ਦੁਬਈ(ਭਾਸ਼ਾ)— ਰਾਸ਼ਟਰ ਪਿਤਾ ਮਹਾਤਮਾ ਗਾਂਧੀ ਜੀ ਦੀ 150ਵੀਂ ਜਯੰਤੀ ਦੇ ਜਸ਼ਨ 'ਚ ਇਸ ਹਫਤੇ ਦੁਬਈ 'ਚ ਸ਼੍ਰੀਮਦ ਭਗਵਦ ਗੀਤਾ ਨਾਲ ਸਬੰਧਤ ਪੋਸਟਰਾਂ ਦੀ ਇਕ ਪ੍ਰਦਰਸ਼ਨੀ ਆਯੋਜਿਤ ਕੀਤੀ ਜਾਵੇਗੀ। ਇਹ ਦੋ ਦਿਨਾਂ ਦੀ ਪ੍ਰਦਰਸ਼ਨੀ 4 ਜਨਵਰੀ ਤੋਂ ਸ਼ੁਰੂ ਹੋਵੇਗੀ, ਜਿਸ 'ਚ ਮਹਾਤਮਾ ਗਾਂਧੀ ਦੇ ਵਿਚਾਰਾਂ ਦਾ ਪ੍ਰਚਾਰ ਕੀਤਾ ਜਾਵੇਗਾ ਅਤੇ ਵੱਖ-ਵੱਖ ਤਰ੍ਹਾਂ ਦੇ ਦਸਤਕਾਰੀ ਵਾਲੇ ਖਾਦੀ ਉਤਪਾਦਾਂ ਦਾ ਵੀ ਪ੍ਰਦਰਸ਼ਨ ਕੀਤਾ ਜਾਵੇਗਾ।
ਦੁਬਈ 'ਚ ਭਾਰਤੀ ਦੂਤਘਰ ਨੇ ਕਿਹਾ ਕਿ ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ਦੇ ਜਸ਼ਨ ਦੇ 'ਚ 'ਗੀਤਾ ਇੰਟੈਲੀਜੈਂਸ' ਪ੍ਰਦਰਸ਼ਨੀ ਦਾ ਪ੍ਰਬੰਧ ਕੀਤਾ ਜਾਵੇਗਾ। ਭਾਰਤੀ ਦੂਤਘਰ ਹੀ ਇਸ ਪ੍ਰਦਰਸ਼ਨੀ ਦਾ ਪ੍ਰਬੰਧ ਕਰ ਰਿਹਾ ਹੈ। ਇਹ ਪ੍ਰਦਰਸ਼ਨੀ 5000 ਸਾਲ ਪੁਰਾਣੇ ਧਾਰਮਿਕ ਗ੍ਰੰਥ 'ਚ ਦੱਸੇ ਗਏ ਵਿਚਾਰਾਂ ਜਿਵੇਂ ਜੀਵਨ 'ਚ ਸਫਲਤਾ ਅਤੇ ਸੰਪੂਰਣਤਾ ਵਰਗੇ ਹੋਰ ਵਿਚਾਰਾਂ 'ਤੇ ਚਾਨਣਾ ਪਾਵੇਗੀ ਤਾਂ ਕਿ ਲੋਕ ਇਸ ਤੋਂ ਸੇਧ ਲੈ ਕੇ ਜੀਵਨ ਸਫਲ ਕਰ ਸਕਣ।
ਟਾਈਮਸ ਸਕਵੇਅਰ 'ਤੇ ਪੱਤਰਕਾਰਾਂ ਹੱਥ ਹੋਵੇਗੀ ਨਵੇਂ ਸਾਲ ਦੇ ਜਸ਼ਨ ਦੀ ਕਮਾਨ
NEXT STORY