਡ ਰੀਡ ਦੀ ਹਾਲਤ ਅਜੇ ਵੀ ਗੰਭੀਰ ਬਣੀ ਹੋਈ ਹੈ। ਮੈਕਲੁਰ ਨੇ ਗੋਲੀਬਾਰੀ ਦੇ ਸ਼ੱਕੀ ਵਿਅਕਤੀ ਦੀ ਪਛਾਣ ਕੇਵਿਨ ਐਂਡਰਿਊਜ਼, 35 ਵਜੋਂ ਕੀਤੀ ਹੈ।
ਠੰਡ ਨੇ ਲਈ 54 ਲੋਕਾਂ ਦੀ ਜਾਨ ! ਸਕੂਲਾਂ 'ਚ ਛੁੱਟੀਆਂ ਦਾ ਐਲਾਨ, ਪੋਲੈਂਡ 'ਚ ਡਿੱਗੇ ਪਾਰੇ ਨੇ ਵਿਗਾੜੇ ਹਾਲਾਤ
NEXT STORY